ਨਵੀਂ ਦਿੱਲੀ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ-ਸ਼ਿਵਸੈਨਾ ਗੱਠਜੋੜ ਨੇ ਬੜੀ ਹੀ ਆਸਾਨੀ ਨਾਲ ਬਹੁਮਤ ਹਾਸਲ ਕਰ ਲਿਆ ਹੈ। ਹਾਲਾਂਕਿ, ਨਤੀਜੇ ਆਉਣ ਤੋਂ ਪਹਿਲਾਂ ਹੀ ਸ਼ਿਵਸੈਨਾ ਨੇ 50-50 ਫਾਰਮੂਲੇ ਦੀ ਗੱਲ ਰੱਖੀ ਸੀ। ਇਸੇ ਦੌਰਾਨ ਹੁਣ ਵਰਲੀ ਸੀਟ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠ ਰਹੀ ਹੈ।
ਸ਼ਿਵਸੈਨਾ ਵਾਲਿਆਂ ਨੇ ਮੁੰਬਈ ਵਿੱਚ ਥਾਂ-ਥਾਂ ਆਦਿੱਤਿਆ ਠਾਕਰੇ ਦੇ ਪੋਸਟਰ ਲਗਾ ਦਿੱਤੇ ਹਨ। ਦੱਸ ਦਈਏ ਕਿ ਚੋਣਾਂ ਹੋਣ ਤੋਂ ਪਹਿਲਾਂ ਵੀ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਦੀ ਮੰਗ ਉੱਠੀ ਸੀ। ਉਸ ਸਮੇਂ ਆਦਿੱਤਿਆ ਠਾਕਰੇ ਨੇ ਕਿਹਾ ਸੀ ਕਿ ਉਹ ਪਹਿਲਾਂ ਤੋਂ ਹੀ ਮੁੱਖ ਮੰਤਰੀ ਹਨ, ਜਿਸ ਦਾ ਮਤਲਬ ਮਹਾਰਾਸ਼ਟਰ ਦਾ 'ਕੌਮਨ ਮੈਨ' ਹੈ।
ਦੱਸ ਦਈਏ ਕਿ ਵਰਲੀ ਵਿਧਾਨ ਸਭਾ ਖੇਤਰ ਤੋਂ ਆਦਿੱਤਿਆ ਠਾਕਰੇ ਨੇ 61782 ਵੋਟਾਂ ਨਾਲ ਐਨਸੀਪੀ ਦੇ ਸੁਰੇਸ਼ ਮਾਨੇ ਵਿਰੁੱਧ ਜਿੱਤ ਦਰਜ ਕੀਤੀ ਹੈ।
ਆਦਿੱਤਿਆ ਠਾਕਰੇ ਪਰਿਵਾਰ ਦਾ ਪਹਿਲਾ ਮੈਂਬਰ ਹੈ ਜਿਸ ਨੇ ਚੋਣ ਲੜੀ ਹਾ। ਵਰਲੀ ਅਤੇ ਮਾਤੋਸ਼੍ਰੀ ਦੇ ਨੇੜੇ ਇਹ ਪੋਸਟਰ ਸ੍ਰੀ ਹਨੂੰਮਾਨ ਸੇਵਾ ਮੰਡਲ, ਤ੍ਰਿਮੂਰਤੀ ਧਾਮ ਮੰਡਲ ਅਤੇ ਸੀ ਬੀ ਗੁਲਬਾਲਾ ਚਾਲ ਵੱਲੋਂ ਲਗਾਏ ਗਏ ਹਨ। ਹਾਲਾਂਕਿ ਇਸ ਮਾਮਲੇ 'ਚ ਸ਼ਿਵ ਸੈਨਾ ਵਲੋਂ ਕੋਈ ਜਵਾਬ ਨਹੀਂ ਆਇਆ ਹੈ।