ETV Bharat / bharat

ਵਿਰੋਧ ਤੋਂ ਬਾਅਦ ਤ੍ਰਿਪੁਰਾ ਦੇ ਸੀਐਮ ਬਿਪਲਬ ਦੇਬ ਨੇ ਪੰਜਾਬੀਆਂ ਤੋਂ ਮੰਗੀ ਮੁਆਫ਼ੀ - ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ

ਭਖੀ ਸਿਆਸਤ ਵਿਚਾਲੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਆਪਣੇ ਵੱਲੋਂ ਪੰਜਾਬੀਆਂ ਅਤੇ ਹਰਿਆਣਾ ਦੇ ਜਾਟ ਭਾਈਚਾਰੇ ਲਈ ਕੀਤੀ ਟਿੱਪਣੀ 'ਤੇ ਮੁਆਫ਼ੀ ਮੰਗੀ ਹੈ। ਬਿਪਲਬ ਨੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਨ।

ਭਖੀ ਸਿਆਸਤ ਵਿਚਾਲੇ ਸੀਐਮ ਬਿਪਲਬ ਦੇਬ ਨੇ ਪੰਜਾਬੀਆਂ ਤੋਂ ਮੰਗੀ ਮੁਆਫ਼ੀ

author img

By

Published : Jul 21, 2020, 3:25 PM IST

Updated : Jul 21, 2020, 7:40 PM IST

ਚੰਡੀਗੜ੍ਹ: ਪੰਜਾਬੀਆਂ ਅਤੇ ਹਰਿਆਣਾ ਦੇ ਜਾਟ ਭਾਈਚਾਰੇ ਤੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਮੁਆਫ਼ੀ ਮੰਗੀ ਹੈ। ਦੱਸਣਯੋਗ ਹੈ ਕਿ ਬਿਪਲਬ ਕੁਮਾਰ ਦੇਬ ਨੇ ਪੰਜਾਬੀਆਂ ਨੂੰ ਘੱਟ ਦਿਮਾਗ ਵਾਲੇ ਦੱਸਿਆ ਹੈ। ਸੀਐਮ ਦੇ ਇਸ ਬਿਆਨ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਬਿਪਲਬ ਕੁਮਾਰ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ।

ਭਖੀ ਸਿਆਸਤ ਵਿਚਾਲੇ ਬਿਪਲਬ ਦੇਬ ਨੇ ਟਵੀਟ ਕਰ ਪੰਜਾਬੀਆਂ ਤੇ ਜਾਟ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਟਵੀਟ 'ਚ ਕਿਹਾ, "ਮੇਰੇ ਕਈ ਦੋਸਤ ਇਸ ਹੀ ਭਾਈਚਾਰੇ ਦੇ ਹਨ। ਜੇ ਮੇਰੇ ਬਿਆਨ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ।"

  • अगरतला प्रेस क्लब में आयोजित एक कार्यक्रम में मैंने अपने पंजाबी और जाट भाइयों के बारे मे कुछ लोगों की सोच का जिक्र किया था। मेरी धारणा किसी भी समाज को ठेस पहुंचाने की नहीं थी।
    मुझे पंजाबी और जाट दोनों ही समुदायों पर गर्व है। मैं खुद भी काफी समय तक इनके बीच रहा हूँ।

    — Biplab Kumar Deb (@BjpBiplab) July 21, 2020 " class="align-text-top noRightClick twitterSection" data=" ">

ਬਿਪਲਬ ਦੇਬ ਨੇ ਆਪਣੇ ਦੂਜੇ ਟਵੀਟ 'ਚ ਕਿਹਾ, "ਮੈਂ ਹਮੇਸ਼ਾ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਪੰਜਾਬੀ ਅਤੇ ਜਾਟ ਭਾਈਚਾਰੇ ਦੇ ਯੋਗਦਾਨ ਨੂੰ ਸਲਾਮ ਕਰਦਾ ਹਾਂ। ਅਤੇ ਮੈਂ ਕਦੇ ਵੀ ਇਨ੍ਹਾਂ ਦੋਵਾਂ ਭਾਈਚਾਰਿਆਂ ਵੱਲੋਂ ਭਾਰਤ ਨੂੰ ਅੱਗੇ ਵਧਾਉਣ ਵਿੱਚ ਨਿਭਾਈ ਭੂਮਿਕਾ 'ਤੇ ਸਵਾਲ ਉਠਾਉਣ ਦੀ ਕਲਪਨਾ ਨਹੀਂ ਕਰ ਸਕਦਾ।"

  • देश के स्वतंत्रता संग्राम में पंजाबी और जाट समुदाय के योगदान को मैं सदैव नमन करता हूं। और भारत को आगे बढ़ाने में इन दोनों समुदायों ने जो भूमिका निभाई है उसपर प्रश्न खड़ा करने की कभी मैं सोच भी नहीं सकता हूं।

ਕੀ ਹੈ ਮਾਮਲਾ...

ਅਗਰਤਲਾ ਪ੍ਰੈਸ ਕਲੱਬ ਵਿਖੇ ਆਯੋਜਿਤ ਸਮਾਗਮ ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ ਦੇ ਰਾਜਾਂ ਦੇ ਲੋਕਾਂ ਨਾਲ ਜੁੜੀਆਂ ਚੀਜ਼ਾਂ ਬਾਰੇ ਦੱਸ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਉਨ੍ਹਾਂ ਨੂੰ ਪੰਜਾਬੀ ਕਹਿੰਦੇ ਹਨ, ਉਹ ਸਰਦਾਰ ਹਨ! ਸਰਦਾਰ ਕਿਸੇ ਤੋਂ ਨਹੀਂ ਡਰਦਾ। ਉਹ ਬਹੁਤ ਸ਼ਕਤੀਸ਼ਾਲੀ ਹੈ ਭਾਵੇਂ ਉਸ ਦਾ ਦਿਮਾਗ ਘੱਟ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤ ਸਕਦਾ ਹੈ।

ਫਿਰ ਰਹਿਆਣਾ ਦੇ ਜਾਟ ਭਾਈਚਾਰੇ ਦਾ ਜ਼ਿਕਰ ਕਰਦਿਆਂ ਸੀਐੱਮ ਦੇਬ ਨੇ ਕਿਹਾ ਕਿ ਲੋਕ ਜਾਟਾਂ ਬਾਰੇ ਗੱਲਾਂ ਕਿਵੇਂ ਕਰਦੇ ਹਨ… ਉਹ ਕਹਿੰਦੇ ਹਨ… ਜਾਟ ਘੱਟ ਬੁੱਧੀਮਾਨ ਹੁੰਦੇ ਹਨ, ਪਰ ਸਰੀਰਕ ਤੌਰ 'ਤੇ ਤਾਕਤਵਰ ਹੁੰਦੇ ਹਨ। ਜੇ ਤੁਸੀਂ ਕਿਸੇ ਜਾਟ ਨੂੰ ਚੁਣੌਤੀ ਦਿੰਦੇ ਹੋ, ਤਾਂ ਉਹ ਘਰ ਤੋਂ ਆਪਣੀ ਬੰਦੂਕ ਲੈ ਆਵੇਗਾ।ਤ੍ਰਿ ਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦੇ ਇਸ ਬਿਆਨ ਤੋਂ ਬਾਅਦ ਪੰਜਾਬੀਆਂ 'ਚ ਕਾਫ਼ੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

Last Updated : Jul 21, 2020, 7:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.