ETV Bharat / bharat

ਝਾਰਖੰਡ: ਸੀਐਮ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ, ਜਾਂਚ ਵਿੱਚ ਜੁੱਟੀ ਪੁਲਿਸ

author img

By

Published : Jul 17, 2020, 8:08 PM IST

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਡਿਸਪੋਸੇਬਲ ਮੇਲ ਰਾਹੀਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਆਈਜੀ ਸੁਮਨ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਝਾਰਖੰਡ: ਸੀਐਮ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ, ਜਾਂਚ ਵਿੱਚ ਜੁੱਟੀ ਪੁਲਿਸ
ਝਾਰਖੰਡ: ਸੀਐਮ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ, ਜਾਂਚ ਵਿੱਚ ਜੁੱਟੀ ਪੁਲਿਸ

ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਈਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਹੇਮੰਤ ਸੋਰੇਨ ਨੂੰ ਜਰਮਨੀ ਅਤੇ ਸਵਿਟਜ਼ਰਲੈਂਡ ਦੇ ਸਰਵਰ ਰਾਹੀਂ ਡਿਸਪੋਸੇਬਲ ਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਮੇਲ ਭੇਜਣ ਵਾਲੇ ਵਿਅਕਤੀ ਨੇ ਹੇਮੰਤ ਸੋਰੇਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਲਿਖਿਆ ਕਿ ‘ਜੋ ਵੀ ਹੋ ਰਿਹਾ ਹੈ, ਚੰਗਾ ਨਹੀਂ ਹੋ ਰਿਹਾ’।

ਆਈ.ਜੀ ਸੁਮਨ ਗੁਪਤਾ ਨੇ ਸੀਐਮ ਹੇਮੰਤ ਸੋਰੇਨ ਨੂੰ ਧਮਕੀ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 2 ਮੇਲ ਆਏ ਹਨ ਜਿਸ ਵਿੱਚ ਧਮਕੀ ਦਿੱਤੀ ਗਈ ਹੈ। ਦੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਅਤੇ ਸੀਆਈਡੀ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਸੀਐਮ ਹੇਮੰਤ ਨੂੰ ਭੇਜੀ ਗਈ ਮੇਲ ਡਿਸਪੋਜੇਬਲ ਹੈ। ਉਸ ਨੂੰ ਸਿਰਫ਼ ਭੇਜਣ ਵਾਲਾ ਅਤੇ ਮੁੱਖ ਮੰਤਰੀ ਹੀ ਦੇਖ ਸਕਦੇ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ ਕਿ 'ਮੁੱਖ ਮੰਤਰੀ ਤੁਸੀਂ ਬਿਲਕੁਲ ਗ਼ਲਤ ਕੰਮ ਕਰ ਰਹੇ ਹੋ ਅਤੇ ਇਸ ਦੋਸ਼ ਲਈ ਤੁਹਾਨੂੰ ਮੌਤ ਦੀ ਸਜ਼ਾ (ਅਰਥਾਤ ਸਜ਼ਾ-ਏ-ਮੌਤ) ਦਿੱਤੀ ਜਾਵੇਗੀ।

ਮੁੱਖ ਮੰਤਰੀ ਨੂੰ ਧਮਕੀ ਦੇਣ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਾਈਬਰ ਸਟੇਸ਼ਨ ਇੰਚਾਰਜ ਦੀ ਅਗਵਾਈ ਹੇਠ ਜਾਂਚ ਟੀਮ ਬਣਾਈ ਗਈ ਹੈ। ਸਾਈਬਰ ਥਾਣਾ, ਤਕਨੀਕੀ ਸੈੱਲ ਅਤੇ ਸੀਆਈਡੀ ਮਿਲ ਕੇ ਇਸ ਮਾਮਲੇ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:ਮਹਾਰਾਸ਼ਟਰ: ਭਾਰੀ ਮੀਂਹ ਕਾਰਨ ਢਹਿ ਗਈ ਪੰਜ ਮੰਜ਼ਿਲਾ ਇਮਾਰਤ, 6 ਲੋਕਾਂ ਦੀ ਹੋਈ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.