ETV Bharat / bharat

ਵਾਇਰਲ ਮੈਸੇਜ਼ ਤੋਂ ਬਾਅਦ ਸ਼ਾਹੀਨ ਬਾਗ ਦੀ ਵਧਾਈ ਗਈ ਸੁਰੱਖਿਆ, ਪੁਲਿਸ ਨੇ ਚਿਤਾਵਨੀ ਦੇ ਲਾਏ ਪੋਸਟਰ

ਸੀਏਏ ਅਤੇ ਐਨਆਰਸੀ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ 'ਚ ਬੀਤੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਮੈਸੇਜ਼ ਵਾਇਰਲ ਹੋਣ ਤੋਂ ਬਾਅਦ, ਦਿੱਲੀ ਪੁਲਿਸ ਨੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਅਤੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ।

ਫੋਟੋ
ਫੋਟੋ
author img

By

Published : Mar 2, 2020, 3:05 PM IST

ਨਵੀਂ ਦਿੱਲੀ: ਸ਼ਾਹੀਨ ਬਾਗ ਦੇ ਨੇੜਲੇ ਇਲਾਕਿਆਂ 'ਚ ਐਤਵਾਰ ਨੂੰ ਧਾਰਾ 144 ਲਗਾਈ ਗਈ ਹੈ। ਇਸ ਦੇ ਮੱਦੇਨਜ਼ਰ ਇਲਾਕੇ ਦੀ ਸੁਰੱਖਿਆ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਇਸ ਕੜੀ 'ਚ ਸਰਿਤਾ ਵਿਹਾਰ ਐਮ.ਐਨ ਬੱਲਾਕ 'ਚ ਧਾਰਾ 144 ਲੱਗਣ ਕਾਰਨ ਬਜ਼ਾਰ ਤੇ ਦੁਕਾਨਾਂ ਬੰਦ ਹਨ।

ਇਥੇ ਪੁਲਿਸ ਵੱਲੋਂ ਚਿਤਾਵਨੀ ਪੋਸਟਰ ਵੀ ਲਗਾਏ ਗਏ ਹਨ ਤੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਦੀ ਤੈਨਾਤ ਕੀਤਾ ਗਿਆ ਹੈ।

ਵਾਈਰਲ ਮੈਸੇਜ਼ ਤੋਂ ਬਾਅਦ ਵਧਾਈ ਸੁਰੱਖਿਆ: ਪੁਲਿਸ

ਦੱਸਣਯੋਗ ਹੈ ਕਿ ਸ਼ਾਹੀਨ ਬਾਗ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਏਏ ਅਤੇ ਐਨਆਰਸੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਵਾਈਰਲ ਹੋਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਇਹ ਕਦਮ ਚੁੱਕਿਆ। ਮੈਸੇਜ 'ਚ ਲੋਕਾਂ ਨੂੰ ਮਦਨਪੁਰ ਖਡਾਰ ਵਿੱਚ ਇੱਕਠੇ ਹੋਏ ਸ਼ਾਹੀਨ ਬਾਗ ਰੋਸ ਪ੍ਰਦਰਸ਼ਨ ਦੇ ਵਿਰੁੱਧ ਪ੍ਰਦਰਸ਼ਨ ਕਰਕੇ ਬੰਦ ਸੜਕਾਂ ਖੁਲਵਾਏ ਜਾਣ ਦੀ ਗੱਲ ਆਖੀ ਗਈ ਸੀ।

ਹੋਰ ਪੜ੍ਹੋ :ਦਿੱਲੀ ਹਿੰਸਾ: ਸੰਸਦ ਪਰਿਸਰ 'ਚ ਕਾਂਗਰਸ ਦਾ ਧਰਨਾ, ਦੁਪਹਿਰ 2 ਵਜੇ ਤੱਕ ਕਾਰਵਾਈ ਮੁਲਤਵੀ

ਦਿੱਲੀ ਪੁਲਿਸ ਨੇ ਅਮਨ ਕਮੇਟੀ ਨਾਲ ਮੁਲਾਕਾਤ ਕਰਕੇ ਲੋਕਾਂ ਨੂੰ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ। ਇਸ ਦੇ ਲਈ ਪੁਲਿਸ ਲੋਕਾਂ ਨੂੰ ਅਫਵਾਹਾਂ 'ਚ ਨਾ ਪੈ ਕੇ ਸ਼ਾਤੀ ਬਣਾਏ ਰੱਖਣ ਦੀ ਵੀ ਅਪੀਲ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.