ਨਵੀਂ ਦਿੱਲੀ : ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਐਂਸੇਫਲਾਈਟਿਸ ਸਿੰਡਰੋਮ ਕਾਰਨ 2 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ ਜਦ ਕਿ ਅਧਿਕਾਰੀਆਂ ਨੇ ਕਿਹਾ ਕਿ ਬੀਮਾਰੀਆਂ ਅਤੇ ਜਾਨੀ ਨੁਕਸਾਨ ਮੀਂਹ ਦੀ ਸ਼ੁਰੂਆਤ ਕਾਰਨ ਘਟਣਾ ਸ਼ੁਰੂ ਹੋ ਗਿਆ ਹੈ।
ਦੋਵੇਂ ਬੱਚਿਆਂ ਦੀਆਂ ਮੌਤਾਂ ਐੱਸ ਕੇ ਕਾਲਜ ਅਤੇ ਹਸਪਤਾਲ ਵਿਖੇ ਹੋਈਆਂ ਹਨ, ਜਿੱਥੇ 431 ਬੱਚਿਆਂ ਨੂੰ ਚਮਕੀ ਦੇ ਇਲਾਜ਼ ਵਾਸਤੇ ਭਰਤੀ ਕਰਵਾਇਆ ਗਿਆ ਹੈ। SKMCH ਵਿਖੇ ਚਮਕੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 110 ਹੋ ਗਈ ਹੈ।
ਇਹ ਵੀ ਪੜ੍ਹੋ : RBI ਦੇ ਡਿਪਟੀ ਗਵਰਨਰ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਦਿੱਤਾ ਅਸਤੀਫ਼ਾ
ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੇ ਹਨ ਮਰੀਜ਼
ਜਾਣਕਾਰੀ ਮੁਤਾਬਕ ਛਪਰਾ, ਵੈਸ਼ਾਲੀ ਅਤੇ ਗੋਪਾਲਗੰਜ ਤੋਂ AES 'ਚ ਮਰੀਜ਼ ਆ ਰਹੇ ਹਨ। 2 ਮਰੀਜ਼ ਹਸਪਤਾਲ ਵਿੱਚ ਭਰਤੀ ਹੋਏ ਹਨ। PMCH ਪ੍ਰਸ਼ਾਸਨ ਨੇ ਦੱਸਿਆ ਕਿ ਗੰਭੀਰ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਮਰੀਜ ਦੇ ਆਉਣ ਸਾਰ ਹੀ ਹਸਪਤਾਲ ਪ੍ਰਸ਼ਾਸਨ ਗੰਭੀਰਤਾ ਨਾਲ ਇਲਾਜ ਵਿੱਚ ਲੱਗ ਗਿਆ ਹੈ।