ਹੈਦਰਾਬਾਦ: ਕੋਰੋਨਾ ਵਾਇਰਸ ਮਹਾਂਮਾਰੀ ਇੱਕ ਵਿਸ਼ਵਵਿਆਪੀ ਸੰਕਟ ਬਣ ਚੁੱਕਾ ਹੈ। ਇਸ ਕਰਕੇ ਪ੍ਰਵਾਸੀ ਵਿਆਪਕ ਤੌਰ ਉੱਤੇ ਪ੍ਰਭਾਵਿਤ ਹੋ ਰਹੇ ਹਨ। ਹਾਲਾਂਕਿ, ਯਾਤਰਾ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਸੰਘਰਸ਼, ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਭੱਜ ਰਹੇ ਲੋਕਾਂ ਦੀ ਆਵਾਜਾਈ ਰੁਕ ਨਹੀਂ ਰਹੀ ਹੈ। ਮਹਾਂਮਾਰੀ ਪ੍ਰਵਾਸੀਆਂ ਤੇ ਸ਼ਰਨਾਰਥੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਪ੍ਰਵਾਸੀ ਮਜ਼ਦੂਰ ਭੂ-ਮੱਧ ਸਾਗਰ, ਮੱਧ ਪੂਰਬੀ, ਉੱਤਰੀ ਅਫਰੀਕਾ ਅਤੇ ਏਸ਼ੀਆਈ ਖੇਤਰਾਂ ਤੋਂ ਭੱਜਦੇ ਹੋਏ ਫੜੇ ਜਾ ਰਹੇ ਹਨ। ਉਸੇ ਸਮੇਂ, ਸਮੁੰਦਰ 'ਤੇ ਸਰਚ ਅਤੇ ਬਚਾਅ ਕਾਰਜਾਂ ਵਿੱਚ ਕਮੀ ਆਈ ਹੈ ਜਿਸ ਨਾਲ ਕੋਵਿਡ -19 ਦੇ ਸੰਚਾਰਨ ਦੇ ਜੋਖਮ ਵਿਚ ਵਾਧਾ ਹੋਵੇਗਾ। ਇਸ ਤਾਲਾਬੰਦੀ ਕਾਰਨ ਪੱਛਮੀ ਅਤੇ ਕੇਂਦਰੀ ਭੂ-ਮੱਧ ਸਾਗਰ ਤਸਕਰੀ ਰੂਟਾਂ ਦੇ ਨਾਲ-ਨਾਲ ਪ੍ਰਵਾਸੀਆਂ ਦੀ ਤਸਕਰੀ 'ਤੇ ਸਖਤ ਪਾਬੰਦੀਆਂ ਲੱਗ ਗਈਆਂ ਹਨ।
ਪੱਛਮੀ ਅਤੇ ਕੇਂਦਰੀ ਭੂ-ਮੱਧ ਸਾਗਰ ਰੂਟਾਂ ਰਾਹੀਂ ਪ੍ਰਵਾਸੀਆਂ ਦੀ ਤਸਕਰੀ ਹੋਣਾ ਸੰਭਵ ਹੈ। ਹਾਲਾਂਕਿ, ਰੋਕਥਾਮ ਉਪਾਵਾਂ ਦੇ ਕਾਰਨ ਪ੍ਰਵਾਸੀ ਦਰੀ ਭੂ-ਮੱਧ ਸਾਗਰ ਤੋਂ ਅੱਗੇ ਨਹੀਂ ਜਾ ਪਾ ਰਹੇ। ਇਸ ਦੌਰਾਨ, ਪਾਬੰਦੀਆਂ ਅਤੇ ਤਾਲਾਬੰਦੀ ਹੋਣ ਕਾਰਨ ਤਸਕਰੀ ਠੱਪ ਹੋ ਗਈ ਹੈ ਜਿਸ ਕਾਰਨ ਤਸਕਰੀ ਦੀਆਂ ਕੀਮਤਾਂ ਵਧੀਆਂ ਹਨ। ਇਸ ਕਾਰਨ, ਮਜ਼ਦੂਰਾਂ ਨੂੰ ਜੋਖਮ ਵਾਲੇ ਰਾਹਾਂ ਅਤੇ ਸਥਿਤੀਆਂ ਵਿੱਚ ਲਿਜਾਉਣ ਦਾ ਖਤਰਾ ਵੱਧ ਗਿਆ ਹੈ।
ਵਿਸ਼ਵਵਿਆਪੀ ਆਰਥਿਕ ਸੰਕਟ ਕਾਰਨ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਣ ਜਾ ਰਿਹਾ ਹੈ ਜਿਸ ਨਾਲ ਨੌਕਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਸਰਹੱਦ ਪਾਰ ਸਮਗਲਿੰਗ ਹੋ ਜਾਵੇਗੀ। ਮਾਰੂ ਕੋਰੋਨਾ ਵਾਇਰਸ ਦੇ ਫੈਲਣ ਨੂੰ ਘਟਾਉਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਕਈ ਦੇਸ਼ਾਂ ਵਿਚ ਬੇਰੁਜ਼ਗਾਰੀ ਅਤੇ ਗਰੀਬੀ ਆਵੇਗੀ। ਇਸ ਨਾਲ ਤਸਕਰਾਂ ਵਲੋਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਵਧੇਗੀ।
ਯੂਐਨਓਡੀਸੀ ਵਲੋਂ ਕੀਤੀ ਗਈ ਰਿਸਰਚ ਮੁਤਾਬਕ, ਅਗਲਾ ਵਿਸ਼ਵਵਿਆਪੀ ਆਰਥਿਕ ਸੰਕਟ ਉਨ੍ਹਾਂ ਦੇ ਸ਼ੋਸ਼ਣ ਦਾ ਨਤੀਜਾ ਹੋਵੇਗਾ ਜੋ ਵਿਦੇਸ਼ਾਂ ਵਿੱਚ ਬਿਹਤਰ ਜ਼ਿੰਦਗੀ ਦੀ ਭਾਲ ਕਰ ਰਹੇ ਹਨ। ਹਾਲਾਂਕਿ, ਜੇ ਦੋਵੇਂ ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਆਰਥਿਕਤਾ ਨੂੰ ਮੁੜ ਪ੍ਰਾਪਤ ਕਰਨ ਲਈ ਨਿਵੇਸ਼ ਕਰਦੇ ਹਨ ਤਾਂ ਪ੍ਰਵਾਸੀਆਂ ਦੀ ਤਸਕਰੀ ਤੋਂ ਬਚਿਆ ਜਾ ਸਕਦਾ ਹੈ। ਦੇਸ਼ ਸ਼ਰਨਾਰਥੀ ਅਤੇ ਪ੍ਰਵਾਸੀਆਂ ਨੂੰ ਸੁਰੱਖਿਅਤ ਯਾਤਰਾ ਪ੍ਰਦਾਨ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਤਸਕਰੀ ਤੋਂ ਬਚਾ ਸਕਦੇ ਹਨ।
ਇਹ ਵੀ ਪੜ੍ਹੋ: ਸੈਲੂਨ ਵਾਲੀਆਂ ਦੀ ਵੀ ਸੁਣੇ ਸਰਕਾਰ....!