ਹੈਦਰਾਬਾਦ: ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤ ਤੇ ਚੀਨ ਦੇ ਸੈਨਿਕਾਂ ਦਰਮਿਆਨ ਹਿੰਸਕ ਝੜਪ ਹੋਈ ਸੀ। ਇਸ ਵਿੱਚ ਭਾਰਤੀ ਫ਼ੌਜ ਦੇ ਇੱਕ ਕਰਨਲ ਤੇ ਦੋ ਜਵਾਨ ਸ਼ਹੀਦ ਹੋ ਗਏ। ਇਸ ਵਿੱਚ ਇੱਕ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ 16 ਬਿਹਾਰ ਰੇਜਿਮੈਂਟ ਦੇ ਕਮਾਂਡਿੰਗ ਅਫ਼ਸਰ ਸੀ। ਉਨ੍ਹਾਂ ਦੇ ਨਾਲ ਝਾਰਖੰਡ ਦੇ ਕੁੰਦਨ ਕੁਮਾਰ ਤੇ ਹਵਲਦਾਰ ਪਲਾਨੀ ਵੀ ਸ਼ਹੀਦ ਹੋਏ।
ਕਰਨਲ ਸੰਤੋਸ਼ ਪਿਛਲੇ 18 ਮਹੀਨਿਆਂ ਤੋਂ ਲੱਦਾਖ 'ਚ ਭਾਰਤੀ ਸੀਮਾ ਦੀ ਸੁੱਰਖਿਆ ਵਿੱਚ ਤੈਨਾਤ ਸੀ। ਸੈਨਾ ਦੇ ਸੂਰਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਲੱਦਾਖ ਦੇ ਪੈਟਰੋਲਿੰਗ ਪੁਆਇੰਟ 14 'ਤੇ ਕਰਨਲ ਸੰਤੋਸ਼ ਤੇ 2 ਜਵਾਨਾਂ ਦੀ ਚੀਨ ਦੇ ਸੈਨਿਕਾਂ ਨਾਲ ਝੜਪ ਹੋਈ ਸੀ।
ਸ਼ਹੀਦ ਸੰਤੋਸ਼ ਬਾਬੂ ਤੇਲੰਗਾਨਾ ਦੇ ਸੂਰਿਆਪੇਟ ਦੇ ਰਹਿਣ ਵਾਲੇ ਸਨ। ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਬੇਟਾ ਤੇ ਇੱਕ ਬੇਟੀ ਹੈ। ਉਨ੍ਹਾਂ ਦੇ ਪਿਤਾ ਫਿਜ਼ਿਕਲ ਐਜੂਕੇਸ਼ਨ ਦੇ ਅਧਿਆਪਕ ਹਨ। ਸ਼ਹੀਦ ਕਰਨਲ ਸੰਤੋਸ਼ ਬਾਬੂ ਹੈਦਰਾਬਾਦ ਦੇ ਸੈਨਿਕ ਸਕੂਲ ਤੋਂ ਐਨਡੀਏ ਲਈ ਚੁਣੇ ਗਏ ਸੀ।
45 ਸਾਲ ਪਹਿਲਾਂ ਚੀਨ ਬਾਰਡਰ 'ਤੇ ਭਾਰਤ ਦੇ ਜਵਾਨ ਹੋਏ ਸੀ ਸ਼ਹੀਦ
20 ਅਕਤੂਬਰ 1975 ਨੂੰ ਅਰੁਣਾਚਲ ਪ੍ਰਦੇਸ਼ ਦੇ ਤੁਲੰਗ ਲਾ ਵਿਖੇ ਅਸਮ ਰਾਈਫਲ ਦੀ ਪੈਟਰੋਲਿੰਗ ਪਾਰਟੀ 'ਤੇ ਲਗਾਤਾਰ ਹਮਲਾ ਕੀਤਾ ਗਿਆ। ਇਸ ਵਿੱਚ ਭਾਰਤ ਦੇ 4 ਜਵਾਨ ਸ਼ਹੀਦ ਹੋਏ ਸਨ।
ਮਈ ਤੋਂ ਤਣਾਅਪੂਰਨ ਸਥਿਤੀ, ਜੂਨ ਵਿੱਚ 4 ਵਾਰ ਗ਼ੱਲਬਾਤ ਹੋਈ, ਫਿਰ ਵੀ ਹਿੰਸਾ ਭੜਕੀ
ਭਾਰਤ-ਚੀਨ ਵਿਚਕਾਰ 41 ਦਿਨਾਂ ਤੋਂ ਸੀਮਾ 'ਤੇ ਤਣਾਅ ਹੈ। ਇਸ ਦੀ ਸ਼ੁਰੂਆਤ 5 ਮਈ ਨੂੰ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਸੈਨਾ ਵਿਚਕਾਰ 4 ਵਾਰ ਗ਼ੱਲਬਾਤ ਹੋ ਚੁੱਕੀ ਹੈ। ਗ਼ੱਲਬਾਤ ਵਿੱਚ ਦੋਵੇਂ ਦੇਸ਼ਾਂ ਦੀ ਸੈਨਾ ਵਿਚਕਾਰ ਆਪਸੀ ਸਹਿਮਤੀ ਹੋਈ ਸੀ ਕਿ ਬਾਰਡਰ 'ਤੇ ਤਣਾਅ ਘੱਟ ਕੀਤਾ ਜਾਵੇ ਜਾ ਡੀ-ਐਕਸਲੇਸ਼ਨ ਕੀਤਾ ਜਾਵੇ। ਡੀ-ਐਕਸਲੇਸ਼ਨ ਦੇ ਤਹਿਤ ਦੋਵਾਂ ਦੇਸ਼ਾਂ ਦੀ ਸੈਨਾ ਵਿਵਾਦ ਵਾਲੇ ਇਲਾਕਿਆਂ ਤੋਂ ਪਿੱਛੇ ਹੱਟ ਰਹੀ ਸੀ।