ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਗਲਤ ਪ੍ਰੋਪੇਗੈਂਡਾ ਫੈਲਾਉਣ ਦੇ ਦੋਸ਼ ਤਹਿਤ ਦਾਨਿਸ਼ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੀਐਫਆਈ ਦਾ ਮੈਂਬਰ
ਦਾਨਿਸ਼ ਪਾਪੁਲਰ ਫ੍ਰੰਟ ਆਫ਼ ਇੰਡੀਆ ਦਾ ਮੈਂਬਰ ਹੈ। ਸੋਮਵਾਰ ਨੂੰ ਦਿੱਲੀ ਪੁਲਿਸ ਨੇ ਉਸ ਨੂੰ ਪਟਿਆਲਾ ਹਾਊਸ ਕੋਰਟ ਦੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਸੀ। ਪੇਸ਼ੀ 'ਤੇ ਜਾਣ ਵੇਲੇ ਦਾਨਿਸ਼ ਨੇ ਮੀਡੀਆ ਨੂੰ ਕਿਹਾ ਕਿ ਉਸ ਨੂੰ ਗਲਤ ਫਸਾਇਆ ਜਾ ਰਿਹਾ ਹੈ। ਦਾਨਿਸ਼ ਪੀਐਫਆਈ ਤ੍ਰਿਲੋਕਪੁਰੀ ਦਾ ਜਨਰਲ ਸੈਕ੍ਰੇਟਰੀ ਹੈ।
ਦਿੱਲੀ ਪੁਲਿਸ ਮੁਤਾਬਕ ਪੀਐਫਆਈ ਨੇ ਦਿੱਲੀ ਹਿੰਸਾ ਦੌਰਾਨ ਦੰਗਾਕਾਰੀਆਂ ਦੀ ਆਰਥਿਕ ਮਦਦ ਕੀਤੀ ਸੀ। ਪੁਲਿਸ ਦਿੱਲੀ ਹਿੰਸਾ ਮਾਮਲੇ ਵਿੱਚ ਦਾਨਿਸ਼ ਦੀ ਭੂਮੀਕਾ ਦੀ ਜਾਂਚ ਕਰ ਰਹੀ ਹੈ। ਪੁਲਿਸ ਉਸ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ।