ETV Bharat / bharat

ਕੋਵਿਡ -19: ਹੁਣ ਤੱਕ ਦੇਸ਼ 'ਚ 81 ਹਜ਼ਾਰ ਤੋਂ ਵੱਧ ਪੀੜਤ, 2,649 ਮੌਤਾਂ - india With Corona Virus

ਕੋਰੋਨਾ ਵਾਇਰਸ ਨੇ ਹੁਣ ਤੱਕ ਦੇਸ਼ ਭਰ ਵਿੱਚ ਢਾਈ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਕੋਵਿਡ -19 ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਹਾਰਸ਼ਟਰ ਹੈ।

india corona
ਕੋਵਿਡ -19
author img

By

Published : May 15, 2020, 8:15 AM IST

Updated : May 15, 2020, 9:31 AM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੇ ਕਾਰਨ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 81,970 ਹੋ ਗਈ ਹੈ ਅਤੇ 51,401 ਐਕਟਿਵ ਮਾਮਲੇ ਹਨ। ਉੱਥੇ ਹੀ 27,920 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਮੁੜ ਸਿਹਤਯਾਬ ਹੋਏ ਹਨ ਅਤੇ ਦੇਸ਼ ਵਿੱਚ ਹੁਣ ਤੱਕ ਇਹ ਬਿਮਾਰੀ 2,649 ਲੋਕਾਂ ਦੀ ਜਾਨ ਲੈ ਚੁੱਕੀ ਹੈ।

  • Spike of 3967 #COVID19 cases & 100 deaths in India, in last 24 hours. Total positive cases in the country is now at 81970, including 51401 active cases, 27920 cured/discharged/migrated cases and 2649 deaths: Ministry of Health & Family Welfare pic.twitter.com/63yDyjOXBI

    — ANI (@ANI) May 15, 2020 " class="align-text-top noRightClick twitterSection" data=" ">

ਪਿਛਲੇ 24 ਘੰਟਿਆ 'ਚ 92 ਮੌਤਾਂ

ਸਿਹਤ ਮੰਤਰਾਲੇ ਮੁਤਾਬਕ, ਵੀਰਵਾਰ ਨੂੰ 92 ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 9 ਲੋਕਾਂ ਦੀ ਮੌਤ ਦਰਜ ਕੀਤੀ ਗਈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 44 ਲੋਕਾਂ ਨੇ ਆਪਣੀ ਜਾਨ ਗੁਆਈ। ਇਸ ਤੋਂ ਇਲਾਵਾ ਗੁਜਰਾਤ ਵਿੱਚ 20, ਪੱਛਮੀ ਬੰਗਾਲ ਵਿੱਚ 8, ਮੱਧ ਪ੍ਰਦੇਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਕਰਨਾਟਕ, ਤਾਮਿਲਨਾਡੂ ਵਿੱਚ 2-2 ਅਤੇ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ 1-1 ਮੌਤ ਦਰਜ ਕੀਤੀ ਗਈ।

ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਗੁਜਰਾਤ ਵਿੱਚ 586 ਲੋਕਾਂ ਨੇ ਆਪਣੀ ਜਾਨ ਗੁਆਈ ਹੈ, ਜਦਕਿ ਦਿੱਲੀ ਵਿੱਚ 115 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜੇ ਅਸੀਂ ਦੇਸ਼ ਵਿਚ ਮੌਤਾਂ ਦੇ ਗ੍ਰਾਫ 'ਤੇ ਨਜ਼ਰ ਮਾਰੀਏ, ਤਾਂ 10 ਮਈ ਤੋਂ ਹੁਣ ਤੱਕ 551 ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋ ਚੁੱਕੀ ਹੈ।

ਯੂਪੀ 'ਚ ਕੋਰੋਨਾ ਵਾਇਰਸ ਪੀੜਤਾਂ ਦੇ 147 ਨਵੇਂ ਮਾਮਲੇ

ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ 147 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 49 ਨਵੇਂ ਕੇਸ ਮੇਰਠ, ਗਾਜ਼ੀਆਬਾਦ ਅਤੇ ਮੁਰਾਦਾਬਾਦ ਵਿੱਚ ਪਾਏ ਗਏ। ਇਸ ਦੇ ਨਾਲ, ਰਾਜ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ ਤੱਕ 3,902 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਕੋਵਿਡ-19: ਕਮਜ਼ੋਰ ਸਿਹਤ ਪ੍ਰਣਾਲੀ ਲੈ ਸਕਦੀ ਹੈ ਰੋਜ਼ਾਨਾ 6000 ਵਧੇਰੇ ਬੱਚਿਆਂ ਦੀ ਜਾਨ: ਯੂਨੀਸੈਫ

Last Updated : May 15, 2020, 9:31 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.