ਕਾਂਗੜਾ: ਹਿਮਾਚਲ ਪ੍ਰਦੇਸ਼ ਦੇ ਜਵਾਲੀ ਤੋਂ ਇੱਕ ਵਿਅਕਤੀ ਵੱਲੋਂ ਪੁਲਿਸ ਅਧਿਕਾਰੀ ਨਾਲ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਅਧਿਕਾਰੀ ਨੇ ਵਿਅਕਤੀ ਨੂੰ ਪੌਂਗ ਡੈਮ 'ਤੇ ਨਹਾਉਣ ਤੋਂ ਰੋਕਿਆ ਤਾਂ ਉਸ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਵਰਦੀ ਪਾੜ ਦਿੱਤੀ।
ਜਾਣਕਾਰੀ ਮੁਤਾਬਕ ਜਵਾਲੀ ਦੇ ਐੱਸਡੀਐੱਮ ਅਰੁਣ ਕੁਮਾਰ ਨੇ ਹੁਕਮ ਦਿੱਤੇ ਸਨ ਅਤੇ ਪੁਲਿਸ ਦੇ ਦੋ ਜਵਾਨ ਬਾਥੂ ਦੀ ਲੜੀ 'ਚ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਡੂੰਘੇ ਪਾਣੀ 'ਚ ਨਹਾ ਰਹੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਨੌਜਵਾਨਾਂ ਨੇ ਪੁਲਿਸ ਨਾਲ ਹੱਥੋਪਾਈ ਕੀਤੀ ਅਤੇ ਮਾਹੌਲ ਤਣਾਪੂਰਨ ਹੋ ਗਿਆ। ਮਾਹੌਲ ਨੂੰ ਵੇਖਦਿਆਂ ਇਸ ਦੀ ਜਾਣਕਾਰੀ ਜਵਾਲੀ ਦੇ ਐੱਸਜੀਐੱਮ ਨੂੰ ਦਿੱਤੀ ਗਈ।
ਕੁੱਝ ਸਮੇਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਥਿਤੀ 'ਤੇ ਕਾਬੂ ਪਾਇਆ ਗਿਆ। ਐੱਸਡੀਐੱਮ ਅਰੁਣ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਵੀ ਵਿਅਕਤੀ ਨੇ ਪੁਲਿਸ ਵਾਲੇ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਨੂੰ ਕਿਸੇ ਵੀ ਹਾਲ 'ਚ ਬਖ਼ਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਬਾਥੂ ਦੀ ਲੜੀ 'ਚ ਕਈ ਲੋਕ ਡੂੰਘੇ ਪਾਣੀ 'ਚ ਡੁੱਬ ਕੇ ਮੌਤ ਦੇ ਮੂੰਹ 'ਚ ਪੈ ਗਏ ਹਨ। ਇਸੇ ਲਈ ਇੱਥੇ ਨਹਾਉਣ 'ਤੇ ਰੋਕ ਲਗਾਈ ਗਈ ਹੈ। ਇਸ ਦੇ ਬਾਵਜੂਦ ਲੋਕ ਇੱਥੇ ਨਹਾਉਣ ਤੋਂ ਬਾਜ਼ ਨਹੀ ਆ ਰਹੇ ਅਤੇ ਬੇਖੌਫ ਹੋ ਕੇ ਪਾਣੀ 'ਚ ਨਹਾਉਣ ਚਲੇ ਜਾਂਦੇ ਹਨ।