ETV Bharat / bharat

ਕੋਵਿਡ -19: ਦੁਨੀਆ ਭਰ 'ਚ ਹੁਣ ਤੱਕ 19.24 ਲੱਖ ਲੋਕ ਪੀੜਤ, 1 ਲੱਖ ਤੋਂ ਵੱਧ ਮੌਤਾਂ - corona in china

ਕੋਰੋਨਾ ਵਾਇਰਸ ਦਾ ਕਹਿਰ ਦੁਨੀਆਂ ਵਿੱਚ ਲਗਾਤਾਰ ਜਾਰੀ ਹੈ। ਦੁਨੀਆ ਭਰ ਵਿੱਚ ਇਸ ਮਹਾਂਮਾਰੀ ਨੇ ਹੁੱਣ ਤੱਕ 1 ਲੱਖ, 19 ਹਜ਼ਾਰ, 588 ਜਾਨਾਂ ਲੈ ਲਈਆਂ ਹਨ ਅਤੇ 19.24 ਲੱਖ ਤੋਂ ਵੀ ਵੱਧ ਲੋਕ ਇਸ ਨਾਲ ਪੀੜਤ ਹਨ।

Covid -19 tracker global
ਫੋਟੋ
author img

By

Published : Apr 14, 2020, 8:40 AM IST

ਹੈਦਰਾਬਾਦ: ਕੋਰੋਨਾ ਵਾਇਰਸ ਦੁਨੀਆ ਭਰ 'ਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਹੁਣ ਤੱਕ ਇਸ ਵਾਇਰਸ ਨਾਲ 19.24 ਲੱਖ ਤੋਂ ਵੀ ਵੱਧ ਲੋਕ ਪੀੜਤ ਹਨ। 1 ਲੱਖ, 19 ਹਜ਼ਾਰ, 588 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਏਐਫਪੀ ਵੱਲੋਂ ਜਾਰੀ ਕੀਤੇ ਅੰਕੜਿਆਂ ਵਿੱਚ ਦਿੱਤੀ ਗਈ ਹੈ। ਦਸੰਬਰ ਵਿੱਚ ਚੀਨ 'ਚ ਇਸ ਮਹਾਂਮਾਰੀ ਦੇ ਫੈਲਣ ਤੋਂ ਬਾਅਦ 193 ਦੇਸ਼ਾਂ ਅਤੇ ਖੇਤਰਾਂ ਵਿੱਚ 19 ਲੱਖ, 18 ਹਜ਼ਾਰ, 855 ਤੋਂ ਵੱਧ ਲੋਕ ਪੀੜਤ ਹੋਏ ਹਨ। ਇਨ੍ਹਾਂ ਵਿਚੋਂ ਹੁਣ ਤੱਕ ਘੱਟੋ ਘੱਟ 4 ਲੱਖ, 48 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।

ਏਐਫਪੀ ਨੇ ਇਹ ਅੰਕੜੇ ਰਾਸ਼ਟਰੀ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਇੱਕਠੇ ਕੀਤੇ ਹਨ, ਜੋ ਪੀੜਤ ਮਾਮਲਿਆਂ ਦੀ ਅਸਲ ਗਿਣਤੀ ਨਾਲੋਂ ਕਾਫ਼ੀ ਘੱਟ ਹੋ ਸਕਦੇ ਹਨ।

ਅਮਰੀਕਾ ਵਿੱਚ ਮਹਾਂਮਾਰੀ ਦੀ ਮਾਰ

ਬਹੁਤ ਸਾਰੇ ਦੇਸ਼ ਸਿਰਫ਼ ਬਹੁਤ ਗੰਭੀਰ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਹੁਣ ਤੱਕ ਅਮਰੀਕਾ ਵਿੱਚ ਮਹਾਂਮਾਰੀ ਦੇ ਕਾਰਨ 22 ਹਜ਼ਾਰ, 109 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 5 ਲੱਖ, 57 ਹਜ਼ਾਰ, 590 ਤੋਂ ਵੱਧ ਵਿਅਕਤੀ ਕੋਵਿਡ -19 ਤੋਂ ਪੀੜਤ ਹਨ।ਇਸ ਵਿੱਚੋਂ ਤਕਰੀਬਨ 41 ਹਜ਼ਾਰ, 831 ਵਿਅਕਤੀ ਠੀਕ ਹੋਏ ਹਨ।

ਹੋਰਨਾਂ ਦੇਸ਼ਾਂ ਦੇ ਹਾਲਾਤ

  • ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਟਲੀ ਦੂਜਾ ਦੇਸ਼ ਹੈ, ਜਿੱਥੇ ਹੁਣ ਤੱਕ 19 ਹਜ਼ਾਰ, 899 ਤੋਂ ਵੱਧ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਕ ਲੱਖ 56 ਹਜ਼ਾਰ, 363 ਤੋਂ ਵੱਧ ਵਿਅਕਤੀ ਇਸ ਪੀੜਤ ਹਨ।
  • ਸਪੇਨ ਵਿੱਚ ਕੋਰੋਨਾ ਵਾਇਰਸ ਕਾਰਨ 17 ਹਜ਼ਾਰ, 489 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ, 69 ਹਜ਼ਾਰ, 496 ਤੋਂ ਵੱਧ ਲੋਕਾਂ ਵਿੱਚ ਕੋਵਿਡ -19 ਦੀ ਪੁਸ਼ਟੀ ਹੋਈ ਹੈ।
  • ਫਰਾਂਸ ਵਿੱਚ ਇਸ ਮਹਾਂਮਾਰੀ ਨਾਲ 14 ਹਜ਼ਾਰ, 393 ਤੋਂ ਵੱਧ ਵਿਅਕਤੀ ਮਰ ਚੁੱਕੇ ਹਨ ਅਤੇ 1 ਲੱਖ, 32 ਹਜ਼ਾਰ, 591 ਤੋਂ ਵੱਧ ਵਿਅਕਤੀ ਪੀੜਤ ਹੋ ਚੁੱਕੇ ਹਨ।
  • ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਨਾਲ 10 ਹਜ਼ਾਰ, 612 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਬਿਮਾਰੀ ਨਾਲ 84 ਹਜ਼ਾਰ, 270 ਵਿਅਕਤੀ ਪੀੜਤ ਹਨ।
  • ਚੀਨ ਨੇ ਕੋਰੋਨਾ ਵਾਇਰਸ ਨਾਲ 3, 341 ਮੌਤਾਂ ਅਤੇ 82 ਹਜ਼ਾਰ, 160 ਲੋਕਾਂ ਦੇ ਪੀੜਤ ਹੋਣ ਦਾ ਐਲਾਨ ਕੀਤਾ ਹੈ।

ਭਾਰਤ ਵਿੱਚ ਵੀ ਹਾਲਾਤ ਖ਼ਰਾਬ

ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਰੋਨਾ ਵਾਇਰਸ ਨਾਲ ਦੇਸ਼ ਵਿੱਚ ਹੁਣ ਤੱਕ 324 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ 9, 352 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ 980 ਮਰੀਜ਼ ਠੀਕ ਹੋਏ ਹਨ।

ਇਹ ਵੀ ਪੜ੍ਹੋ: ਗੁਰਸੋਚ ਬਣੀ ਅਮਰੀਕਾ ਦੀ ਪਹਿਲੀ ਦਸਤਾਰਧਾਰੀ ਪੁਲਿਸ ਅਫ਼ਸਰ

ETV Bharat Logo

Copyright © 2025 Ushodaya Enterprises Pvt. Ltd., All Rights Reserved.