ਨਵੀਂ ਦਿੱਲੀ: ਦਿੱਲੀ ਦੀ ਸਾਕੇਤ ਕੋਰਟ ਨੇ ਨਿਜ਼ਾਮੁਦੀਨ ਮਰਕਜ਼ ਵਿੱਚ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਬੰਗਲਾਦੇਸ਼ ਦੇ 82 ਨਾਗਰਿਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਗੁਰਮੋਹੀਨਾ ਕੌਰ ਨੇ ਇਨ੍ਹਾਂ ਨੂੰ 10-10 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ।
ਲੰਘੀ 9 ਜੁਲਾਈ ਨੂੰ ਕੋਰਟ ਨੇ 8 ਦੇਸ਼ਾਂ ਦੇ 76 ਵਿਦੇਸ਼ੀ ਨਾਗਰਿਕਾਂ ਨੂੰ ਜ਼ਮਾਨਤ ਦਿੱਤੀ ਸੀ ਜਿਸ ਵਿੱਚ ਮਾਲੀ, ਨਾਇਜ਼ੀਰਿਆ, ਸ੍ਰੀਲੰਕਾ, ਕੀਨੀਆ, ਤੰਜ਼ਾਨੀਆ, ਦੱਖਣੀ ਅਫ਼ਰੀਕਾ ਅਤੇ ਮਿਆਂਮਾਰ ਦੇ ਨਾਗਰਿਕ ਸ਼ਾਮਲ ਹਨ। 9 ਜੁ਼ਲਾਈ ਨੂੰ ਸਾਕੇਤ ਕੋਰਟ ਨੇ 60 ਮਲੇਸ਼ੀਆ ਦੇ ਨਾਗਰਿਕਾਂ ਨੂੰ 7-7 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦਿੱਤੀ ਸੀ।
8 ਜੁਲਾਈ ਨੂੰ ਕੋਰਟ ਨੇ 21 ਦੇਸ਼ਾਂ ਦੇ 22 ਨਾਗਰਿਕਾਂ ਨੂੰ ਜ਼ਮਾਨਤ ਦਿੱਤੀ ਸੀ। ਇਸ ਵਿੱਚ ਨਾਗਰਿਕਾਂ ਨੂੰ 10-10 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ ਦਿੱਤੀ ਸੀ।
ਇਨ੍ਹਾਂ ਦੇਸ਼ਾਂ ਦੇ 22 ਨਾਗਰਿਕਾਂ ਨੂੰ 8 ਜੁਲਾਈ ਨੂੰ ਜ਼ਮਾਨਤ ਮਿਲੀ ਸੀ, ਉਨ੍ਹਾਂ ਵਿੱਚ ਅਫ਼ਗ਼ਾਨਿਸਤਾਨ, ਬ੍ਰਾਜ਼ੀਲ, ਚੀਨ, ਸੰਯੁਕਤ ਰਾਜ, ਯੂਕ੍ਰੇਨ, ਆਸਟ੍ਰੇਲੀਆ, ਮਿਸਰ, ਰੂਸ, ਅਲਜੀਰੀਆ, ਬੈਲਜੀਅਮ, ਸਾਊਦੀ ਅਰਬ, ਜਾਰਡਨ, ਫਰਾਂਸ, ਕਜ਼ਾਕਿਸਤਾਨ, ਮੌਰੋਕੋ, ਟਿਊਨੀਸ਼ੀਆ, ਬ੍ਰਿਟੇਨ, ਫਿਜੀ, ਸੁਡਾਨ, ਫਿਲੀਪੀਨਜ਼ ਅਤੇ ਇਥੋਪੀਆ ਦੇ ਨਾਗਰਿਕ ਸ਼ਾਮਲ ਹਨ।
ਇਸ ਤੋਂ ਇਲਾਵਾ 7 ਜੁਲਾਈ ਨੂੰ ਵੀ ਕੋਰਟ ਨੇ 122 ਮਲੇਸ਼ੀਆ ਦੇ ਨਾਗਰਿਕਾਂ ਨੂੰ ਜ਼ਮਾਨਤ ਦਿੱਤੀ ਸੀ।