ETV Bharat / bharat

ਕੋਵਿਡ -19: ਦੇਸ਼ ਭਰ 'ਚ ਪੀੜਤ 29 ਹਜ਼ਾਰ ਤੋਂ ਪਾਰ, ਮਹਾਰਾਸ਼ਟਰ ਤੇ ਗੁਜਰਾਤ 'ਚ 41 ਫੀਸਦੀ ਮਾਮਲੇ - ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ

ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਗਈ ਹੈ ਤੇ ਹੁਣ ਤੱਕ 900 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਮਹਾਰਾਸ਼ਟਰ ਅਤੇ ਗੁਜਰਾਤ ਸੂਬੇ ਉੱਤੇ ਪੈ ਰਹੀ ਹੈ।

india corona
ਕੋਰੋਨਾ ਵੀਡੀਓ
author img

By

Published : Apr 28, 2020, 8:09 AM IST

Updated : Apr 28, 2020, 9:03 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਮਾਰ ਦਾ ਪਹਿਲਾ ਦੌਰ ਦੱਖਣੀ ਭਾਰਤ ਵਿੱਚ ਕੇਰਲਾ ਅਤੇ ਕਰਨਾਟਕ ਵਰਗੇ ਰਾਜਾਂ ਵਿਚ ਸ਼ੁਰੂ ਹੋਇਆ ਸੀ, ਪਰ ਇਸ ਨੇ ਪੱਛਮੀ ਭਾਰਤ ਦੇ ਦੋ ਵੱਡੇ ਰਾਜਾਂ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਕਹਿਰ ਢਾਹ ਰੱਖਿਆ ਹੈ। ਇਕੱਲੇ ਭਾਰਤ ਵਿੱਚ ਹੀ ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁੱਲ ਕੋਰੋਨਾ ਪੀੜਤ 40 ਫੀਸਦੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਪੀੜਤਾਂ ਦੇ 1,463 ਨਵੇਂ ਕੇਸ ਸਾਹਮਣੇ ਆਏ ਹਨ ਅਤੇ 60 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਸਭ ਤੋਂ ਵੱਧ ਹੈ। ਇਸ ਤੋਂ ਬਾਅਦ, ਦੇਸ਼ ਭਰ ਵਿਚ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 29,435 ਹੋ ਗਈ ਹੈ, ਜਿਨ੍ਹਾਂ ਵਿਚੋਂ 21,632 ਐਕਟਿਵ ਹਨ, 6,868 ਲੋਕ ਇਲਾਜ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਅਤੇ 934 ਲੋਕਾਂ ਦੀ ਮੌਤ ਹੋ ਗਈ ਹੈ।

  • Total number of #COVID19 positive cases in India rises to 29435 including 21632 active cases, 6868 cured/discharged, 934 deaths and 1 migrated: Ministry of Health and Family Welfare pic.twitter.com/IdImjBhP8P

    — ANI (@ANI) April 28, 2020 " class="align-text-top noRightClick twitterSection" data=" ">

ਦੋ ਸਭ ਤੋਂ ਵੱਡੇ ਉਦਯੋਗਿਕ ਰਾਜ ਪ੍ਰਭਾਵਿਤ:

ਦੇਸ਼ ਦੇ ਦੋ ਸਭ ਤੋਂ ਵੱਡੇ ਉਦਯੋਗਿਕ ਰਾਜਾਂ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਰੀਜ਼ 11,369 ਤੋਂ ਵੱਧ ਹੋ ਗਈ ਹੈ। ਇਨ੍ਹਾਂ ਵਿੱਚੋਂ 8,068 ਮਰੀਜ਼ ਮਹਾਰਾਸ਼ਟਰ ਅਤੇ 3,301 ਗੁਜਰਾਤ ਵਿੱਚ ਹਨ। 30 ਜਨਵਰੀ ਨੂੰ ਢਾਈ ਮਹੀਨੇ ਹੋਏ ਸਨ, ਉਸ ਸਮੇਂ ਗੁਜਰਾਤ ਵਿੱਚ ਪਹਿਲਾ ਮਾਮਲਾ 19 ਮਾਰਚ ਨੂੰ ਸਾਹਮਣੇ ਆਇਆ ਸੀ। ਪਰ, ਉਦੋਂ ਤੋਂ ਤਾਲਾਬੰਦੀ ਦੇ 40 ਦਿਨਾਂ ਦੇ ਅੰਦਰ ਹੀ ਕੋਰੋਨਾ ਵਾਇਰਸ ਮਾਮਲਿਆਂ ਵਿੱਚ 99 ਫੀਸਦੀ ਦਾ ਵਾਧਾ ਹੋਇਆ।

ਉੱਤਰ ਭਾਰਤ ਵਿੱਚ ਯੂਪੀ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਹਰਿਆਣਾ ਛੇ ਪ੍ਰਭਾਵਤ ਰਾਜ ਹਨ, ਜਿਨ੍ਹਾਂ ਵਿੱਚ 8,088 ਕੇਸ ਹਨ। 30 ਕਰੋੜ ਦੀ ਆਬਾਦੀ ਵਾਲੇ 3 ਰਾਜਾਂ ਰਾਜਸਥਾਨ ਤੇ ਦਿੱਲੀ ਵਿੱਚ ਪੀੜਤਾਂ ਦੀ ਗਿਣਤੀ 2-2 ਹਜ਼ਾਰ ਤੋਂ ਪਾਰ ਹੈ, ਯੂਪੀ 2 ਹਜ਼ਾਰ ਤੋਂ ਪਾਰ ਹੋਣ ਦੇ ਨੇੜੇ ਹੈ। ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਦਾ ਕੋਈ ਸ਼ਹਿਰ ਅਜਿਹਾ ਨਹੀਂ ਹੈ ਜਿਥੇ ਇਕੱਲੇ 30 ਫੀਸਦੀ ਤੋਂ ਵੱਧ ਮਾਮਲੇ ਹੋਣ।

ਦੇਸ਼ ਦੇ ਪੂਰਬੀ ਹਿੱਸੇ ਵਿੱਚ ਬੰਗਾਲ, ਬਿਹਾਰ ਅਤੇ ਝਾਰਖੰਡ ਤਿੰਨ ਸਭ ਤੋਂ ਪ੍ਰਭਾਵਿਤ ਰਾਜ ਹਨ, ਜਿਨ੍ਹਾਂ ਵਿਚੋਂ ਬੰਗਾਲ ਚਿੰਤਾ ਦਾ ਵਿਸ਼ਾ ਬਣਿਆ ਹੈ। ਉਥੇ ਹੀ, ਪਹਿਲਾ ਮਾਮਲਾ 18 ਮਾਰਚ ਨੂੰ ਤਾਲਾਬੰਦੀ ਤੋਂ ਕੁਝ ਦਿਨ ਪਹਿਲਾਂ ਆਇਆ ਸੀ, ਪਰ ਇਹ ਗਿਣਤੀ 40 ਦਿਨਾਂ ਵਿਚ 611 ਹੋ ਗਈ ਹੈ। ਕੇਂਦਰ ਉਥੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਚਿੰਤਤ ਹੈ।

14 ਦਿਨਾਂ ਤੋਂ 85 ਜ਼ਿਲ੍ਹਿਆਂ 'ਚ ਕੋਈ ਨਵਾਂ ਮਾਮਲਾ ਨਹੀ

ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ 14 ਦਿਨਾਂ ਦੌਰਾਨ ਦੇਸ਼ ਦੇ 85 ਜ਼ਿਲ੍ਹਿਆਂ ਵਿੱਚ ਕੋਰੋਨਾ ਦਾ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। 16 ਜ਼ਿਲ੍ਹੇ ਅਜਿਹੇ ਹਨ, ਜਿੱਥੇ ਪਿਛਲੇ 28 ਦਿਨਾਂ ਤੋਂ ਕੋਈ ਨਵਾਂ ਮਰੀਜ਼ ਨਹੀਂ ਮਿਲਿਆ ਹੈ। ਕੁਝ ਜ਼ਿਲ੍ਹੇ ਅਜਿਹੇ ਵੀ ਪਾਏ ਗਏ ਹਨ, ਜਿੱਥੇ 28 ਦਿਨਾਂ ਬਾਅਦ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਯੂਪੀ ਵਿੱਚ ਪੀਲੀਭੀਤ ਅਤੇ ਪੰਜਾਬ ਵਿੱਚ ਐਸਬੀਐਸ ਨਗਰ ਸ਼ਾਮਲ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਲਖੀਸਰਾਈ, ਗੋਦੀਆ ਅਤੇ ਦਾਵਣਗੇਰੇ ਤਿੰਨ ਅਜਿਹੇ ਜ਼ਿਲ੍ਹਿਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿਚ ਪਿਛਲੇ 28 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਪੀੜਤ ਲੋਕਾਂ ਦੀ ਗਿਣਤੀ ਦਾ ਵੇਰਵਾ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਕੋਵਿਡ ਤੋਂ ਸੁਧਾਰ ਹੋਣ ਦੀ ਦਰ ਵਿੱਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਦਰ ਵਧ ਕੇ 22.17 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ: ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋਈ, 19 ਮੌਤਾਂ

Last Updated : Apr 28, 2020, 9:03 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.