ETV Bharat / bharat

ਕੌਮਾਂਤਰੀ ਨਗਰ ਕੀਰਤਨ ਦੀ ਤਾਰੀਕ ਬਦਲ ਕੇ ਕੀਤੀ 13 ਅਕਤੂਬਰ - parmjeet singh sarna

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਤਾਰੀਕ ਵਿਚ ਤਬਦੀਲੀ ਕਰ ਕੇ ਇਸਨੂੰ ਪਹਿਲਾਂ ਕਰ ਦਿੱਤਾ ਹੈ। ਹੁਣ ਜੋ ਨਗਰ ਕੀਰਤਨ ਪਹਿਲਾਂ 28 ਅਕਤੂਬਰ ਨੂੰ ਸ਼ੁਰੂ ਹੋਣਾ ਸੀ, ਉਹ 13 ਅਕਤੂਬਰ ਨੂੰ ਸ਼ੁਰੂ ਹੋਵੇਗਾ

ਫ਼ੋਟੋ
author img

By

Published : Jul 17, 2019, 9:27 PM IST

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ ਐਸ ਜੀ ਐਮ ਸੀ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਤਾਰੀਕ ਵਿਚ ਤਬਦੀਲੀ ਕਰ ਕੇ ਇਸਨੂੰ ਪਹਿਲਾਂ ਕਰ ਦਿੱਤਾ ਹੈ। ਹੁਣ ਜੋ ਨਗਰ ਕੀਰਤਨ ਪਹਿਲਾਂ 28 ਅਕਤੂਬਰ ਨੂੰ ਸ਼ੁਰੂ ਹੋਣਾ ਸੀ, ਉਹ 13 ਅਕਤੂਬਰ ਨੂੰ ਸ਼ੁਰੂ ਹੋਵੇਗਾ। ਇਹ ਪ੍ਰਗਟਾਵਾ ਡੀ. ਜੀ.ਐਮ.ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।

ਵੇਖੋ ਵੀਡੀਉ
ਇਸ ਮਾਮਲੇ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਡੀ.ਐਸ.ਜੀ.ਐਮ.ਸੀ ਨੇ ਇਸ ਪ੍ਰੋਗਰਾਮ ਵਿਚ ਤਬਦੀਲੀ ਕਰਦਿਆਂ ਇਹ ਤਾਰੀਕ ਪਹਿਲਾਂ ਕਰਨ ਦਾ ਫ਼ੈਸਲਾ ਪਰਮਜੀਤ ਸਿੰਘ ਸਰਨਾ ਵੱਲੋਂ ਅਪਣਾਏ ਟਕਰਾਅ ਦੇ ਰਵੱਈਏ ਕਾਰਨ ਕੀਤਾ ਹੈ ਕਿਉਂਕਿ ਉਹ ਨਗਰ ਕੀਰਤਨ ਕੱਢਣ ਲਈ ਬਜ਼ਿੱਦ ਹਨ। ਉਹਨਾਂ ਕਿਹਾ ਕਿ ਸਰਨਾ ਦੇ ਸਟੈਂਡ ਕਾਰਨ ਸਿੱਖ ਸੰਗਤ ਵਿਚ ਦੁਚਿੱਤੀ ਪੈਦਾ ਹੋਈ ਹੈ ਤੇ ਸਾਰੇ ਸੰਸਾਰ ਵਿਚ ਸਿੱਖ ਮਜ਼ਾਕ ਦਾ ਪਾਤਰ ਬਣੇ ਹਨ ਜਿਸਨੂੰ ਵੇਖਦਿਆਂ ਅਸੀਂ ਟਕਰਾਅ ਟਾਲਣ ਲਈ ਪ੍ਰੋਗਰਾਮ ਵਿਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ। ਉਹਨਾਂ ਦੱਸਿਆ ਕਿ ਨਗਰ ਕੀਰਤਨ ਹੁਣ ਗੁਰਦੁਆਰਾ ਬੰਗਲਾ ਸਾਹਿਬ ਤੋਂ 13 ਅਕਤੂਬਰ ਨੂੰ ਸ਼ੁਰੂ ਹੋਵੇਗਾ ਤੇ ਇਸੇ ਦਿਨ ਰਾਤ ਨੂੰ ਇਸਦਾ ਪਹਿਲਾ ਪੜਾਅ ਕਰਨਾਲ ਵਿਖੇ ਹੋਵੇਗਾ। ਉਹਨਾਂ ਕਿਹਾ ਕਿ ਦੂਜੇ ਦਿਨ 14 ਅਕਤੂਬਰ ਨੂੰ ਇਸਦਾ ਦੂਜਾ ਪੜਾਅ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਵੇਗਾ ਅਤੇ ਤੀਜੇ ਦਿਨ 15 ਅਕਤੂਬਰ ਨੂੰ ਨਗਰ ਕੀਰਤਨ ਦਾ ਪੜਾਅ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਇਸ ਤੋਂ ਅਗਲੇ ਦਿਨ ਭਾਰਤ ਵਿਚ ਇਸਦਾ ਅਖੀਰਲਾ ਪੜਾਅ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ। ਇਸ ਉਪਰੰਤ 17 ਅਕਤੂਬਰ ਨੂੰ ਇਹ ਨਗਰ ਕੀਰਤਨ ਪਾਕਿਤਸਾਨ ਵਿਚ ਪ੍ਰਵੇਸ਼ ਕਰੇਗਾ ਤੇ ਨਨਕਾਣਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। ਇਥੇ 18 ਅਕਤੂਬਰ ਨੂੰ ਇਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ ਅਤੇ ਨਗਰ ਕੀਰਤਨ ਦੇ ਨਾਲ ਗਿਆ ਜੱਥਾ 19 ਅਕਤੂਬਰ ਨੂੰ ਭਾਰਤ ਵਾਪਸ ਪਰਤ ਆਵੇਗਾ। ਉਨ੍ਹਾਂ ਨੇ ਸਿਰਨਾ ਨੂੰ ਫਿਰ ਅਪੀਲ ਕੀਤੀ ਕਿ ਉਹ ਟਕਰਾਅ ਦੀ ਨੀਤੀ ਤਿਆਗ ਦੇਣ ਅਤੇ ਡੀ ਐਸ ਜੀ ਐਮ ਸੀ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਕਿਉਂਕਿ ਸੰਗਤ ਨੇ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦਾ ਫਤਵਾ ਡੀ.ਐਸ.ਐਮ.ਸੀ. ਨੂੰ ਦਿੱਤਾ ਹੈ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.