ETV Bharat / bharat

ਕੋਲ ਇੰਡੀਆ: ਬਿਜਲੀ ਕੰਪਨੀਆਂ ਦੇ 23,000 ਕਰੋੜ ਰੁਪਏ ਦਾ ਬਕਾਇਆ ਵੱਡੀ ਚੁਣੌਤੀ

ਜਨਤਕ ਖੇਤਰ ਦੀਆਂ ਬਿਜਲੀ ਕੰਪਨੀਆਂ ਕੋਲ ਫਸੇ ਬਕਾਏ ਦੇ ਚਲਦੇ ਕੋਲ ਇੰਡੀਆ ਪ੍ਰਬੰਧਨ ਲਈ ਅੰਤਰਿਮ ਲਾਭਅੰਸ਼ ਦਾ ਐਲਾਨ ਇੱਕ ਚੁਣੌਤੀ ਬਣ ਗਈ ਹੈ। ਕੰਪਨੀ ਦੇ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਕੋਲ ਇੰਡੀਆ ਅੰਤਰਿਮ ਲਾਭਅੰਸ਼
ਕੋਲ ਇੰਡੀਆ ਅੰਤਰਿਮ ਲਾਭਅੰਸ਼
author img

By

Published : Nov 9, 2020, 10:31 AM IST

ਕੋਲਕਾਤਾ: ਕੋਲ ਇੰਡੀਆ ਦਾ ਬੋਰਡ ਆਫ਼ ਡਾਇਰੈਕਟਰ 11 ਨਵੰਬਰ ਨੂੰ ਫੈਸਲਾ ਕਰੇਗਾ ਕਿ ਕੰਪਨੀ ਕਿੰਨਾ ਅੰਤਰਿਮ ਲਾਭਅੰਸ਼ ਅਦਾ ਕਰ ਸਕਦੀ ਹੈ। ਕੋਲ ਇੰਡੀਆ ਨੇ ਪਿਛਲੇ ਵਿੱਤੀ ਸਾਲ 'ਚ 12 ਰੁਪਏ ਪ੍ਰਤੀ ਸ਼ੇਅਰ ਦੀ ਦਰ 'ਤੇ 7,395 ਕਰੋੜ ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਕੋਲ ਇੰਡੀਆ ਵਿੱਚ ਸਰਕਾਰ ਦੀ 66.13 ਫੀਸਦੀ ਹਿੱਸੇਦਾਰੀ ਹੈ।

ਇਸ ਵਿੱਤੀ ਸਾਲ ਦੇ ਲਾਭਅੰਸ਼ ਦੇ ਐਲਾਨ ਦੇ ਸੰਬੰਧ ਵਿੱਚ ਕੋਲ ਇੰਡੀਆ ਦੇ ਸੂਤਰਾਂ ਨੇ ਕਿਹਾ ਹੈ ਕਿ ਸੰਸਥਾ ਦੇ ਉੱਚ ਅਧਿਕਾਰੀ ਸੋਮਵਾਰ ਨੂੰ ਇਸ ਮਾਮਲੇ 'ਤੇ ਵਿਚਾਰ ਕਰਨਗੇ। ਸੂਤਰਾਂ ਨੇ ਕਿਹਾ, ‘ਬਿਜਲੀ ਕੰਪਨੀਆਂ ਦਾ ਲਗਭਗ 23,000 ਕਰੋੜ ਰੁਪਏ ਬਕਾਇਆ ਹੈ ਅਤੇ ਇਸ ਦੇ ਚਲਦੇ ਨਕਦੀ ਪ੍ਰਵਾਹ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜੋ ਕੋਵਿਡ -19 ਮਹਾਂਮਾਰੀ ਦੌਰਾਨ ਸਰਕਾਰ ਦੀ ਮਦਦ ਲਈ ਵਧੇਰੇ ਅੰਤਰਿਮ ਲਾਭਅੰਸ਼ ਐਲਾਨ ਕਰਨ ਦੀ ਰਾਹ 'ਚ ਸਾਡੇ ਲਈ ਇੱਕ ਵੱਡੀ ਚੁਣੌਤੀ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਸਾਲ ਅੰਤਰਿਮ ਲਾਭਅੰਸ਼ ਦੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਰਹਿਣ ਦੀ ਉਮੀਦ ਹੈ। ਪਿਛਲੇ ਸਾਲ ਅੰਦਾਜ਼ਨ ਸਾਲਾਨਾ ਲਾਭ ਦੇ ਅਧਾਰ 'ਤੇ ਇੱਕ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਗਿਆ ਸੀ, ਜਦੋਂ ਕਿ ਇਸ ਸਾਲ ਇਹ ਛਿਮਾਹੀ ਲਾਭ ਦੇ ਅਧਾਰ 'ਤੇ ਹੋਵੇਗਾ।

ਚਾਲੂ ਵਿੱਤੀ ਸਾਲ ਦੀ ਜੂਨ ਦੀ ਤਿਮਾਹੀ ਦੌਰਾਨ ਕੋਲ ਇੰਡੀਆ ਲਿਮਟਿਡ ਦਾ ਇਕੱਠਾ ਹੋਇਆ ਕੁਲ ਮੁਨਾਫਾ 55 ਫੀਸਦੀ ਘੱਟ ਕੇ 2,079.60 ਕਰੋੜ ਰੁਪਏ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.