ਚੰਡੀਗੜ੍ਹ: ਉੱਤਰ ਭਾਰਤ ਵਿੱਚ ਠੰਡ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਪਹਾੜੀ ਇਲਾਕੇ ਅਤੇ ਨਾਲ ਲਗਦੇ ਸੂਬਿਆਂ ਵਿੱਚ ਠੰਡ ਨੇ ਵੱਟ ਕੱਢੇ ਪਏ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 31 ਦਸੰਬਰ ਤੋਂ ਪਹਿਲਾਂ ਠੰਡ ਤੋਂ ਕੋਈ ਰਾਹਤ ਮਿਲਣ ਵਾਲੀ ਨਹੀਂ ਹੈ।
ਪੰਜਾਬ, ਹਰਿਆਣਾ ਅਤੇ ਦੇਸ਼ ਦੇ ਦਿਲ ਵਿੱਚ ਤੜਕੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਦੇਸ਼ ਦੀ ਰਾਜਧਾਨੀ ਦਾ ਤਾਪਮਾਨ ਤਾਂ ਇਸ ਵੇਲੇ ਕਈ ਪਹਾੜੀਆਂ ਇਲਾਕਿਆਂ ਨਾਲੋਂ ਵੀ ਘੱਟ ਹੈ।
ਅੱਜ ਤੜਕਸਾਰ ਹੀ ਦਿੱਲੀ ਦਾ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਅੱਜ ਚੜ੍ਹਦੀ ਸਵੇਰ ਦਾ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ। ਮੌਮਸ ਵਿਗਿਆਨੀਆਂ ਮੁਤਾਬਕ ਰਾਜਧਾਨੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਥੱਲੇ ਡਿੱਗ ਸਕਦਾ ਹੈ।
-
India Meteorological Department (IMD): Temperature of 2.4°C recorded in Delhi at 6:10 am, today. pic.twitter.com/ijCWWArC5w
— ANI (@ANI) December 28, 2019 " class="align-text-top noRightClick twitterSection" data="
">India Meteorological Department (IMD): Temperature of 2.4°C recorded in Delhi at 6:10 am, today. pic.twitter.com/ijCWWArC5w
— ANI (@ANI) December 28, 2019India Meteorological Department (IMD): Temperature of 2.4°C recorded in Delhi at 6:10 am, today. pic.twitter.com/ijCWWArC5w
— ANI (@ANI) December 28, 2019
ਜੇ ਲੰਘੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦਾ ਬਠਿੰਡਾ ਇਲਾਕਾ ਸਭ ਤੋਂ ਠੰਡਾ ਰਿਹਾ ਜਿੱਥੇ ਤਾਪਮਾਨ 2.8 ਡਿਗਰੀ ਦਰਜ ਕੀਤਾ ਗਿਆ। ਹੁਣ ਗੁਆਂਢੀ ਸੂਬੇ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਹਿਸਾਰ ਵਿੱਚ ਤਾਂ ਤਾਪਮਾਨ 0.3 ਤੱਕ ਪਹੁੰਚ ਗਿਆ। ਉੱਤਰ ਭਾਰਤ ਵਿੱਚ ਪੈ ਰਹੀ ਠੰਡ ਅਤੇ ਧੁੰਦ ਕਰਕੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ 3 ਉਡਾਨਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਅਤੇ 3 ਦੇਰੀ ਨਾਲ ਉੱਡੀਆਂ।
ਹੁਣ ਪਹਾੜੀ ਇਲਾਕੇ ਹਿਮਾਚਲ ਦੇ ਗੱਲ ਕਰੀਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਝੀਲ, ਤਲਾਬ, ਨਦੀ ਅਤੇ ਨਾਲਿਆ ਤੇ ਬਰਫ ਦੀ ਪਰਤ ਜੰਮ ਗਈ ਹੈ।
ਖ਼ੂਨ ਜਮਾਉਣ ਵਾਲੀ ਠੰਡ ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹੋ ਗਏ ਹਨ ਜਾਂ ਫਿਰ ਜੇ ਲੋਕ ਕਿਤੇ ਬਾਹਰ ਹਨ ਤਾਂ ਉਹ ਅੱਗ ਬਾਲ ਕੇ ਉਹਦੇ ਕੋਲ ਖੜ੍ਹੇ ਵਿਖਾਈ ਦਿੰਦੇ ਹਨ।
ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਹਿਦਾਇਤ ਵੀ ਦਿੱਤੀ ਗਈ ਹੈ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਘਰੋਂ ਨਾ ਹੀ ਨਿਕਲਿਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਧੁੰਦ ਐਨੀ ਕੁ ਵਧ ਜਾਵੇਗੀ ਜਿਸ ਨਾਲ ਵਿਜ਼ੀਬਿਲਟੀ ਜ਼ੀਰੋ ਹੋ ਸਕਦੀ ਹੈ।
ਪੰਜਾਬ ਵਿੱਚ ਪੈ ਰਹੀ ਠੰਡ ਨਾਲ ਹੋ ਰਹੀਆਂ ਮੌਤਾਂ ਦੀ ਅੰਕੜਾ ਵੀ ਵਧਦਾ ਹੀ ਜਾ ਰਿਹਾ ਹੈ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦੀ ਠੰਡ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਜੇ ਇਕੱਲੇ ਲੁਧਿਆਣੇ ਇਲਾਕੇ ਦੀ ਹੀ ਗੱਲ ਕੀਤੀ ਜਾਵੇ ਤਾਂ ਮਿਲੀ ਜਾਣਕਾਰੀ ਮੁਤਾਬਕ ਇੱਥੇ ਠੰਡ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਣਾਏ ਗਏ ਰੈਣ ਬਸੇਰਿਆਂ ਤੇ ਵੀ ਇੱਕ ਸਵਾਲ ਉੱਠਦਾ ਹੈ ਕਿ ਜੇ ਆਖ਼ਰ ਉੱਥੇ ਲੋਕਾਂ ਨੂੰ ਸਹਾਰਾ ਹੀ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਹ ਬਣੇ ਕਿਸ ਲਈ ਹਨ?