ETV Bharat / bharat

ਕੋਵਿਡ-19 ਮਰੀਜ਼ਾਂ ਦੀ ਗਿਣਤੀ 33,500 ਤੋਂ ਪਾਰ, 24 ਘੰਟਿਆਂ 'ਚ 67 ਲੋਕਾਂ ਦੀ ਮੌਤ - ਕੋਵਿਡ-19 ਮਰੀਜ਼ ਭਾਰਤ

ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 33,610 ਹੋ ਗਈ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 1075 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿੱਚ 67 ਲੋਕਾਂ ਦੀ ਜਾਨ ਗਈ ਹੈ।

ਕੋਵਿਡ-19
ਕੋਵਿਡ-19
author img

By

Published : Apr 30, 2020, 6:17 PM IST

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੌਕਡਾਊਨ ਦੇ ਬਾਵਜੂਦ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਸਾਢੇ 33 ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1823 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 67 ਲੋਕਾਂ ਦੀ ਮੌਤ ਹੋਈ ਹੈ।

  • 1823 new cases and 67 deaths reported in the last 24 hours
    The total number of COVID19 positive cases in India rises to 33610 including 24162 active cases, 8373 cured, discharged, migrated and 1075 deaths: Ministry of Health and Family Welfare pic.twitter.com/G0RbjT1ONT

    — ANI (@ANI) April 30, 2020 " class="align-text-top noRightClick twitterSection" data=" ">

ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 33,610 ਹੋ ਗਈ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ 1075 ਲੋਕਾਂ ਦੀ ਮੌਤ ਵੀ ਹੋਈ ਹੈ। ਕੁੱਝ ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ ਮਰੀਜ਼ਾਂ ਵਿੱਚੋਂ 8373 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋਏ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੇ 24,162 ਐਕਟਿਵ ਮਾਮਲੇ ਹਨ।

ਰਿਕਵਰੀ ਰੇਟ 'ਚ ਹੋਇਆ ਵਾਧਾ

ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ ਵੱਧ ਕੇ 25.19 ਫ਼ੀਸਦੀ ਹੋ ਗਈ ਹੈ ਜੋ ਕਿ 14 ਦਿਨ ਪਹਿਲਾਂ 13.06 ਫ਼ੀਸਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.