ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ 'ਤੇ ਟਰੈਕਟਰ ਰੈਲੀ ਵਿੱਚ ਹਿੰਸਾ ਕਰਨ ਵਾਲੇ ਇੱਕ ਦਰਜਨ ਮੁਲਜ਼ਮਾਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ, ਕਿਹਾ ਗਿਆ ਹੈ ਕਿ ਤਸਵੀਰ ਵਿੱਚ ਵੇਖੇ ਗਏ ਲੋਕ ਹਿੰਸਾ ਵਿੱਚ ਸ਼ਾਮਲ ਹਨ। ਇਨ੍ਹਾਂ ਬਾਰੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਕੇ ਲੋਕ ਜਾਂਚ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਇਸਦੇ ਨਾਲ ਹੀ ਦਿੱਲੀ ਪੁਲਿਸ ਨੇ 100 ਦੇ ਕਰੀਬ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਇੱਕ ਟਰੈਕਟਰ ਰੈਲੀ ਕੀਤੀ ਗਈ ਸੀ। ਇਸ ਦੌਰਾਨ ਦਿੱਲੀ 'ਚ ਵਿੱਚ ਕਈ ਥਾਂਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਸਨ। ਇਸ ਕਾਰਨ ਹੁਣ ਤੱਕ ਕੁੱਲ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
60 ਲੋਕਾਂ ਖਿਲਾਫ ਐਲਓਸੀ ਜਾਰੀ
ਦਿੱਲੀ ਪੁਲਿਸ ਅਨੁਸਾਰ ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਹਿੰਸਾ ਸਬੰਧੀ ਪੁਲਿਸ ਕਿਸਾਨ ਨੇਤਾਵਾਂ ਤੋਂ ਵੀ ਛੇਤੀ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਨੇ 20 ਕਿਸਾਨ ਨੇਤਾਵਾਂ ਸਮੇਤ ਕੁੱਲ 60 ਵਿਅਕਤੀਆਂ ਖ਼ਿਲਾਫ਼ ਐਲਓਸੀ ਜਾਰੀ ਕੀਤੀ ਹੈ। ਇਸ ਵਿੱਚ ਉਸ ਦੀਪ ਸਿੰਧੂ ਦਾ ਨਾਂਅ ਵੀ ਸ਼ਾਮਲ ਹੈ, ਜੋ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਸਮੇਂ ਮੌਜੂਦ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਦੇਸ਼ ਤੋਂ ਬਾਹਰ ਨਾ ਸਕਣ, ਇਸ ਤਹਿਤ ਇਹ ਐਲਓਸੀ ਜਾਰੀ ਕੀਤੀ ਗਈ ਹੈ। ਛੇਤੀ ਇਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
100 ਤੋਂ ਵੱਧ ਲੋਕਾਂ ਨੂੰ ਨੋਟਿਸ
ਦਿੱਲੀ ਪੁਲਿਸ ਨੇ 100 ਤੋਂ ਵੱਧ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਵੀ ਭੇਜੇ ਹਨ। ਇਨ੍ਹਾਂ ਵਿੱਚ ਯੂਪੀ, ਹਰਿਆਣਾ ਅਤੇ ਪੰਜਾਬ ਦੇ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਦੀ ਜਾਣਕਾਰੀ ਪਰੇਡ ਵਿੱਚ ਹਿੱਸਾ ਲੈਣ ਵਾਲੇ ਟਰੈਕਟਰਾਂ ਤੋਂ ਦਿੱਲੀ ਪੁਲਿਸ ਨੂੰ ਮਿਲੀ ਹੈ। ਇਸ ਦੇ ਅਧਾਰ 'ਤੇ, ਦਿੱਲੀ ਪੁਲਿਸ ਨੇ ਉਨ੍ਹਾਂ ਦੇ ਮਾਲਕਾਂ ਦੇ ਨਾਂਅ ਹਟਾ ਦਿੱਤੇ ਹਨ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਜਾਂਚ ਵਿੱਚ ਹਿੱਸਾ ਲੈਣ ਲਈ 5 ਤੋਂ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਭੂਮਿਕਾ ਮਿਲੀ ਤਾਂ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।