ETV Bharat / bharat

ਕੋਵਿਡ-19: ਢਹਿ ਢੇਰੀ ਹੋ ਰਹੀਆਂ ਅਰਥਵਿਵਸਥਾਵਾਂ 'ਤੇ ਮੰਦੀ ਦਾ ਖ਼ਤਰਾ

author img

By

Published : Apr 15, 2020, 8:02 PM IST

ਕੋਰੋਨਾ ਵਾਇਰਸ ਦੀ ਤਬਾਹੀ ਮਨੁੱਖੀ ਜ਼ਿੰਦਗੀਆਂ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਆਪਣੇ ਘੇਰੇ ਵਿੱਚ ਲੈ ਰਹੀ ਹੈ। ਬਹੁਤ ਸਾਰੇ ਦੇਸ਼ ਆਪਣੀ ਆਰਥਿਕਤਾ ਦੇ ਢਹਿ ਰਹੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।

ਕੋਵਿਡ-19
ਕੋਵਿਡ-19

ਹੈਦਰਾਬਾਦ: ਕਪਾਹ ਦੇ ਗੱਠਿਆਂ ਵਿੱਚ ਲੱਗੀ ਅੱਗ ਦੀ ਚਿੰਗਾਰੀ ਵਾਂਗ ਕੋਰੋਨਾ ਵਾਇਰਸ ਦੁਆਰਾ ਕੀਤੀ ਜਾ ਰਹੀ ਤਬਾਹੀ, ਮਨੁੱਖੀ ਜ਼ਿੰਦਗੀਆਂ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਆਪਣੇ ਘੇਰੇ ਵਿੱਚ ਲੈ ਰਹੀ ਹੈ। ਸੰਸਾਰ ਭਰ ਵਿੱਚ, 16 ਲੱਖ ਤੋਂ ਵੱਧ ਕੋਵਿਡ ਮਾਮਲਿਆਂ ਵਿੱਚੋਂ ਇੱਕ ਲੱਖ ਤੋਂ ਵੱਧ ਮੌਤਾਂ ਕਾਰਨ ਦੁਰਦਸ਼ਾ ਦੀ ਹਾਲਤ ਵਿੱਚ, ਬਹੁਤ ਸਾਰੇ ਦੇਸ਼ ਆਪਣੀ ਆਰਥਿਕਤਾ ਦੇ ਢਹਿ ਰਹੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ) ਨੇ ਹਾਲ ਹੀ ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਤਿੰਨ ਮਹੀਨਿਆਂ ਪਹਿਲਾਂ ਲਗਾਈਆਂ ਜਾ ਰਹੀਆਂ ਅਟਕਲਾਂ ਮੂਧੀਆਂ ਪੈ ਗਈਆਂ ਹਨ ਅਤੇ 170 ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਘੱਟ ਰਹੀ ਹੈ। ਸੰਯੁਕਤ ਰਾਸ਼ਟਰ ਵੱਲੋਂ ਵੀ ਇੱਕ ਤਾਜ਼ਾ ਅਧਿਐਨ ਵਿੱਚ ਦਰਸਾਇਆ ਗਿਆ ਹੈ ਕਿ ਜਿਹੜੇ ਉਦਯੋਗ ਦੁਨੀਆਂ ਭਰ ਦੇ ਕਿਰਤਿਆਂ ਵਿੱਚੋਂ ਤਕਰੀਬਨ 81 ਪ੍ਰਤੀਸ਼ਤ (330 ਬਿਲੀਅਨ) ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦੇ ਹਨ, ਉਹ ਅੱਜ ਅੰਸ਼ਕ ਜਾਂ ਪੂਰੀ ਤਰ੍ਹਾਂ ਬੰਦ ਪਏ ਹਨ।

ਆਈ.ਐੱਮ.ਐੱਫ. ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਰੋਨਾ ਦਾ ਪ੍ਰਭਾਵ ਲੰਬੇ ਸਮੇਂ ਲਈ ਜਾਰੀ ਰਿਹਾ, ਤਾਂ ਸਥਿਤੀ ਕੜਾਹੇ ਵਿੱਚੋਂ ਨਿੱਕਲ ਕੇ ਅੱਗ ਵਿੱਚ ਡਿੱਗਣ ਵਰਗੀ ਹੋ ਜਾਵੇਗੀ। ‘ਔਕਸਫੈਮ’- ਇੱਕ ਵਿਸ਼ਵਵਿਆਪੀ ਕੰਪਨੀ- ਅੰਦਾਜ਼ਾ ਲਗਾਉਂਦੀ ਹੈ ਕਿ ਕੋਰੋਨਾ ਸਮੱਸਿਆ ਦਾ ਹੱਲ ਹੁੰਦਿਆਂ ਵਿਸ਼ਵ ਦੀ ਅੱਧੀ ਅਬਾਦੀ ਗਰੀਬੀ ਨਾਲ ਪ੍ਰਭਾਵਿਤ ਹੋ ਚੁੱਕੀ ਹੋਵੇਗੀ। ਉਦਯੋਗਾਂ ਦੇ ਬੰਦ ਹੋਣ ਨਾਲ ਨੌਕਰੀਆਂ ਘੱਟ ਗਈਆਂ ਹਨ, ਕੱਲੇ ਅਮਰੀਕਾ ਵਿੱਚ ਹੀ 70 ਮਿਲੀਅਨ ਬੇਰੁਜ਼ਗਾਰ ਲੋਕ, ਬੇਰੁਜ਼ਗਾਰੀ ਭੱਤਿਆਂ ਦੀ ਬੇਸਬਰੀ ਨਾਲ ਭਾਲ ਕਰ ਰਹੇ ਹਨ, ਜੋ ਕਿ ਉਭਰਦੀ ਮੰਦੀ ਦੀ ਮੁੱਢਲੀ ਚੇਤਾਵਨੀ ਹੈ। ਆਈ.ਐੱਮ.ਐੱਫ. ਵੱਲੋਂ 1930 ਦੇ ਦਹਾਕੇ ਦੀ ਮਹਾਂ-ਮੰਦੀ ਦੇ ਵਿਨਾਸ਼ ਵਰਗੀ ਸਥਿਤੀ ਦੀ ਭਵਿੱਖਬਾਣੀ ਕਰਨਾ ਹੋਰ ਵੀ ਚਿੰਤਾਜਨਕ ਹੈ।

ਸਪੈਨਿਸ਼ ਫਲੂ ਜਿਸ ਨੇ ਪੰਜ ਮਿਲੀਅਨ ਲੋਕਾਂ ਨੂੰ ਮਾਰਿਆ!

ਪਹਿਲੇ ਵਿਸ਼ਵ ਯੁੱਧ ਦੇ ਅੰਤ ਸਮੇਂ ਸਪੈਨਿਸ਼ ਫਲੂ ਦੀ ਤਬਾਹੀ ਨੇ 5 ਮਿਲੀਅਨ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਮਨੁੱਖੀ ਦੁਖਾਂਤ ਪੈਦਾ ਕਰ ਦਿੱਤਾ ਸੀ। ਦਸ ਸਾਲਾਂ ਬਾਅਦ ਯੂ.ਐੱਸ. ਦਾ ਸ਼ੇਅਰ ਬਾਜ਼ਾਰ ਢਹਿਣ ਕਾਰਨ ਆਈ ਮਹਾਂ-ਮੰਦੀ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਅਸਥਿਰਤਾ ਵੱਲ ਧੱਕਿਆ। ਹੁਣ ਕੋਰੋਨਾ ਦਾ ਹਮਲਾ ਸਾਰੇ ਮਹਾਂਦੀਪਾਂ ਵਿੱਚ ਜ਼ਿੰਦਗੀ ਅਤੇ ਆਰਥਿਕ ਸਥਿਰਤਾ ਲਈ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ। ਸੈਂਕੜੇ ਦੇਸ਼ ਇਸ ਦੇ ਫੈਲਣ ਦੇ ਡਰ ‘ਤੋਂ ਆਪਣੀਆਂ ਸਰਹੱਦਾਂ ਪਹਿਲਾਂ ਹੀ ਬੰਦ ਕਰ ਚੁੱਕੇ ਹਨ। ਆਯਾਤ ਅਤੇ ਨਿਰਾਯਾਤ ਤੇ ਨਿਰਭਰ, ਅੰਤਰਰਾਸ਼ਟਰੀ ਵਪਾਰ ਦੇ ਖਤਮ ਹੋ ਜਾਣ ਨਾਲ ਸਭ ਤੋਂ ਵੱਧ ਨੁਕਸਾਨ ਵਿਕਾਸਸ਼ੀਲ ਦੇਸ਼ਾਂ ਨੂੰ ਹੋਇਆ ਹੈ। ਜੀ-20 ਦੇਸ਼ ਪਹਿਲਾਂ ਹੀ 5 ਅਰਬ ਡਾਲਰ ਦੇ ਪੈਕੇਜਾਂ ਨਾਲ ਘਰੇਲੂ ਖੇਤਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਦੇਸ਼ਾਂ ਕੋਲ ਇੰਨੀ ਵਿੱਤੀ ਸਮਰੱਥਾ ਨਹੀਂ ਹੈ, ਉਹ ਅੰਤਰਰਾਸ਼ਟਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਡਬਲਯੂ.ਟੀ.ਓ. ਜੋ ਇਸ ਸਾਲ ਵਿਸ਼ਵਵਿਆਪੀ ਵਪਾਰ ਦੇ 13 ਤੋਂ 32 ਪ੍ਰਤੀਸ਼ਤ ਤੱਕ ਸੁੰਗੜਨ ਦੀ ਉਮੀਦ ਕਰ ਰਿਹਾ ਹੈ, 1930 ਦੇ ਦਹਾਕੇ ਦੀਆਂ ਰੱਖਿਆਵਾਦੀ ਨੀਤੀਆਂ ਦੇ ਖਤਰੇ ਤੋਂ ਡਰ ਰਿਹਾ ਹੈ। ਜੇਕਰ ਸੰਯੁਕਤ ਰਾਸ਼ਟਰ ਦੀ ਵਿਕਾਸਸ਼ੀਲ ਦੇਸ਼ਾਂ ਲਈ ਢਾਈ ਟ੍ਰਿਲੀਅਨ ਡਾਲਰ ਦੇ ਰਾਹਤ ਪੈਕੇਜ ਦੀ ਬੇਨਤੀ ਤੇ ਅਮਲ ਨਹੀਂ ਕੀਤਾ ਜਾਂਦਾ ਹੈ, ਤਾਂ ਦੁਨੀਆਂ ਭਰ ਦੇ ਗਰੀਬ ਲੋਕ ਇਸ ਉਭਰਦੀ ਮੰਦੀ ਦੇ ਹਾਲ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

ਭਾਰਤ ਦੀ ਰਣਨੀਤੀ

ਰਿਜ਼ਰਵ ਬੈਂਕ ਵੱਲੋਂ ਕੀਤੀ ਗਈ ਟਿੱਪਣੀ, ਕਿ ਕੋਰੋਨਾ ਮਨੁੱਖਤਾ ਦੇ ਭਵਿੱਖ ਲਈ ਇਕ ਸ਼ੈਤਾਨ ਦਾ ਰੂਪ ਲੈ ਰਿਹਾ ਹੈ, ਬਿਲਕੁਲ ਸਹੀ ਹੈ। ਇੱਕ ਹੋਰ ਦਿਲ ਦਹਿਲਾ ਦੇਣ ਵਾਲੇ ਅਨੁਮਾਨ ਅਨੁਸਾਰ ਕੋਰੋਨਾ ਵਿਸ਼ਵ ਦੀ ਆਰਥਿਕਤਾ ਨੂੰ ਸਾਲਾਨਾ ਪੰਜ ਟ੍ਰਿਲੀਅਨ ਡਾਲਰ ਦੀ ਦਰ ਨਾਲ ਡੁੱਬਾ ਦੇਵੇਗਾ, ਜੋ ਕਿ ਜਾਪਾਨ ਦੀ ਜੀ.ਡੀ.ਪੀ. ਨਾਲੋਂ ਵੀ ਵੱਧ ਹੈ। ਕੋਵਿਡ ਦੀ ਟੀਕਾ ਨਾ ਮਿਲਣ ਤੱਕ ਮੁਸੀਬਤਾਂ ਖਤਮ ਨਹੀਂ ਹੋਣਗੀਆਂ, ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਦੇਸ਼ ਇਸ ਦਿਸ਼ਾ ਵਿੱਚ ਤਰੱਕੀ ਅਤੇ ਵਿਕਾਸ ਹਾਸਲ ਕਰਨ ਲਈ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ‘ਫਿੱਕੀ’ (ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ) ਤੋਂ ਇਲਾਵਾ ਦੇਸ਼ ਦੇ ਹੋਰ ਵਿੱਤੀ ਮਾਹਰ ਮੰਨਦੇ ਹਨ ਕਿ ਭਾਰਤ ਨੂੰ 10 ਲੱਖ ਕਰੋੜ ਰੁਪਏ ਦੇ ਰਾਹਤ ਪੇਕੇਜ ਦਾ ਐਲਾਨ ਕਰਨ ਦੀ ਜ਼ਰੂਰਤ ਹੈ। ਅਧਿਐਨ ਦਰਸਾਉਂਦੇ ਹਨ ਕਿ ਤਿੰਨ ਹਫ਼ਤਿਆਂ ਦੇ ਬੰਦ ਹੋਣ ਕਾਰਨ ਭਾਰਤ ਨੂੰ 9 ਲੱਖ ਕਰੋੜ ਦਾ ਘਾਟਾ ਹੋਇਆ ਹੈ। ਇਸ ਸਮੇਂ, ਜਦੋਂ ਦੇਸ਼ ਨੂੰ ਆਰਥਿਕ ਸਥਿਰਤਾ ਵੱਲ ਲਿਜਾਣ ਲਈ ਉਦਯੋਗਾਂ ਨੂੰ ਚਾਰ ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਪ੍ਰਦਾਨ ਕਰਨਾ ਮਹੱਤਵਪੂਰਨ ਹੈ, ਭਾਰਤ ਦੀ ਰਣਨੀਤੀ ਵਿੱਚ ਵਿਲੱਖਣਤਾ ਲਿਆਉਣ ਦੀ ਲੋੜ ਹੈ। ਲੋਕਾਂ ਨੂੰ ਇਸ ਭਿਆਨਕ ਕੋਰੋਨਾ ਤੋਂ ਬਚਾਉਣ ਅਤੇ ਦੇਸ਼ ਦੇ ਵਿਕਾਸ ਨੂੰ ਕਾਇਮ ਰੱਖਣ ਲਈ ਸਰਕਾਰ ਨੂੰ ਆਪਣੀਆਂ ਨੀਤੀਆਂ ਨੂੰ ਵਧੇਰੇ ਤਿੱਖਾ ਕਰਨ ਦੀ ਜ਼ਰੂਰਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.