ਪ੍ਰਯਾਗਰਾਜ: ਇਲਾਹਾਬਾਦ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ-ਚਾਂਸਲਰ ਸੰਗੀਤਾ ਸ੍ਰੀਵਾਸਤਵ ਨੂੰ ਯੂਨੀਵਰਸਿਟੀ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਕੁੱਝ ਦਿਨਾਂ ਬਾਅਦ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਨਿਸ਼ਾਨਾ ਬਣਾਇਆ ਗਿਆ। ਧੋਖੇਬਾਜ਼ਾਂ ਨੇ ਸ਼੍ਰੀਵਾਸਤਵ ਦੇ ਨਾਂਅ 'ਤੇ ਇੱਕ ਈਮੇਲ ਅਕਾਊਂਟ ਦੀ ਵਰਤੋਂ ਕਰ ਆਨਲਾਈਨ ਤੋਹਫ਼ੇ ਖਰੀਦਣ ਲਈ ਕੀਤੀ।
ਇਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਕਟਰ ਵੱਲੋਂ ਉਪ-ਕੁਲਪਤੀ ਵੱਲੋਂ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਿਪੋਰਟਾਂ ਮੁਤਾਬਕ ਸੰਗੀਤਾ ਸ੍ਰੀਵਾਸਤਵ ਦੇ ਨਾਂਅ ਦੀ ਇੱਕ ਈਮੇਲ ਏਯੂ ਰਜਿਸਟਰਾਰ ਦੇ ਅਧਿਕਾਰਤ ਖ਼ਾਤੇ ਤੋਂ ਭੇਜੀ ਗਈ ਸੀ। ਉਸ ਸੰਦੇਸ਼ ਵਿੱਚ, ਵੀਸੀ ਵੱਲੋਂ ਏਯੂ ਰਜਿਸਟਰਾਰ ਨੂੰ ਤੁਰੰਤ ਅਧਾਰ 'ਤੇ ਈ-ਕਾਮਰਸ ਸਾਈਟ ਤੋਂ ਕੁੱਝ ਤੋਹਫ਼ੇ ਖਰੀਦਣ ਲਈ ਕਿਹਾ ਗਿਆ ਸੀ।
ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਵੀਸੀ ਇਸ ਸਮੇਂ ਇੱਕ ਮੀਟਿੰਗ ਵਿੱਚ ਹਨ ਅਤੇ ਉਨ੍ਹਾਂ ਕੋਲ ਖਰੀਦਦਾਰੀ ਕਰਨ ਲਈ ਆਪਣੇ ਬੈਂਕ ਕਾਰਡ ਵੀ ਉਪਲਬਧ ਨਹੀਂ ਹਨ। ਈਮੇਲ ਮਿਲਣ ਤੋਂ ਬਾਅਦ ਏਯੂ ਰਜਿਸਟਰਾਰ ਨੇ ਤੁਰੰਤ ਉਪ ਕੁਲਪਤੀ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਇਸ ਸਬੰਧ ਵਿੱਚ ਐਫਆਈਆਰ ਦਰਜ ਕਰਨ ਲਈ ਕਿਹਾ।
ਕਰਨਲਗੰਜ ਦੇ ਐਸਐਚਓ ਅਵਨ ਕੁਮਾਰ ਦੀਕਸ਼ਿਤ ਨੇ ਕਿਹਾ, "ਆਈ.ਟੀ. ਐਕਟ ਅਤੇ ਆਈ.ਪੀ.ਸੀ. ਦੀਆਂ ਹੋਰ ਸਬੰਧਿਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਏਗੀ।"
ਸਾਈਬਰ ਸੈੱਲ ਵੱਲੋਂ ਕੀਤੀ ਗਈ ਅਗਲੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਕਈ ਹੋਰ ਵਿਅਕਤੀਆਂ ਨੂੰ ਵੀਸੀ ਦਾ ਨਾਂਅ ਵਰਤ ਕੇ ਉਹੀ ਸੰਦੇਸ਼ ਭੇਜਿਆ ਗਿਆ ਹੈ।