ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਰਾਮਿਆ ਹਰੀਦਾਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਜਸਕੌਰ ਮੀਣਾ 'ਤੇ ਮੋਢਾ ਮਾਰਨ ਦਾ ਦੋਸ਼ ਲਾਇਆ ਹੈ। ਰਾਮਿਆ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ।
ਇਸ ਤੋਂ ਪਹਿਲਾ ਰਾਮਿਆ ਨੇ ਪੁੱਛਿਆ, ਕੀ ਦਲਿਤ ਮਹਿਲਾ ਹੋਣ ਕਰਕੇ ਉਸ ਨਾਲ ਵਾਰ-ਵਾਰ ਅਜਿਹਾ ਹੁੰਦਾ ਹੈ? ਦੂਜੇ ਪਾਸੇ ਭਾਜਪਾ ਸਾਂਸਦ ਜਸਕੌਰ ਮੀਣਾ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਵੀ ਇੱਕ ਦਲਿਤ ਮਹਿਲਾ ਹੈ।
ਉਨ੍ਹਾਂ ਨੇ ਕਿਹਾ, "ਮੈਂ ਇੱਕ ਦਲਿਤ ਹਾਂ। ਅੱਜ ਦੁਪਹਿਰ 3 ਵਜੇ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ। ਮੈਂ ਦਿੱਲੀ ਹਿੰਸਾ ਦੇ ਮੁੱਦੇ ਨੂੰ ਉਠਾਉਣ ਲਈ ਸਦਨ ਵੱਲ ਵਧ ਰਹੀ ਸੀ। ਉਸੇ ਵੇਲੇ ਭਾਜਪਾ ਸੰਸਦ ਮੈਂਬਰ ਨੇ ਮੇਰੇ ਮੋਢੇ 'ਤੇ ਹੱਥ ਮਾਰਿਆ। ਰਮਿਆ ਨੇ ਕਿਹਾ ਕਿ ਸੰਸਦ, ਮਹਿਲਾ ਸੰਸਦ ਮੈਂਬਰਾਂ ਲਈ ਸੁਰੱਖਿਅਤ ਨਹੀਂ ਹੈ।"
ਦਿੱਲੀ ਹਿੰਸਾ: CM ਕੇਜਰੀਵਾਲ ਦਾ ਐਲਾਨ, ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ
ਇਸ ਮਾਮਲੇ 'ਤੇ ਜਸਕੌਰ ਮੀਣਾ ਨੇ ਕਿਹਾ, " ਉਸ ‘ਤੇ ਲੱਗੇ ਦੋਸ਼ ਝੂਠੇ ਹਨ। ਜਿਵੇਂ ਹੀ ਉਨ੍ਹਾਂ ਲੋਕ ਸਭਾ ਵਿੱਚ ਬੈਨਰ ਖੋਲ੍ਹਿਆ ਤਾਂ ਉਨ੍ਹਾਂ ਮੇਰੇ ਸਿਰ ਵਿੱਚ ਸੱਟ ਮਾਰੀ। ਮੈਂ ਉਸਨੂੰ ਅੱਗੇ ਜਾਣ ਲਈ ਕਿਹਾ, ਮੈਂ ਉਸ ਨੂੰ ਨਹੀਂ ਮਾਰਿਆ ਤੇ ਨਾ ਹੀ ਧੱਕਾ ਦਿੱਤਾ ਹੈ। ਜੇ ਉਹ 'ਦਲਿਤ' ਸ਼ਬਦ ਦੀ ਵਰਤੋਂ ਕਰਦਿਆਂ ਆਪਣੇ ਆਪ ਨੂੰ ਦਲਿਤ ਕਹਿ ਰਹੀ ਹੈ, ਤਾਂ ਮੈਂ ਦੱਸ ਦਿੰਦੀ ਹਾਂ ਕਿ ਮੈਂ ਵੀ ਇੱਕ ਦਲਿਤ ਮਹਿਲਾ ਹਾਂ।"