ਪਟਨਾ: ਕਾਂਗਰਸ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸ਼ਨੀਵਾਰ ਨੂੰ ਜਾਰੀ ਕੀਤੀ ਇਸ ਸੂਚੀ ਵਿੱਚ ਪਾਰਟੀ ਦੇ 30 ਨੇਤਾਵਾਂ ਦੇ ਨਾਮ ਸ਼ਾਮਿਲ ਹਨ। ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਮਨਮੋਹਨ ਸਿੰਘ ਦਾ ਨਾਮ ਵੀ ਹੈ।
ਕੈਪਟਨ ਇਨ ਸਿੱਧੂ ਆਊਟ
ਕਾਂਗਰਸ ਦੇ ਪੰਜਾਬ ਤੋਂ ਮੱਖ ਸਟਾਰ ਪ੍ਰਚਾਰਕ ਮੰਨੇ ਜਾਂਦੇ ਸਾਬਕਾ ਕ੍ਰਿਕਟਰ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਇਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸੋਨੀਆ ਦਾ ਨਾਮ ਥੋੜ੍ਹਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਉਹ ਕੁਝ ਦਿਨ ਪਹਿਲਾਂ ਹੀ ਵਿਦੇਸ਼ ਵਿੱਚ ਇਲਾਜ ਲਈ ਗਈ ਸੀ। ਇਸ ਤੋਂ ਇਲਾਵਾ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਇਸ ਸੂਚੀ ਹਨ।
'ਸ਼ਾਟ ਗਨ' ਸ਼ਤਰੂਘਨ ਸਿਨਹਾ ਕਰਨਗੇ ਪ੍ਰਚਾਰ
ਸ਼ਤਰੂਘਨ ਸਿਨਹਾ ਦਾ ਨਾਮ ਵੀ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਹੈ। ਸ਼ਤਰੂਘਨ ਸਿਨਹਾ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ ਤੇ ਪਟਨਾ ਸਾਹਿਬ ਤੋਂ ਰਵੀ ਸ਼ੰਕਰ ਪ੍ਰਸਾਦ ਵਿਰੁੱਧ ਚੋਣ ਲੜੀ ਸੀ। ਪਰ ਉਸ ਨੂੰ ਇਸ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਿਯੰਕਾ ਵੀ ਕਰੇਗੀ ਪ੍ਰਚਾਰ
ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਵੀ ਚੋਣ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਪ੍ਰਿਯੰਕਾ ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦੀ ਜਨਰਲ ਸੱਕਤਰ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਉਸ ਨੇ ਯੂਪੀ ਵਿੱਚ ਸਰਕਾਰ ਉੱਤੇ ਹਮਲਾ ਬੋਲਿਆ ਹੈ। ਇਸ ਵਾਰ ਕਾਂਗਰਸ ਪਾਰਟੀ ਨੇ ਸੰਜੇ ਨਿਰੂਪਮ ਨੂੰ ਵੀ ਪ੍ਰਚਾਰਕਾਂ ਵਿੱਚ ਜਗ੍ਹਾ ਦਿੱਤੀ ਹੈ। ਇਸ ਦੇ ਨਾਲ ਹੀ ਬਿਹਾਰ ਦੇ ਸੀਨੀਅਰ ਨੇਤਾ ਸ਼ਕੀਲ ਅਹਿਮਦ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ।
ਸੂਚੀ ਵਿੱਚ ਇਨ੍ਹਾਂ ਆਗੂਆਂ ਦੇ ਨਾਂਅ
ਚੋਣ ਪ੍ਰਚਾਰਕਾਂ ਦੀ ਸੂਚੀ ਵਿੱਚ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਮੀਰਾ ਕੁਮਾਰੀ, ਗੁਲਾਮ ਨਬੀ ਆਜ਼ਾਦ, ਪ੍ਰਿਯੰਕਾ ਗਾਂਧੀ, ਸ਼ਕਤੀ ਸਿੰਘ ਗੋਹਿਲ, ਮਦਨ ਮੋਹਨ ਝਾ, ਸਦਾਨੰਦ ਸਿੰਘ, ਅਸ਼ੋਕ ਗਹਿਲੋਤ, ਕੈਪਟਨ ਅਮਰਿੰਦਰ ਸਿੰਘ, ਭੁਪੇਸ਼ ਬਘੇਲ, ਤਾਰਿਕ ਅਨਵਰ, ਰਣਦੀਪ ਸਿੰਘ ਸੁਰਜੇਵਾਲਾ, ਸ਼ਕੀਲ ਅਹਿਮਦ, ਸ਼ਤਰੂਘਨ ਸਿਨਹਾ, ਨਿਖਿਲ ਕੁਮਾਰ, ਸਚਿਨ ਪਾਇਲਟ, ਪ੍ਰਮੋਦ ਤਿਵਾੜੀ, ਅਖਿਲੇਸ਼ ਪ੍ਰਸਾਦ ਸਿੰਘ, ਮੁਹੰਮਦ ਜਾਵੇਦ, ਰਾਜ ਬੱਬਰ, ਕੀਰਤੀ ਆਜ਼ਾਦ, ਸੰਜੇ ਨਿਰੂਪਮ, ਉਦਿਤ ਰਾਜ, ਇਮਰਾਨ ਪ੍ਰਤਾਪਗੜ੍ਹੀ, ਪ੍ਰੇਮ ਚੰਦ ਮਿਸ਼ਰਾ, ਅਨਿਲ ਸ਼ਰਮਾ, ਅਜੈ ਕਪੂਰ ਅਤੇ ਵਰਿੰਦਰ ਸਿੰਘ ਰਾਠੌਰ ਦੇ ਨਾਮ ਸ਼ਾਮਿਲ ਹਨ।