ਬਾਂਦਾ: ਮੱਧ ਪ੍ਰਦੇਸ਼ ਦੇ ਚਿੱਤਰਕੂਟ 'ਚ ਦੋ ਬੱਚਿਆਂ ਨੂੰ ਅਗ਼ਵਾ ਕਰਕੇ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਅੱਧਾ ਦਰਜਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ 'ਚ ਦੋਸ਼ੀਆਂ ਨੇ ਬੱਚਿਆਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਯਮੂਨਾ ਨਦੀ 'ਚ ਸੁੱਟ ਦਿੱਤਾ ਸੀ।
ਦੱਸ ਦਈਏ, ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਚਿੱਤਰਕੂਟ ਇਲਾਕੇ 'ਚ ਸਥਿਤ ਸਦਗੁਰੂ ਸਕੂਲ ਦੀ ਬੱਸ 'ਚੋਂ ਐੱਲ.ਕੇ.ਜੀ ਦੇ ਦੋ ਵਿਦਿਆਰਥੀ ਸ਼੍ਰੇਆਂਸ਼ ਤੇ ਦਿਵਯਾਸ਼ ਨੂੰ ਗੰਨ ਪੁਆਇੰਟ ਤੋਂ ਅਗ਼ਵਾ ਕਰ ਲਿਆ ਗਿਆ ਸੀ। ਇਹ ਦੋਵੇਂ ਵਿਦਿਆਰਥੀ ਜੁੜਵੇਂ ਭਰਾ ਸਨ। ਦਰਅਸਲ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਉਸ ਵੇਲੇ ਸਾਹਮਣੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਬੱਸ ਨੂੰ ਰੋਕ ਕੇ ਬੱਚਿਆਂ ਨੂੰ ਅਗ਼ਵਾ ਕਰ ਲਿਆ। ਅਗ਼ਵਾ ਕਰਨ ਤੋਂ ਬਾਅਦ ਦੋਹਾਂ ਭਰਾਵਾਂ ਦਾ ਕਤਲ ਕਰ ਕੇ ਚੈਨ ਨਾਲ ਬੰਨ੍ਹ ਕੇ ਨਦੀ 'ਚ ਸੁੱਟ ਦਿੱਤਾ ਸੀ।
ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਅੱਧੇ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚਿੱਤਰਕੂਟ ਅਗ਼ਵਾ ਮਾਮਲਾ: ਦੋਹਾਂ ਜੁੜਵਾ ਭਰਾਵਾਂ ਦੀ ਲਾਸ਼ ਯਮੂਨਾ ਨਦੀ 'ਚ ਹੋਈ ਬਰਾਮਦ
ਮੱਧ ਪ੍ਰਦੇਸ਼ ਦੇ ਚਿੱਤਰਕੂਟ 'ਚ ਸਕੂਲ ਬੱਸ 'ਚੋਂ ਬਦਮਾਸ਼ਾਂ ਨੇ ਦੋ ਵਿਦਿਆਰਥੀਆਂ ਨੂੰ ਕੀਤਾ ਸੀ ਅਗ਼ਵਾ। ਅਗ਼ਵਾ ਤੋਂ ਬਾਅਦ ਕਤਲ ਕਰ ਕੇ ਲਾਸ਼ਾਂ ਨੂੰ ਨਦੀ 'ਚ ਸੁੱਟਿਆ। ਦੋਹਾਂ ਦੀ ਲਾਸ਼ਾਂ ਯਮੂਨਾ ਨਦੀ ਤੋਂ ਹੋਈਆਂ ਬਰਾਮਦ। ਪੁਲਿਸ ਨੇ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ।