ਨਵੀਂ ਦਿੱਲੀ: ਤੁਗਲਕਾਬਾਦ ਵਿੱਚ ਸੋਮਵਾਰ ਸਵੇਰੇ ਇੱਕ ਮੁਕਾਬਲੇ ਵਿੱਚ 2 ਨਾਮੀ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਤੁਗਲਕਾਬਾਦ ਦੇ ਪੁਲ ਪ੍ਰਹਿਲਾਦਪੁਪਰ ਵਿੱਚ ਦੋ ਬਦਮਾਸ਼ਾਂ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਪੁਲਿਸ ਦੇ ਕਹਿਣਾ ਹੈ ਕਿ ਸਵੇਰੇ ਲਗਭਗ 5 ਵਜੇ ਅਪਰਾਧੀ ਰਾਜਾ ਕੁਰੈਸ਼ੀ ਅਤੇ ਰਮੇਸ਼ ਬਹਾਦਰ ਨਾਲ ਮੁਠਭੇੜ ਹੋ ਗਈ। ਇਸ ਦੌਰਾਨ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਦੋਵੇਂ ਅਪਰਾਧੀ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਕਈ ਦਿਨਾਂ ਤੋਂ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਹਾਲ ਹੀ ਵਿੱਚ, ਪੁਲਿਸ ਨੂੰ ਕਾਰਾਵਲ ਨਗਰ ਵਿੱਚ ਇੱਕ ਕਤਲ ਕੇਸ ਵਿੱਚ ਉਨ੍ਹਾਂ ਦੀ ਭਾਲ ਸੀ।