ETV Bharat / bharat

ਬੱਸਾਂ ਨੂੰ ਮਨਜ਼ੂਰੀ ਨਾ ਦੇ ਘਟੀਆ ਰਾਜਨੀਤੀ ਕਰ ਰਹੀ ਯੂਪੀ ਸਰਕਾਰ: ਕਾਂਗਰਸ - ਯੋਗੀ ਸਰਕਾਰ

ਪ੍ਰਵਾਸੀ ਮਜ਼ਦੂਰਾਂ ਨੂੰ ਘਰ ਲਿਜਾਣ ਲਈ ਕਾਂਗਰਸ ਦੁਆਰਾ ਪ੍ਰਬੰਧਿਤ 1000 ਬੱਸਾਂ ਦੀ ਆਵਾਜਾਈ ਦੀ ਇਜਾਜ਼ਤ ਨਾ ਦਿੱਤੇ ਜਾਣ 'ਤੇ ਕਾਂਗਰਸ ਨੇ ਉੱਤਰ ਪ੍ਰਦੇਸ਼ ਸਰਕਾਰ 'ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।

ਰਣਦੀਪ ਸੁਰਜੇਵਾਲਾ
ਰਣਦੀਪ ਸੁਰਜੇਵਾਲਾ
author img

By

Published : May 19, 2020, 8:17 PM IST

ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ 'ਤੇ ਦਿੱਲੀ-ਯੂਪੀ ਸਰਹੱਦ ਤੋਂ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਲਿਜਾਣ ਲਈ ਪਾਰਟੀ ਦੁਆਰਾ ਪ੍ਰਬੰਧਿਤ 1000 ਬੱਸਾਂ ਦੀ ਆਵਾਜਾਈ ਦੀ ਇਜਾਜ਼ਤ ਨਾ ਦਿੱਤੇ ਜਾਣ 'ਤੇ ਘਟੀਆ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਸਖ਼ਤ ਨਿਖੇਧੀ ਕੀਤੀ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, "ਜੇ ਕਿਸਾਨ ਭੋਜਨ ਮੁਹੱਈਆ ਕਰਵਾਉਣ ਵਾਲੇ ਹਨ, ਮਜ਼ਦੂਰ ਦੇਸ਼ ਨਿਰਮਾਤਾ ਹਨ। ਜਦੋਂ ਆਵਾਜਾਈ ਦੇ ਸਾਰੇ ਸਾਧਨ ਅਚਾਨਕ ਬੰਦ ਕਰ ਦਿੱਤੇ ਗਏ ਹਨ, ਤਾਂ ਯੋਗੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਡੇ ਲੱਖਾਂ ਮਜ਼ਦੂਰ ਨੂੰ ਘਰ ਲਿਆਵੇ ਜੋ ਪੈਦਲ ਜਾ ਰਹੇ ਹਨ।"

ਸੁਰਜੇਵਾਲਾ ਨੇ ਕਿਹਾ, "ਜਦੋਂ ਕਾਂਗਰਸ ਇਸ ਮਕਸਦ ਲਈ 1000 ਬੱਸਾਂ ਮੁਹੱਈਆ ਕਰਵਾ ਰਹੀ ਹੈ, ਤਾਂ ਯੂਪੀ ਸਰਕਾਰ ਸਾਡੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਕੇ ਬਹੁਤ ਘਟੀਆ ਰਾਜਨੀਤੀ ਕਰ ਰਹੀ ਹੈ।"

ਸੂਬਾ ਇਕਾਈ ਤੋਂ ਤਾਲਮੇਲ ਕਰ ਰਹੇ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਨੇ ਦਾਅਵਾ ਕੀਤਾ ਕਿ ਬੱਸਾਂ ਇਸ ਸਮੇਂ ਰਾਜਸਥਾਨ-ਯੂਪੀ ਸਰਹੱਦ 'ਤੇ ਹਨ ਕਿਉਂਕਿ ਉਨ੍ਹਾਂ ਨੂੰ ਰਾਜ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਅਧਿਕਾਰੀਆਂ ਨੂੰ ਉਪਰੋਂ ਕੋਈ ਹੁਕਮ ਨਹੀਂ ਮਿਲਿਆ ਹੈ।"

ਸੁਰਜੇਵਾਲਾ ਨੇ ਦੱਸਿਆ, "ਯੂਪੀ ਪ੍ਰਸ਼ਾਸਨ ਨੇ ਰਾਤ 11:40 ਵਜੇ ਸਾਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਸਾਨੂੰ ਫਿੱਟਨੈਸ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਲਖਨਊ ਲਈ ਬੱਸਾਂ ਭੇਜਣ ਲਈ ਕਿਹਾ ਗਿਆ।"

ਕਾਂਗਰਸੀ ਆਗੂ ਨੇ ਅੱਗੇ ਦੱਸਿਆ, "ਅਗਲੇ ਦਿਨ ਸਵੇਰੇ 11:05 ਵਜੇ, ਸਾਨੂੰ ਦੁਪਹਿਰ ਤੱਕ ਗਾਜ਼ੀਆਬਾਦ ਦੇ ਨੋਇਡਾ ਲਈ ਬੱਸਾਂ ਭੇਜਣ ਦਾ ਹੁੰਗਾਰਾ ਮਿਲਿਆ। ਉਨ੍ਹਾਂ ਨੇ ਸੂਬੇ ਦੇ ਮਨੁੱਖਤਾਵਾਦੀ ਸੰਕਟ ਦੀ ਪਰਵਾਹ ਨਹੀਂ ਕੀਤੀ। ਅਸੀਂ ਦੋਵੇਂ ਬੱਸਾਂ ਲਿਆਉਣ ਲਈ ਤਿਆਰ ਹਾਂ। ਰਾਜ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਨ੍ਹਾਂ 500-600 ਬੱਸਾਂ ਨੂੰ ਰੋਕ ਦਿੱਤਾ ਗਿਆ ਹੈ, ਕਿਉਂਕਿ ਜ਼ਮੀਨ 'ਤੇ ਮੌਜੂਦ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ।"

ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ ਗੈਰ ਸੰਵੇਦਨਸ਼ੀਲ ਦੱਸਦੇ ਹੋਏ ਕਾਂਗਰਸੀ ਆਗੂ ਨੇ ਕਿਹਾ, "ਰਾਜ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸਾਰੇ ਪ੍ਰਬੰਧ ਕਰ ਲੈਂਦੀ ਹੈ ਪਰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਬੱਸਾਂ ਦੀ ਆਵਾਜਾਈ ਦੀ ਇਜਾਜ਼ਤ ਦੇਣ ਤੋਂ ਅਸਮਰੱਥ ਹੈ ਕਿਉਂਕਿ ਬੱਸਾਂ ਦੇ ਪ੍ਰਬੰਧ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਨ। ਇਹ ਘਟੀਆ ਸਿਆਸਤ ਹੈ।"

ETV Bharat Logo

Copyright © 2025 Ushodaya Enterprises Pvt. Ltd., All Rights Reserved.