ਮੁੰਬਈ: ਸਾਲ 2017 ਵਿੱਚ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਗੌਰੀ ਲੰਕੇਸ਼ ਦੇ ਕਤਲ ਮਾਮਲੇ ‘ਚ ਰਾਹੁਲ ਗਾਂਧੀ ਮੁੰਬਈ ਦੀ ਸ਼ਿਵਡੀ ਕੋਰਟ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ। ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ 15 ਹਜ਼ਾਰ ਰੁਪਏ ਦੇ ਨਿੱਜੀ ਜ਼ੁਰਮਾਨੇ ਉਤੇ ਜ਼ਮਾਨਤ ਮਿਲ ਗਈ।
ਕੋਰਟ ਵਿੱਚ ਜ਼ਮਾਨਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਵਿਚਾਰਧਾਰਾ ਦੀ ਹੈ ਤੇ ਉਨ੍ਹਾਂ ਨੂੰ ਲੜਾਈ ਲੜਨ 'ਚ ਮਜ਼ਾ ਆ ਰਿਹਾ ਹੈ। ਦੱਸ ਦਈਏ, ਰਾਹੁਲ ਗਾਂਧੀ 'ਤੇ ਰਾਸ਼ਟਰੀ ਸੇਵਕ ਸੰਘ ਦੇ ਇੱਕ ਕਾਰਕੁੰਨ ਨੇ 2017 ਵਿੱਚ ਬੇਂਗਲੁਰੂ ਦੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਮਾਮਲੇ ਨੂੰ ਆਰਐੱਸਐੱਸ ਨਾਲ ਜੋੜਨ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ ਸੀ।