ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਮੰਗਲਵਾਰ ਨੂੰ ਜਨਮ ਕੇ ਹੰਗਾਮਾ ਹੋਇਆ। ਅਮਿਤ ਸ਼ਾਹ ਦੇ ਰੋਡ ਸ਼ੋਅ ਦੇ ਦੌਰਾਨ ਪੱਥਰਬਾਜ਼ੀ ਹੋਈ। ਇਸ ਪੱਥਰਬਾਜ਼ੀ ਵਿੱਚ ਭਾਜਪਾ ਦੇ ਕਈ ਸਮਰਥਕਾਂ ਤੋਂ ਇਲਾਵਾ ਟੀਐਮਸੀ ਦੇ ਸਮਰਥਕਾਂ ਨੂੰ ਵੀ ਸੱਟਾਂ ਲੱਗੀਆਂ।
ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਭਾਜਪਾ ਦੇ ਵਰਕਰ ਭੰਨ-ਤੋੜ ਕਰ ਰਹੇ ਹਨ। ਸੂਤਰਾਂ ਮੁਤਾਬਿਕ ਕਈ ਥਾਵਾਂ 'ਤੇ ਅੱਗ ਲਗਾਉਣ ਦੀ ਘਟਨਾ ਵੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੇ ਇਸ ਰੋਡ ਸ਼ੋਅ ਦੇ ਦੌਰਾਨ ਡੰਡੇ ਸੁੱਟੇ ਜਾਣ ਤੋਂ ਝੜਪ ਸ਼ੁਰੂ ਹੋਈ। ਮੌਕੇ ਸੰਭਾਲਣ ਲਈ ਪੁਲੀਸ ਨੂੰ ਦਖ਼ਲ ਦੇਣਾ ਪਿਆ। ਇਸ ਦੌਰਾਨ ਟੀਐਮਸੀ ਵਰਕਰਾਂ ਨੇ ਭਾਜਪਾ ਵਿਰੋਧੀ ਨਾਅਰੇ ਵੀ ਲਗਾਏ। ਉੱਥੇ ਹੀ ਲੋਕਾਂ ਨੇ ਇਸ ਘਟਨਾ 'ਤੇ ਮਮਤਾ ਨੂੰ ਦੋਸ਼ੀ ਮੰਨਿਆ ਹੈ।