ETV Bharat / bharat

ਸਾਬਕਾ ਹਾਕੀ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ 'ਤੇ ਲਗਾਇਆ ਭੇਦਭਾਵ ਦਾ ਇਲਜ਼ਾਮ - indian women hockey player

ਅਰਜੁਨ ਅਵਾਰਡ ਲਈ ਨਾ ਚੁਣੇ ਜਾਣ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ ਉੱਤੇ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ ਹੈ। ਉਸਨੇ ਇਸਨੂੰ ਲੈ ਕੇ ਮੰਤਰਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ।

ਸਾਬਕਾ ਹਾਕੀ ਕਪਤਾਨ ਦੀਪਿਕਾ ਠਾਕੁਰ
author img

By

Published : Aug 20, 2019, 7:51 PM IST

ਚੰਡੀਗੜ੍ਹ: ਅਰਜੁਨ ਅਵਾਰਡ ਲਈ ਚੁਣੇ ਨਾ ਜਾਣ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ ਉੱਤੇ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ ਹੈ। ਦੀਪਿਕਾ ਨੇ ਅਵਾਰਡ ਕਮੇਟੀ ਦੇ ਇਸ ਰਵੱਈਏ ਖਿਲਾਫ਼ ਮੰਤਰਾਲਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੰਤਰਾਲਾ ਤੋਂ ਵੀ ਨਿਆਂ ਨਹੀਂ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਏਗੀ।

ਦੱਸ ਦਈਏ ਕਿ ਦੀਪਿਕਾ ਠਾਕੁਰ ਨੇ ਵੀ ਅਰਜੁਨ ਅਵਾਰਡ ਲਈ ਅਰਜ਼ੀ ਦਿੱਤੀ ਸੀ, ਪਰ ਹਾਕੀ ਵਿੱਚ ਪੁਰਸ਼ ਟੀਮ ਦੇ ਚਿੰਗਲੇਨਸਾਨਾ ਦੀ ਹੀ ਚੋਣ ਹੋਈ ਹੈ ਜਿਸ ਤੋਂ ਬਾਅਦ ਦੀਪਿਕਾ ਨੇ ਨਾਰਾਜ਼ਗੀ ਜਤਾਉਂਦੇ ਹੋਏ ਅਵਾਰਡ ਕਮੇਟੀ ਉੱਤੇ ਭੇਦਭਾਵ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਚਿੰਗਲੇਨਸਾਨਾ ਨੂੰ ਉੱਤਰੀ-ਪੂਰਬੀ ਹੋਣ ਕਾਰਨ ਅਵਾਰਡ ਦਿੱਤਾ ਗਿਆ।

ਦੱਸ ਦਈਏ ਕਿ ਪਿਛਲੇ ਸਾਲ ਵੀ ਪਹਿਲਵਾਨ ਬਜਰੰਗ ਪੂਨੀਆ ਨੂੰ ਖੇਡ ਰਤਨ ਨਾ ਮਿਲਣ ਉੱਤੇ ਅਵਾਰਡ ਕਮੇਟੀ ਉੱਤੇ ਭੇਦਭਾਵ ਦੇ ਇਲਜ਼ਾਮ ਲੱਗੇ ਸਨ। ਇਸ ਸਾਲ ਵੀ ਅਵਾਰਡ ਦਾ ਐਲਾਨ ਹੋਣ ਤੋਂ ਬਾਅਦ ਮੁੜ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ।

ਦੀਪਿਕਾ ਠਾਕੁਰ ਨੇ ਇਹ ਸਵਾਲ ਵੀ ਚੁੱਕਿਆ ਹੈ ਕਿ ਏਸ਼ੀਅਨ ਗੇਮਜ਼ ਵਿੱਚ ਬ੍ਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਅਰਜੁਨ ਅਵਾਰਡ ਦਿੱਤਾ ਗਿਆ ਹੈ ਅਤੇ ਉਸਨੇ ਸਿਲਵਰ ਮੈਡਲ ਜਿੱਤਿਆ ਹੈ ਅਤੇ ਓਲੰਪਿਕ ਵੀ ਖੇਡਿਆ ਹੈ, ਇਸਦੇ ਬਾਵਜੂਦ ਵੀ ਉਸਨੂੰ ਕਿਨਾਰੇ ਕਰ ਦਿੱਤਾ ਗਿਆ।

ਦੀਪਿਕਾ ਠਾਕੁਰ ਨੇ ਕਿਹਾ ਕਿ ਖੇਡ ਮੰਤਰਾਲੇ ਦਾ ਨਿਯਮ ਵੀ ਹੈ ਕਿ ਕਿਸੇ ਵੀ ਟੀਮ ਈਵੈਂਟ ਵਿੱਚ ਇੱਕ ਨੂੰ ਅਵਾਰਡ ਨਹੀਂ ਮਿਲ ਸਕਦਾ ਹੈ ਅਤੇ ਮਹਿਲਾ-ਪੁਰਸ਼ ਦੋਹਾਂ ਨੂੰ ਮਿਲਣਾ ਚਾਹੀਦਾ ਹੈ। ਇਹ ਸਿਰਫ਼ ਉਸ ਸਥਿਤੀ ਵਿੱਚ ਲਾਗੂ ਹੁੰਦਾ ਹੈ, ਜਦੋਂ ਮਹਿਲਾ ਅਤੇ ਪੁਰਸ਼ ਵਿੱਚੋਂ ਕਿਸੇ ਦੀ ਵੀ ਅਰਜ਼ੀ ਨਾ ਆਈ ਹੋਵੇ।

ਦੱਸ ਦਈਏ ਕਿ ਦੀਪਿਕਾ ਦੇਸ਼ ਲਈ 250 ਮੈਚ ਖੇਡ ਚੁੱਕੀ ਹੈ ਅਤੇ ਲੰਬੇ ਸਮੇਂ ਤੱਕ ਮਹਿਲਾ ਹਾਕੀ ਟੀਮ ਦੀ ਉੱਪ ਕਪਤਾਨ ਰਹੀ ਹੈ। ਕਈ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਗੇਮਜ਼ 2018 ਵਿੱਚ ਸਿਲਵਰ ਮੈਡਲ ਅਤੇ 2014 ਵਿੱਚ ਬਰਾਂਜ਼ ਮੈਡਲ ਜਿੱਤਿਆ ਹੈ। 2015 ਵਿੱਚ ਉਹ ਬੈੱਸਟ ਪਲੇਅਰ ਅਤੇ 2014 ਵਿੱਚ ਬੇਸਟ ਡਿਫੈਂਡਰ ਅਵਾਰਡ ਜਿੱਤ ਚੁੱਕੀ ਹੈ।

Intro:Body:

ਸਾਬਕਾ ਹਾਕੀ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ 'ਤੇ ਲਗਾਇਆ ਭੇਦਭਾਵ ਦਾ ਇਲਜ਼ਾਮ

ਅਰਜੁਨ ਅਵਾਰਡ ਲਈ ਚੁਣੇ ਨਾ ਜਾਣ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ ਉੱਤੇ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ ਹੈ। ਉਸਨੇ ਇਸਨੂੰ ਲੈ ਕੇ ਮੰਤਰਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ।

ਚੰਡੀਗੜ੍ਹ: ਅਰਜੁਨ ਅਵਾਰਡ ਲਈ ਚੁਣੇ ਨਾ ਜਾਣ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਦੀਪਿਕਾ ਠਾਕੁਰ ਨੇ ਅਵਾਰਡ ਕਮੇਟੀ ਉੱਤੇ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ ਹੈ। ਦੀਪਿਕਾ ਨੇ ਅਵਾਰਡ ਕਮੇਟੀ ਦੇ ਇਸ ਰਵੱਈਏ ਖਿਲਾਫ਼ ਮੰਤਰਾਲਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੰਤਰਾਲਾ ਤੋਂ ਵੀ ਨਿਆਂ ਨਹੀਂ ਮਿਲਿਆ ਤਾਂ ਉਹ ਕੋਰਟ ਦਾ ਦਰਵਾਜ਼ਾ ਖੜਕਾਏਗੀ।

ਦੱਸ ਦਈਏ ਕਿ ਦੀਪਿਕਾ ਠਾਕੁਰ ਨੇ ਵੀ ਅਰਜੁਨ ਅਵਾਰਡ ਲਈ ਅਰਜ਼ੀ ਦਿੱਤੀ ਸੀ, ਪਰ ਹਾਕੀ ਵਿੱਚ ਪੁਰਸ਼ ਟੀਮ  ਦੇ ਚਿੰਗਲੇਨਸਾਨਾ ਦੀ ਹੀ ਚੋਣ ਹੋਈ ਹੈ। ਜਿਸ ਤੋਂ ਬਾਅਦ ਦੀਪਿਕਾ ਨੇ ਨਾਰਾਜ਼ਗੀ ਜਤਾਉਂਦੇ ਹੋਏ ਅਵਾਰਡ ਕਮੇਟੀ ਉੱਤੇ ਭੇਦਭਾਵ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਚਿੰਗਲੇਨਸਾਨਾ ਨੂੰ ਉੱਤਰੀ-ਪੂਰਬੀ ਹੋਣ ਕਾਰਨ ਅਵਾਰਡ ਦਿੱਤਾ ਗਿਆ।

ਦੱਸ ਦਈਏ ਕਿ ਪਿਛਲੇ ਸਾਲ ਵੀ ਪਹਿਲਵਾਨ ਬਜਰੰਗ ਪੂਨਿਆ ਨੂੰ ਖੇਡ ਰਤਨ ਨਾ ਮਿਲਣ ਉੱਤੇ ਅਵਾਰਡ ਕਮੇਟੀ ਉੱਤੇ ਭੇਦਭਾਵ ਦੇ ਇਲਜ਼ਾਮ ਲੱਗੇ ਸਨ। ਇਸ ਸਾਲ ਵੀ ਅਵਾਰਡ ਦਾ ਐਲਾਨ ਹੋਣ ਤੋਂ ਬਾਅਦ ਮੁੜ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। 

ਦੀਪਿਕਾ ਠਾਕੁਰ ਨੇ ਇਹ ਸਵਾਲ ਵੀ ਚੁੱਕਿਆ ਹੈ ਕਿ ਏਸ਼ੀਅਨ ਗੇਮਜ਼ ਵਿੱਚ ਬ੍ਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਅਰਜੁਨ ਅਵਾਰਡ ਦਿੱਤਾ ਗਿਆ ਹੈ ਅਤੇ ਉਸਨੇ ਸਿਲਵਰ ਮੈਡਲ ਜਿੱਤਿਆ ਹੈ ਅਤੇ ਓਲੰਪਿਕ ਵੀ ਖੇਡਿਆ ਹੈ, ਇਸਦੇ ਬਾਵਜੂਦ ਵੀ ਉਸਨੂੰ ਕਿਨਾਰੇ ਕਰ ਦਿੱਤਾ ਗਿਆ।

ਦੀਪਿਕਾ ਠਾਕੁਰ ਨੇ ਕਿਹਾ ਕਿ ਖੇਡ ਮੰਤਰਾਲਾ ਦਾ ਨਿਯਮ ਵੀ ਹੈ ਕਿ ਕਿਸੇ ਵੀ ਟੀਮ ਈਵੈਂਟ ਵਿੱਚ ਇੱਕ ਨੂੰ ਅਵਾਰਡ ਨਹੀਂ ਮਿਲ ਸਕਦਾ ਹੈ ਅਤੇ ਮਹਿਲਾ-ਪੁਰਸ਼ ਦੋਹਾਂ ਨੂੰ ਮਿਲਣਾ ਚਾਹੀਦਾ ਹੈ। ਇਹ ਸਿਰਫ਼ ਉਸ ਸਥਿਤੀ ਵਿੱਚ ਲਾਗੂ ਹੁੰਦਾ ਹੈ, ਜਦੋਂ ਮਹਿਲਾ ਅਤੇ ਪੁਰਸ਼ ਵਿੱਚੋਂ ਕਿਸੇ ਦੀ ਵੀ ਅਰਜ਼ੀ ਨਾ ਆਈ ਹੋਵੇ।

ਦੱਸ ਦਈਏ ਕਿ ਦੀਪਿਕਾ ਦੇਸ਼ ਲਈ 250 ਮੈਚ ਖੇਡ ਚੁੱਕੀ ਹੈ ਅਤੇ ਲੰਬੇ ਸਮੇਂ ਤੱਕ ਮਹਿਲਾ ਹਾਕੀ ਟੀਮ ਦੀ ਉੱਪ ਕਪਤਾਨ ਰਹੀ ਹੈ। ਕਈ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਗੇਮਜ਼ 2018 ਵਿੱਚ ਸਿਲਵਰ ਮੈਡਲ ਅਤੇ 2014 ਵਿੱਚ ਬਰਾਂਜ਼ ਮੈਡਲ ਜਿੱਤਿਆ ਹੈ। 2015 ਵਿੱਚ ਉਹ ਬੈੱਸਟ ਪਲੇਅਰ ਅਤੇ 2014 ਵਿੱਚ ਬੇਸਟ ਡਿਫੈਂਡਰ ਅਵਾਰਡ ਜਿੱਤ ਚੁੱਕੀ ਹੈ। 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.