ETV Bharat / bharat

ਕੋਵਿਡ-19 ਹਮਲਾ ਕਰਨ ਤੋਂ ਪਹਿਲਾਂ ਧਰਮ ਨਹੀਂ ਵੇਖਦਾ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਨਾਲ ਨਜਿੱਠਣ ਲਈ ਏਕਤਾ ਅਤੇ ਭਾਈਚਾਰੇ ਦੀ ਜ਼ਰੂਰਤ ਹੈ।

ਪੀਐਮ ਮੋਦੀ
ਪੀਐਮ ਮੋਦੀ
author img

By

Published : Apr 19, 2020, 9:45 PM IST

ਨਵੀਂ ਦਿੱਲੀ: ਦੇਸ਼ ਵਿੱਚ ਜਾਰੀ ਕੋਰੋਨਾ ਸੰਕਟ ਅਤੇ ਲੌਕਡਾਊਨ ਦੇ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਏਕਤਾ ਅਤੇ ਭਾਈਚਾਰੇ ਦੀ ਜ਼ਰੂਰਤ ਹੈ। ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਹਮਲਾ ਕਰਨ ਤੋਂ ਪਹਿਲਾਂ ਕਿਸੇ ਦਾ ਧਰਮ, ਜ਼ਾਤ, ਰੰਗ ਅਤੇ ਭਾਸ਼ਾ ਆਦਿ ਨਹੀਂ ਵੇਖਦਾ।

  • COVID-19 does not see race, religion, colour, caste, creed, language or borders before striking.

    Our response and conduct thereafter should attach primacy to unity and brotherhood.

    We are in this together: PM @narendramodi

    — PMO India (@PMOIndia) April 19, 2020 " class="align-text-top noRightClick twitterSection" data=" ">

ਆਪਣੇ ਲਿੰਕਡਇਨ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਸਭ ਨੂੰ ਇਸ ਸਮੱਸਿਆ ਨਾਲ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਨੇ ਪ੍ਰੋਫੈਸ਼ਨਲ ਲਾਈਫ਼ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਰ ਦਫ਼ਤਰ ਬਣ ਗਿਆ ਹੈ ਅਤੇ ਇੰਟਰਨੈਟ ਮੀਟਿੰਗ ਰੂਮ ਹੈ। ਪੀਐਮ ਨੇ ਕਿਹਾ ਕਿ ਕੁੱਝ ਸਮਾਂ ਦਫ਼ਤਰ ਦੇ ਸਹਿਯੋਗੀਆਂ ਨਾਲ ਬ੍ਰੇਕ ਲੈਣਾ ਇਤਿਹਾਸ ਹੋ ਗਿਆ ਹੈ।

ਪ੍ਰਧਾਨ ਮੰਤਰੀ ਵੱਲੋਂ ਇਹ ਪ੍ਰਤੀਕਿਰਿਆ ਉਸ ਵੇਲੇ ਆਈ ਹੈ ਜਦ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਹਸਪਤਾਲ 'ਤੇ ਮੁਸਲਮਾਨਾਂ ਦੇ ਇਲਾਜ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਲਿਖਿਆ, "ਵਿਸ਼ਵ ਕੋਵਿਡ-19 ਲੜ ਰਿਹਾ ਹੈ, ਭਾਰਤ ਦੇ ਊਰਜਾਵਾਨ ਅਤੇ ਅਗਾਂਹਵਧੂ ਨੌਜਵਾਨ ਵਧੇਰੇ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਦਾ ਰਸਤਾ ਦਿਖਾ ਸਕਦੇ ਹਨ।"

ETV Bharat Logo

Copyright © 2024 Ushodaya Enterprises Pvt. Ltd., All Rights Reserved.