ਕੋਰੋਨਾ ਨਾਲ ਮੱਚੀ ਹਾਹਾਕਾਰ ਦੇ ਚੱਲਦਿਆਂ ਲੋਕ ਹੁਣ ਵੀ ਡਰ ਦੇ ਸਾਏ ਥੱਲ੍ਹੇ ਜਿਉਂ ਰਹੇ ਹਨ। ਹਾਲਾਂਕਿ ਲੰਘਦੇ ਸਮੇਂ ਦੇ ਨਾਲ ਲੋਕਾਂ ਵਿੱਚ ਕੋਰੋਨਾ ਨੂੰ ਲੈ ਕੇ ਡਰ ਕੁੱਝ ਘੱਟ ਹੋਇਆ ਹੈ, ਪਰ ਫ਼ਿਰ ਵੀ ਇੱਕ ਭਰਮ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਦੇ ਲੱਛਣ ਨਜ਼ਰ ਆਉਣ ਉੱਤੇ ਕਿੱਥੇ ਜਾਈਏ, ਕਿਹੜੇ ਡਾਕਟਰ ਨੂੰ ਦਿਖਾਈਏ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਲੋਕਾਂ ਵਿੱਚ ਉਲਝਣ ਹੈ।
ਸਧਾਰਨ ਫਲੂ ਤੋ ਇਲਾਵਾ ਕੋਰੋਨਾ ਦੇ ਕਿਹੜੇ ਲੱਛਣ ਹੁੰਦੇ ਹਨ ਤੇ ਜੇਕਰ ਕਿਸੇ ਵਿਅਕਤੀ ਵਿੱਚ ਲੱਛਣ ਨਜ਼ਰ ਵੀ ਆ ਰਹੇ ਹਨ ਤੇ ਉਹ ਕੀ ਕਰੇ, ਕਿੱਥੇ ਜਾਵੇ ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਈਟੀਵੀ ਭਾਰਤ ਦੀ ਸੁਖੀਭਾਵਾ ਟੀਮ ਨੇ ਵੀਐਨਐਨ ਹਸਪਤਾਲ ਦੇ ਸਲਾਹਕਾਰ ਡਾਕਟਰ ਰਾਜੇਸ਼ ਵੁੱਕਲਾ (ਐਮਡੀ ਜਨਰਲ ਮੈਡੀਸਨ) ਨਾਲ ਗੱਲ ਕੀਤੀ ਹੈ।
ਕੀ ਹਨ ਕੋਰੋਨਾ ਵਾਇਰਸ ਦੇ ਮੁੱਖ ਲੱਛਣ ?
ਡਾਕਟਰ ਰਾਜੇਸ਼ ਦੱਸਦੇ ਨੇ ਕਿ ਕੋਰੋਨਾ ਦੇ ਲੱਛਣਾਂ ਵਿੱਚ ਹੁਣ ਸਿਰਫ਼ ਫਲੂ ਦੇ ਲੱਛਣ ਸ਼ਾਮਿਲ ਨਹੀਂ ਹਨ ਬਲਕਿ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਇਸ ਦੇ ਕਈ ਲੱਛਣ ਮਿਲ ਰਹੇ ਹਨ। ਜਿਵੇਂ ਖ਼ੁਸ਼ਬੂ ਨਾ ਆਉਣਾ, ਖਾਣੇ ਦਾ ਸਵਾਦ ਨਾ ਆਉਣਾ, ਲਗਾਤਾਰ ਤੇ ਬਹੁਤ ਜ਼ਿਆਦਾ ਕਮਜੋਰੀ ਮਹਿਸੂਸ ਕਰਨਾ, ਚੱਕਰ ਆਉਣੇ, ਹੱਥ ਤੇ ਪੈਰ ਦੀ ਨਸਾਂ ਵਿੱਚ ਦਰਦ ਮਹਿਸੂਸ ਕਰਨਾ, ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋਣਾ, ਲਗਾਤਾਰ ਸਿਰ ਦਰਦ, ਡਾਇਰੀਆ, ਢਿੱਡ ਵਿੱਚ ਦਰਦ, ਰੋਜ ਮਰ੍ਹਾ ਦੇ ਕੰਮਾਂ ਨੂੰ ਵੀ ਨਾ ਕਰ ਪਾਉਣਾ ਸਰੀਰਕ ਤੌਰ ਉੱਤੇ ਅਸਮਰਥ ਮਹਿਸੂਸ ਹੋਣਾ ਤੇ ਥੱਕੇ ਮਹਿਸੂਸ ਕਰਨਾ ਆਦਿ ਵੀ ਇਸ ਦੇ ਲੱਛਣ ਹੋ ਸਕਦੇ ਹਨ।
ਇਸ ਤੋਂ ਇਲਾਵਾ ਕੁਝ ਲੱਛਣ ਅਜਿਹੇ ਵੀ ਹਨ ਜਿਨ੍ਹਾਂ ਦੇ ਬਾਰੇ ਵਿੱਚ ਹੁਣ ਤੱਕ ਜ਼ਿਆਦਾ ਸੁਣਨ ਵਿੱਚ ਵੀ ਨਹੀਂ ਆਇਆ ਹੈ ਪਰ ਉਨ੍ਹਾਂ ਨੂੰ ਵੀ ਕੋਰੋਨਾ ਦੇ ਲੱਛਣਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਜਿਵੇਂ ਦਿਮਾਗੀ ਦੌਰਾ, ਦਿਲ ਦਾ ਦੌਰਾ, ਮੈਨਿਨਜਾਈਟਿਸ ਤੇ ਰੀੜ੍ਹ ਦੀ ਹੱਡੀ ਸਬੰਧੀ ਪ੍ਰੇਸ਼ਾਨੀਆਂ ਆਉਣਾ ਸ਼ਾਮਿਲ ਹਨ।
ਕੋਰੋਨਾ ਦੇ ਲੱਛਣ ਹਨ ਤਾਂ ਕੀ ਕਰੀਏ?
ਡਾ. ਰਾਜੇਸ਼ ਦੱਸਦੇ ਨੇ ਕਿ ਹਾਲਾਂਕਿ ਕੋਰੋਨਾ ਲੋਕਾਂ ਵਿੱਚ ਤੇਜ਼ੀ ਨਾਲ ਫ਼ੈਲ ਰਿਹਾ ਹੈ ਪਰ ਇਸ ਵਿਸ਼ਾਣੂ ਦੇ 80 ਫ਼ੀਸਦੀ ਪੀੜਤਾਂ ਵਿੱਚ ਜਾਂ ਤਾਂ ਇਸਦੇ ਬਹੁਤ ਘੱਟ ਲੱਛਣ ਹੁੰਦੇ ਹਨ ਜਾਂ ਬਿਲਕੁਲ ਵੀ ਨਹੀਂ ਹੁੰਦੇ ਹਨ। 20 ਫ਼ੀਸਦੀ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਗੰਭੀਰ ਲੱਛਣ ਅਤੇ ਇਸਦਾ ਪ੍ਰਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਅਤੇ ਸਿਰਫ 5 ਫ਼ੀਸਦੀ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਸਖ਼ਤ ਇਲਾਜ ਦੀ ਜ਼ਰੂਰਤ ਪੈਂਦੀ ਹੈ।
ਵਿਅਕਤੀ ਵਿੱਚ ਜੇਕਰ ਕੋਰੋਨਾ ਦੇ ਥੋੜੇ ਬਹੁਤੇ ਵੀ ਲੱਛਣ ਨਜ਼ਰ ਆਉਂਦੇ ਹਨ ਜਾਂ ਉਸ ਨੂੰ ਲੱਗਦਾ ਹੋਵੇ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਮਿਲਿਆ ਹੈ ਜੋ ਕੋਰੋਨਾ ਪੀੜਤ ਹੈ ਤਾਂ ਪਹਿਲੇ ਦਿਨ ਹੀ ਦੂਸਰੇ ਲੋਕਾਂ ਤੋਂ ਉਸ ਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ ਭਾਵ ਖੁਦ ਨੂੰ ਕੁਆਰੰਟੀਨ ਕਰ ਲੈਣਾ ਚਾਹੀਦਾ ਹੈ।
3 ਦਿਨਾਂ ਬਾਅਦ ਵੀ ਜੇਕਰ ਹਾਲਤ ਵਿੱਚ ਸੁਧਾਰ ਨਹੀਂ ਆਉਂਦਾ ਤਾਂ ਡਾਕਰਟ ਨਾਲ ਸਲਾਹ ਕਰਨੀ ਚਾਹੀਦੀ ਹੈ। ਲੱਛਣ ਨਜ਼ਰ ਆਉਣ ਦੇ ਪੰਜਵੇਂ ਦਿਨ ਰੋਗੀ ਦੀ ਸਥਿਤੀ ਨੂੰ ਦੇਖ ਕੇ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਜਾਂਚ ਕੀਤੀ ਜਾਂਦੀ ਹੈ। ਜਾਂਚ ਦੇ ਨਤੀਜੇ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਉੱਤੇ ਸਰੀਰ ਉੱਤੇ ਵਾਇਰਸ ਦੇ ਅਸਰ ਅਨੁਸਾਰ ਹੀ ਰੋਗੀ ਨੂੰ ਹਸਪਤਾਲ ਵਿੱਚ ਭਰਤੀ ਕਰਕੇ ਉਸਦਾ ਇਲਾਜ ਸ਼ਰੂ ਕੀਤਾ ਜਾਂਦਾ ਹੈ।
ਕਈਂ ਵਾਰ ਰੋਗੀ ਦੀ ਹਾਲਤ ਗੰਭੀਰ ਹੋਣ ਉੱਤੇ ਉਸ ਨੂੰ ਆਈਸੀਯੂ ਜਾਂ ਵੇਂਟੀਲੇਟਰ ਉੱਤੇ ਵੀ ਰੱਖਣਾ ਪੈ ਜਾਂਦਾ ਹੈ। ਜ਼ਿਆਦਾਤਰ ਰੋਗੀ ਜਿਸ ਵਿੱਚ ਕੋਰੋਨਾ ਦੇ ਲੱਛਣ ਨਹੀਂ ਹੁੰਦੇ ਜਾਂ ਫ਼ਿਰ ਬਹੁਤ ਹੀ ਹਲਕੇ ਹੁੰਦੇ ਹਨ ਉਹ ਡਾਕਟਰ ਦੀ ਸਲਾਹ ਨਾਲ ਘਰ ਵਿੱਚ ਹੀ ਕੁਆਰੰਟਾਈਨ ਰਹਿ ਕੇ ਇਲਾਜ ਲੈ ਸਕਦਾ ਹੈ।
ਘਰ ਵਿੱਚ ਕੁਆਰੰਟਾਈਨ ਦੇ ਦੌਰਾਨ ਕੀ ਸਵਾਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਘਰ ਵਿੱਚ ਹੀ ਕੁਆਰੰਟੀਨ ਰੋਗੀ ਦਾ ਸੰਘਰਸ਼ ਵੀ ਘੱਟ ਨਹੀਂ ਹੁੰਦਾ ਹੈ। ਬਹੁਤ ਜ਼ਰੂਰੀ ਹੈ ਕਿ ਰੋਗੀ ਡਾਕਟਰ ਦੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਪਾਲਣ ਕਰੇ। ਪੋਸ਼ਟਿਕ ਤੇ ਹਜ਼ਮ ਹੋਣ ਵਾਲਾ ਭੋਜਨ ਕਰੇ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਵੇ, ਵਿਟਾਮਿਨ ਸੀ ਤੇ ਡੀ ਦਾ ਲਗਾਤਾਰ ਸੇਵਨ ਕਰੇ। ਸੰਭਵ ਹੋਵੇ ਤਾਂ ਪ੍ਰਾਣਾਯਾਮ ਜਾਂ ਕੋਈ ਸਾਂਹ ਲੈਣ ਵਾਲੇ ਯੋਗਾ ਜਾਂ ਆਸਣ ਕਰਦਾ ਰਹੇ।
ਡਾਰਕਟਰ ਰਾਜੇਸ਼ ਕਹਿੰਦੇ ਹਨ ਕਿ ਕੋਰੋਨਾ ਨੂੰ ਲੈ ਕੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ। ਇਹ ਵੀ ਆਮ ਫਲੂ ਦੀ ਤਰ੍ਹਾਂ ਦਵਾਈਆਂ ਤੇ ਥੋੜੀ ਜਹੀ ਸਵਾਧਾਨੀ ਰੱਖਣ ਦੇ ਨਾਲ ਅਰਾਮ ਨਾਲ ਠੀਕ ਹੋ ਰਿਹਾ ਹੈ। ਬਸ ਇਸ ਵਿੱਚ ਇਨਾਂ ਕਰਨਾ ਹੈ ਕਿ ਥੋੜੇ ਜਿਹੇ ਲੱਛਣ ਨਜ਼ਰ ਆਉਣ ਉੱਤੇ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਖੁਦ ਨੂੰ ਕੋਰਨਟਾਈਨ ਕਰ ਲੈਣਾ ਹੈ ਤੇ ਡਾਰਕਟਰ ਤੋਂ ਸਲਾਹ ਲੈ ਕੇ ਉਸਦੇ ਦੱਸੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੈ।