ETV Bharat / bharat

ਅਮਫ਼ਾਨ ਤੋਂ ਬਾਅਦ ਚੱਕਰਵਾਤ 'ਨਿਸਰਗ' ਨੇ ਦਿੱਤੀ ਦਸਤਕ, IMD ਨੇ ਜਾਰੀ ਕੀਤਾ ਅਲਰਟ

ਇਕ ਪਾਸੇ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਦੂਜੇ ਪਾਸੇ ਦੇਸ਼ ਦੇ ਕੁਝ ਰਾਜ ਗੰਭੀਰ ਤੂਫਾਨ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅਮਫਾਨ ਤੋਂ ਬਾਅਦ ਹੁਣ ਮਹਾਰਾਸ਼ਟਰ ਵਿੱਚ ਚੱਕਰਵਾਤ 'ਨਿਸਰਗ' ਦਾ ਖ਼ਤਰਾ ਮੰਡਰਾ ਰਿਹਾ ਹੈ।

ਫ਼ੋਟੋ।
ਫ਼ੋਟੋ।
author img

By

Published : Jun 2, 2020, 1:21 PM IST

ਮੁੰਬਈ: ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਚੱਕਰਵਾਤੀ ਅਮਫਾਨ ਦੀ ਤਬਾਹੀ ਤੋਂ ਬਾਅਦ ਹੁਣ ਮਹਾਰਾਸ਼ਟਰ ਵਿੱਚ ਚੱਕਰਵਾਤ 'ਨਿਸਰਗ' ਦਾ ਖ਼ਤਰਾ ਬਣਿਆ ਹੋਇਆ ਹੈ।

ਵੇਖੋ ਵੀਡੀਓ

ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਾਤ ਮੁੰਬਈ ਅਤੇ ਪਾਲਘਰ ਨੇੜੇ ਪਹੁੰਚ ਗਿਆ ਹੈ। ਇਹ ਮੁੰਬਈ ਦੇ ਸਮੁੰਦਰੀ ਤੱਟ ਨਾਲ ਟਕਰਾਵੇਗਾ। ਮੁੰਬਈ ਲਈ ਇਹ ਪਹਿਲਾ ਗੰਭੀਰ ਚੱਕਰਵਾਤ ਹੋਵੇਗਾ। ਦਰਅਸਲ, ਅਰਬ ਸਾਗਰ 'ਤੇ ਘੱਟ ਦਬਾਅ ਵਾਲਾ ਖੇਤਰ ਮੁੰਬਈ ਵੱਲ ਵਧ ਰਿਹਾ ਹੈ, ਇਸ ਦੀ ਰਫਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੈ। ਹਵਾ ਦੀ ਗਤੀ 125 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਹ ਹੁਣ ਮੁੰਬਈ ਤੋਂ 450 ਕਿਲੋਮੀਟਰ ਦੀ ਦੂਰੀ 'ਤੇ ਹੈ।

ਵੇਖੋ ਵੀਡੀਓ

ਪਹਿਲਾਂ ਅਜਿਹਾ ਖ਼ਦਸ਼ਾ ਸੀ ਕਿ ਚੱਕਰਵਾਤੀ ਤੂਫਾਨ 'ਨਿਸਰਗ' 3 ਜੂਨ ਨੂੰ ਗੁਜਰਾਤ ਦੇ ਤੱਟ ਉੱਤੇ ਦਸਤਕ ਦੇ ਸਕਦਾ ਹੈ ਪਰ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਤੂਫ਼ਾਨ ਗੁਜਰਾਤ ਵਿੱਚ ਦਸਤਕ ਨਹੀਂ ਦੇਵੇਗਾ। ਮਹਾਰਾਸ਼ਟਰ, ਗੋਆ, ਦਮਨ-ਦਿਉ ਅਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਵਿਨਾਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਜ ਸਰਕਾਰਾਂ ਨੇ ਹੇਠਲੇ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ।

ਫ਼ੋਟੋ।
ਫ਼ੋਟੋ।

ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਚੱਕਰਵਾਤ ਦੇ ਖਤਰੇ ਨਾਲ ਨਜਿੱਠਣ ਲਈ ਕੁੱਲ 23 ਐਨਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

  • Depression over Eastcentral Arabian Sea near lat14.4°N and long 71.2°E about 300 km west-southwest of Panjim (Goa).
    To intensify into Cyclonic Storm in24 hours. To cross north Maharashtra and south Gujarat coasts bet Harihareshwar(Raigad) and Daman in the afternoon of 03rd June . pic.twitter.com/7HoD9x7vlw

    — India Met. Dept. (@Indiametdept) June 1, 2020 " class="align-text-top noRightClick twitterSection" data=" ">

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫ਼ਾਨ ਦਾ ਅਸਰ ਹੋਰ ਰਾਜਾਂ ਜਿਵੇਂ ਕਿ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼ ਉੱਤੇ ਨਹੀਂ ਪਵੇਗਾ।

  • Depression over eastcentral Arabian intensified into Deep Depression .To intensify further into into a Cyclonic Storm in next 12 hrs and into a Severe Cyclonic Storm in subsequent 12 hrs and cross north Maharashtra and adjoining south Gujarat coast in afternoon of 03rd June. pic.twitter.com/ePU9HuEb5S

    — India Met. Dept. (@Indiametdept) June 2, 2020 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.