ETV Bharat / bharat

ਕੋਰੋਨਾ ਵਾਇਰਸ ਟੀਕੇ ਦਾ ਸਬੰਧ ਕਿਸੇ ਰਾਜਨੀਤਕ ਦਲ ਤੋਂ ਨਹੀਂ, ਸਗੋਂ ਮਾਨਵਤਾ ਨਾਲ ਹੈ: ਉਮਰ ਅਬਦੁੱਲਾ - ਨੈਸ਼ਨਲ ਕਾਨਫਰੰਸ

ਕੋਰੋਨਾ ਵਾਇਰਸ ਟੀਕੇ ਨੂੰ " ਭਾਜਪਾ ਦਾ ਟੀਕਾ " ਕਰਾਰ ਦਿੱਤੇ ਜਾਣ ਮਗਰੋਂ ਐਨਸੀ ਨੇਤਾ ਉਮਰ ਅਬਦੁੱਲਾ ਨੇ ਬਿਆਨ ਦਿੱਤਾ। ਉਮਰ ਅਬਦੁੱਲਾ ਨੇ ਕਿਹਾ ਕਿ ਕੋਰੋਨਾ ਟੀਕੇ ਦਾ ਸਬੰਧ ਕਿਸੇ ਰਾਜਨੀਤਕ ਦਲ ਤੋਂ ਨਹੀਂ, ਸਗੋਂ ਮਾਨਵਤਾ ਨਾਲ ਹੈ।

ਉਮਰ ਅਬਦੁੱਲਾ
ਉਮਰ ਅਬਦੁੱਲਾ
author img

By

Published : Jan 3, 2021, 6:53 AM IST

ਸ੍ਰੀਨਗਰ : ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਵੱਲੋਂ ਸ਼ਨੀਵਾਰ ਨੂੰ ਮਦੇ ਟੀਕੇ ਨੂੰ 'ਭਾਜਪਾ ਦਾ ਟੀਕਾ' ਕਹਿਣ ਦੇ ਕੁੱਝ ਘੰਟਿਆਂ ਬਾਅਦ ਹੀ ਨੈਸ਼ਨਲ ਕਾਨਫਰੰਸ (ਐਨਸੀ) ਦੇ ਨੇਤਾ ਉਮਰ ਅਬਦੁੱਲਾ ਨੇ ਇੱਕ ਬਿਆਨ ਦਿੱਤਾ। ਆਪਣੇ ਬਿਆਨ 'ਚ ਅਬਦੁੱਲਾ ਨੇ ਕਿਹਾ ਕਿ ਕੋਰੋਨਾ ਟੀਕੇ ਦਾ ਸਬੰਧ ਕਿਸੇ ਰਾਜਨੀਤਕ ਦਲ ਤੋਂ ਨਹੀਂ, ਸਗੋਂ ਮਾਨਵਤਾ ਨਾਲ ਹੈ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਟਵੀਟ ਕੀਤਾ, 'ਮੈਂ ਕਿਸੇ ਹੋਰ ਬਾਰੇ ਕੁੱਝ ਨਹੀਂ ਕਹਿ ਸਕਦਾ, ਪਰ ਮੇਰੀ ਵਾਰੀ ਆਉਣ 'ਤੇ ਮੈਂ ਖੁਸ਼ੀ-ਖੁਸ਼ੀ ਨਾਲ ਟੀਕਾ ਲਵਾ ਲਵਾਂਗਾ। '

ਐਨਸੀ ਦੇ ਉਪ ਪ੍ਰਧਾਨ ਅਬਦੁੱਲਾ ਨੇ ਕਿਹਾ ਕਿ ਜਿੰਨੇ ਜਿਆਦਾ ਲੋਕ ਟੀਕਾ ਲਗਵਾਉਣਗੇ, ਇਹ ਦੇਸ਼ ਅਤੇ ਆਰਥਿਕਤਾ ਲਈ ਉਨ੍ਹਾਂ ਹੀ ਚੰਗਾ ਹੋਵੇਗਾ।

  • I don’t know about anyone else but when my turn comes I’ll happily roll up my sleeve & get a COVID vaccine. This damn virus has been far too disruptive & if a vaccine helps bring about a semblance of normalcy after all the chaos then sign me up. https://t.co/bVOw7lPJ6w

    — Omar Abdullah (@OmarAbdullah) January 2, 2021 " class="align-text-top noRightClick twitterSection" data=" ">

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕਿਹਾ, " ਕੋਈ ਵੀ ਟੀਕਾ ਕਿਸੇ ਰਾਜਨੀਤਕ ਦਲ ਤੋਂ ਸਬੰਧ ਨਹੀਂ ਰੱਖਦਾ। ਉਨ੍ਹਾਂ ਦਾ ਸਬੰਧ ਮਾਨਵਤਾ ਨਾਲ ਹੈ। ਸੰਵੇਦਨਸ਼ੀਲ ਲੋਕ ਨੂੰ ਜਿੰਨੀ ਛੇਤੀ ਟੀਕਾ ਲਾਇਆ ਜਾਵੇਗਾ, ਉਨ੍ਹਾਂ ਬੇਹਤਰ ਹੋਵੇਗਾ। "

ਉਥੇ ਹੀ, ਅਖਿਲੇਸ਼ ਯਾਦਵ ਨੇ ਲਖਨਓ 'ਚ ਮੀਡੀਆ ਨੂੰ ਕਿਹਾ, " ਭਾਜਪਾ ਜੋ ਟੀਕਾ ਲਗਵਾਵੇਗੀ, ਮੈਂ ਉਸ ਉੱਤੇ ਕਿੰਝ ਭਰੋਸਾ ਕਰਾਂ? ਮੈਂ ਭਾਜਪਾ ਦਾ ਟੀਕਾ ਨਹੀਂ ਲਗਵਾ ਸਕਦਾ।"

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.