ETV Bharat / bharat

‘ਆਪ’ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ

author img

By

Published : Feb 4, 2020, 2:00 PM IST

Updated : Feb 4, 2020, 2:20 PM IST

ਦਿੱਲੀ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ।

‘ਆਪ’ ਨੇ ਜਾਰੀ ਕੀਤਾ ਮਨੋਰਥ ਪੱਤਰ
‘ਆਪ’ ਨੇ ਜਾਰੀ ਕੀਤਾ ਮਨੋਰਥ ਪੱਤਰ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਸਿਰਫ਼ 4 ਦਿਨ ਬਾਕੀ ਰਹੀ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਤਾਂ ਜੋ ਉਹ ਦਿੱਲੀ ਦੇ ਲੋਕਾਂ ਦਾ ਦਿਲ ਜਿੱਤ ਸਕਣ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦਾ ਮਨੋਰਥ ਪੱਤਰ ਜਾਰੀ ਕੀਤਾ।

ਮਨੋਰਥ ਪੱਤਰ 'ਚ ਕੀਤੇ ਵੱਡੇ ਐਲਾਨ

  • ਜਨ ਲੋਕਪਾਲ ਅਤੇ ਸਵਰਾਜ ਬਿਲ ਲਿਆਇਆ ਜਾਵੇਗਾ
  • 200 ਯੂਨਿਟ ਬਿਜਲੀ ਦਿੱਤੀ ਜਾਵੇਗੀ ਮੁਫ਼ਤ
  • ਔਰਤਾਂ ਲਈ ਘਰ ਤੋਂ ਕੰਮ ਕਰਨ ਦੀ ਦਿੱਤੀ ਜਾਵੇਗੀ ਸਹੂਲਤ
  • ਹਰ ਘਰ 'ਚ ਪੁੱਜਣਗੇ ਸਿੱਧੇ ਰਾਸ਼ਨ ਕਾਰਡ
  • 24 ਘੰਟੇ ਸਾਫ਼ ਪਾਣੀ ਦੀ ਦਿੱਤੀ ਜਾਵੇਗੀ ਸੁਵਿਧਾ
  • ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕੀਤਾ ਜਾਵੇਗਾ
  • ਯਮੁਨਾ ਨੂੰ ਸਾਫ਼ ਕਰਨ ਦੀ ਗਾਰੰਟੀ
  • ਵਿਸ਼ਵ ਦਾ ਸਭ ਤੋਂ ਵੱਡਾ ਮੈਟਰੋ ਨੈਟਵਰਕ ਬਣਾਇਆ ਜਾਵੇਗਾ
  • ਸਕੂਲਾਂ ਵਿੱਚ ਦੇਸ਼ ਭਗਤ ਪਾਠਕ੍ਰਮ ਕੀਤਾ ਜਾਵੇਗਾ ਲਾਗੂ
  • 2 ਕਰੋੜ ਤੋਂ ਵੱਧ ਲਗਾਏ ਜਾਣਗੇ ਰੁੱਖ
  • ਹਰ ਪਰਿਵਾਰ ਨੂੰ ਮਿਲੇਗਾ ਬਿਹਤਰ ਇਲਾਜ
  • ਗਲੀਆਂ 'ਚ ਸਟ੍ਰੀਟ ਲਾਈਟਾਂ ਦੀ ਸੁਵਿਧਾ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ

ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਦਿੱਲੀ ਦੇ ਮੁੱਢਲੇ ਮੁੱਦਿਆਂ ਨੂੰ ਹੱਲ ਕਰਨ ਲਈ ਖ਼ਰਚ ਕੀਤੇ ਗਏ ਹਨ। ਹੁਣ ਦਿੱਲੀ ਨੂੰ ਇੱਕ ਵਿਕਸਤ ਰਾਜ ਬਣਾਉਣਾ ਹੈ। ਜਿਸ 'ਤੇ ਦਿੱਲੀ ਵਾਸੀਆਂ ਨੂੰ ਮਾਣ ਹੋਵੇਗਾ। ਇਸ ਦੇ ਲਈ ਕੇਂਦਰ ਅਤੇ ਦਿੱਲੀ ਸਰਕਾਰ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ। ਮੈਨੀਫੈਸਟੋ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹਨ।

Intro:Body:

neha

Conclusion:
Last Updated : Feb 4, 2020, 2:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.