ਭੋਪਾਲ: ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਸਰਕਾਰ ਉੱਤੇ ਆਏ ਸਿਆਸੀ ਸੰਕਟ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਮੰਗਲਵਾਰ ਨੂੰ ਵਿਧਾਇਕਾਂ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਦੀ ਅਗਵਾਈ ਮੁੱਖ ਮੰਤਰੀ ਕਮਲ ਨਾਥ ਕਰ ਰਹੇ ਹਨ।
ਕਾਂਗਰਸ ਦੇ 22 ਵਿਧਾਇਕ ਅਸਤੀਫਾ ਦੇ ਚੁੱਕੇ ਹਨ ਜੋ ਬੈਠਕ ਵਿੱਚ ਨਹੀਂ ਪਹੁੰਚੇ। ਕਮਲ ਨਾਥ ਸਰਕਾਰ ਉੱਤੇ ਖ਼ਤਰੇ ਦੇ ਬੱਦਲ ਛਾਏ ਹੋਏ ਹਨ ਕਿਉਂਕਿ ਬਾਹਰੀ ਸਮਰਥਨ ਨਾਲ ਚੱਲਣ ਵਾਲੀ ਸਰਕਾਰ ਦੇ 22 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸੇ ਸਿਆਸੀ ਸੰਕਟ ਵਿੱਚੋਂ ਕਿਵੇਂ ਨਿੱਕਲਿਆ ਜਾਵੇ ਇਸ ਨੂੰ ਲੈ ਕੇ ਸਵੇਰ ਤੋਂ ਹੀ ਚਰਚਾ ਹੋ ਰਹੀ ਹੈ।
ਹੁਣ ਤੱਕ ਲਗਭਗ 70 ਵਿਧਾਇਕ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਹੋ ਰਹੀ ਬੈਠਕ ਵਿੱਚ ਪਹੁੰਚ ਚੁੱਕੇ ਹਨ, ਜਦ ਕਿ ਹੋਰ ਵਿਧਾਇਕਾਂ ਦੇ ਪਹੁੰਚਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਾਂਗਰਸ ਦਾ ਦਾਅਵਾ ਹੈ ਕਿ 90 ਤੋਂ 100 ਵਿਧਾਇਕ ਇਸ ਬੈਠਕ ਵਿਚ ਪਹੁੰਚ ਸਕਦੇ ਹਨ।