ਨਿਊਯਾਰਕ: ਦੂਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸੇ ਦਰਮਿਆਨ ਇੱਕ ਹੋਰ ਨਵੀਂ ਖੋਜ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਰਹਿਣ ਵਾਲੇ ਬੱਚਿਆਂ ਦਾ ਮੋਟਾਪਾ ਵਧਦਾ ਜਾ ਰਿਹਾ ਹੈ। ਕਿਉਂਕਿ ਇਸ ਦਾ ਖਾਣ-ਪੀਣ, ਨੀਂਦ ਤੇ ਸ਼ਰੀਰਿਕ ਗਤੀਵਿਧੀਆਂ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ।
ਅਮਰੀਕਾ ਦੀ ਬਫੇਲੋ ਯੂਨੀਵਰਸਿਟੀ ਦੇ ਸਹਿ ਲੇਖਕ ਮਾਇਲਸ ਫੇਥ ਨੇ ਕਿਹਾ, "ਕੋਰੋਨਾ ਵਾਇਰਸ ਮਹਾਂਮਾਰੀ ਦਾ ਵਾਇਰਸ ਲਾਗ ਤੋਂ ਪਰੇ ਵਿਆਪਕ ਰੂਪ ਵਿੱਚ ਸਭ ਤੋਂ ਜ਼ਿਆਦਾ ਹੈ।" ਉਨ੍ਹਾਂ ਨੇ ਕਿਹਾ ਕਿ ਮੋਟਾਪੇ ਨਾਲ ਜੂਝ ਰਹੇ ਬੱਚਿਆਂ ਤੇ ਅੱਲ੍ਹੜ ਉਮਰ ਦੇ ਬੱਚਿਆਂ ਦੀ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਏ ਰੱਖਣ ਅਤੇ ਸਹੀ ਵਾਤਾਵਰਨ ਨੂੰ ਬਣਾਉਣ ਲਈ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਬੱਚਿਆਂ ਤੇ ਅੱਲ੍ਹੜ ਉਮਰ ਦੇ ਬੱਚਿਆਂ ਦਾ ਆਮਤੌਰ 'ਤੇ ਗਰਮੀਆਂ ਦੀ ਛੁੱਟੀਆਂ ਦੌਰਾਨ ਵਜਨ ਵੱਧਦਾ ਹੈ। ਖੋਜਕਰਤਾਵਾਂ ਨੇ ਚਿੰਤਾ ਜਤਾਈ ਹੈ ਕਿ ਘਰ ਵਿੱਚ ਬੰਦ ਰਹਿਣ ਕਾਰਨ ਬੱਚਿਆਂ ਦੀ ਜੀਵਨ ਸ਼ੈਲੀ ਤੇ ਵਿਵਹਾਰ 'ਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ।
ਇਟਲੀ ਵਿੱਚ ਲਗਾਏ ਗਏ ਰਾਸ਼ਟਰੀ ਲੌਕਡਾਊਨ ਦੇ 2 ਹਫ਼ਤਿਆਂ ਦੇ ਦੌਰਾਨ ਬੱਚਿਆਂ ਦੀ ਜੀਵਨ ਸ਼ੈਲੀ ਬਾਰੇ ਜਾਣਕਾਰੀ ਇੱਕਠੀ ਕੀਤੀ ਗਈ ਤੇ ਸਾਲ 2019 ਦੇ ਇੱਕਠੇ ਕੀਤੇ ਗਏ ਅੰਕੜਿਆਂ ਨਾਲ ਤੁਲਨਾ ਕੀਤੀ ਗਈ।
ਇਸ ਅਧਿਅਨ ਵਿੱਚ ਸ਼ਰੀਰਿਕ ਗਤੀਵਿਧੀਆਂ, ਸਕ੍ਰੀਨ ਟਾਈਮ, ਨੀਂਦ, ਖਾਣ-ਪੀਣ ਦੀਆਂ ਆਦਤਾਂ ਤੇ ਪਾਸਤਾ, ਸਨੈਕਸ, ਫ਼ਲਾਂ ਤੇ ਸਬਜ਼ੀਆਂ ਦੇ ਸੇਵਨ 'ਤੇ ਪ੍ਰਸ਼ਨ ਪੁੱਛੇ ਗਏ, ਜਿਸ ਵਿੱਚ ਪਾਇਆ ਗਿਆ ਕਿ ਬੱਚਿਆਂ ਦੇ ਵਿਵਹਾਰ ਵਿੱਚ ਕਾਫ਼ੀ ਨਕਰਾਤਮਕ ਬਦਲਾਅ ਆਇਆ ਹੈ ਤੇ ਇਸ ਦੇ ਨਾਲ ਹੀ ਬੱਚਿਆਂ ਦਾ ਜ਼ਿਆਦਾ ਧਿਆਨ ਖਾਣ-ਪੀਣ ਦੀਆਂ ਚੀਜ਼ਾਂ ਵੱਲ ਜ਼ਿਆਦਾ ਗਿਆ ਹੈ ਤੇ ਕਸਰਤ ਵੱਲ ਘੱਟ।
ਇਸ ਤੋਂ ਬਾਅਦ ਫੇਥ ਨੇ ਕਿਹਾ, "ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲੱਗੇ ਲੌਕਡਾਊਨ ਵਿੱਚ ਮਾੜੇ ਸਹਾਇਕ ਪ੍ਰਭਾਵਾਂ ਨੂੰ ਪਛਾਣਨਾ ਮਹੱਤਵਪੂਰਨ ਹੈ।" ਫੇਥ ਦੇ ਮੁਤਾਬਕ, ਲੌਕਡਾਊਨ ਵਿੱਚ ਵੱਧੇ ਵਜਨ ਨੂੰ ਛੇਤੀ ਨਾਲ ਘੱਟ ਨਹੀਂ ਕੀਤਾ ਜਾ ਸਕਦਾ ਹੈ ਤੇ ਜੇਕਰ ਸਹੀ ਜੀਵਨ ਸ਼ੈਲੀ ਨਹੀਂ ਅਪਣਾਈ ਗਈ ਤਾਂ ਇਸ ਨਾਲ ਮੋਟਾਪਾ ਹੋਰ ਵੀ ਵੱਧ ਸਕਦਾ ਹੈ।