ਨਵੀਂ ਦਿੱਲੀ: ਮਹਾਰਾਸ਼ਟਰ 'ਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਕਾਂਗਰਸ ਸ਼ਿਵ ਸੈਨਾ ਅਤੇ ਐਨਸੀਪੀ ਦਾ ਸਮਰਥਨ ਕਰੇਗੀ। ਸੁਤਰਾਂ ਮੁਤਾਬਕ ਕਾਂਗਰਸ ਨੇ ਸ਼ਿਵ ਸੈਨਾ ਨੂੰ ਬਾਹਰੋ ਸਮਰਥਨ ਦੇਣ ਲਈ ਤਿਆਰ ਹੋ ਗਈ ਹੈ।
ਇਸ ਵਿਚਕਾਰ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਜਿਸ ਨਾਲ ਹੀ ਸੂਬੇ ਵਿੱਚ ਸ਼ਿਵ ਸੇਨਾ, ਕਾਂਗਰਸ ਅਤੇ ਐੱਨਸੀਪੀ ਗਠਜੋੜ ਦੀ ਸਰਕਾਰ ਬਣਾਉਣ ਦਾ ਰਾਹ ਸਾਫ਼ ਹੁੰਦਾ ਨਜਰ ਆ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਿਵ ਸੈਨਾ ਨੂੰ ਬਾਹਰੋ ਸਮਰਥਨ ਦੇਣ ਦੇ ਬਦਲੇ ਕਾਂਗਰਸ ਨੇ ਵਿਧਾਨ ਸਭਾ 'ਚ ਸਪੀਕਰ ਦਾ ਅਹੁਦਾ ਦੇਣ ਦੀ ਸ਼ਰਤ ਰੱਖੀ ਹੈ। ਉੱਥੇ ਹੀ ਆਦਿੱਤਿਆ ਠਾਕਰੇ, ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ ਦੇ ਹੋਰ ਨੇਤਾਵਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸਾਰੀ ਨਾਲ ਮੁੰਬਈ ਵਿੱਚ ਮੁਲਾਕਾਤ ਕੀਤੀ ਹੈ।
ਦੱਸਦਈਏ ਕਿ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੀਆਂ 56 ਸੀਟਾਂ ਹਨ ਜਦਕਿ ਐਨਸੀਪੀ ਅਤੇ ਕਾਂਗਰਸ ਕੋਲ 54 ਅਤੇ 44 ਸੀਟਾਂ ਹਨ। ਸੂਬੇ ਵਿਚ ਸਰਕਾਰ ਬਣਾਉਣ ਲਈ ਬਹੁਮਤ ਸਾਬਤ ਕਰਨ ਲਈ ਘੱਟੋ ਘੱਟ 145 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ।