ETV Bharat / bharat

ਚੀਨੀ ਫ਼ੌਜ ਅਰੁਣਾਚਲ ਤੋਂ ਲਾਪਤਾ ਪੰਜ ਨੌਜਵਾਨਾਂ ਨੂੰ ਅੱਜ ਕਰੇਗੀ ਵਾਪਸ: ਰਿਜੀਜੂ

ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਚੀਨ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਭਾਰਤ ਦੇ ਹਵਾਲੇ ਕਰੇਗਾ। ਉਨ੍ਹਾਂ ਕਿਹਾ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫ਼ੌਜ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਫ਼ੋਟੋ।
ਫ਼ੋਟੋ।
author img

By

Published : Sep 12, 2020, 6:46 AM IST

ਨਵੀਂ ਦਿੱਲੀ: ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਸਨਿੱਚਰਵਾਰ ਸਵੇਰੇ ਸਾਢੇ 9 ਵਜੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰੇਗੀ।

China to hand over 5 Arunachal youths on Saturday: Rijiju
ਚੀਨੀ ਫ਼ੌਜ ਅਰੁਣਾਚਲ ਤੋਂ ਲਾਪਤਾ ਪੰਜ ਨੌਜਵਾਨਾਂ ਨੂੰ ਅੱਜ ਕਰੇਗੀ ਵਾਪਸ

ਪੀਐਲਏ ਨੇ ਮੰਗਲਵਾਰ ਨੂੰ ਕਿਹਾ ਕਿ 4 ਸਤੰਬਰ ਨੂੰ ਅੱਪਰ ਸਬਨਸਰੀ ਜ਼ਿਲ੍ਹੇ ਵਿਚ ਭਾਰਤ-ਚੀਨ ਸਰਹੱਦ ਤੋਂ ਲਾਪਤਾ ਹੋਏ ਪੰਜ ਨੌਜਵਾਨਾਂ ਨੂੰ ਉਨ੍ਹਾਂ ਨੇ ਸਰਹੱਦ ਪਾਰ ਪਾਇਆ ਸੀ। ਰਿਜੀਜੂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਚੀਨੀ ਆਰਮੀ (ਪੀਐਲਏ) ਨੇ ਭਾਰਤੀ ਫ਼ੌਜ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸਾਡੇ ਹਵਾਲੇ ਕਰੇਗੀ। ਉਨ੍ਹਾਂ ਨੂੰ 12 ਸਤੰਬਰ ਨੂੰ ਸਵੇਰੇ ਸਾਢੇ 9 ਵਜੇ ਕਿਸੇ ਨਿਰਧਾਰਤ ਜਗ੍ਹਾ 'ਤੇ ਭਾਰਤ ਨੂੰ ਸੌਂਪਿਆ ਜਾਵੇਗਾ।

  • The Chinese PLA has confirmed to Indian Army to hand over the youths from Arunachal Pradesh to our side. The handing over is likely to take place anytime tomorrow i.e. 12th September 2020 at a designated location. https://t.co/UaM9IIZl56

    — Kiren Rijiju (@KirenRijiju) September 11, 2020 " class="align-text-top noRightClick twitterSection" data=" ">

ਰਿਜੀਜੂ ਨੇ ਹੀ ਪਹਿਲੀ ਨਾਲ ਇਸ ਬਾਰੇ ਦੱਸਿਆ ਸੀ ਕਿ ਪੀਐਲਏ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਨੌਜਵਾਨ ਸਰਹੱਦ ਪਾਰ ਚੀਨ ਤੋਂ ਮਿਲੇ ਹਨ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਕ ਸਮੂਹ ਦੇ ਦੋ ਮੈਂਬਰ ਜੰਗਲ ਵਿਚ ਸ਼ਿਕਾਰ ਕਰਨ ਗਏ ਅਤੇ ਵਾਪਸ ਪਰਤਣ 'ਤੇ ਉਨ੍ਹਾਂ ਨੇ ਉਕਤ ਪੰਜ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਫ਼ੌਜੀਆਂ ਦੇ ਗਸ਼ਤ ਖੇਤਰ ਸੈਰਾ -7 ਤੋਂ ਚੀਨੀ ਫ਼ੌਜੀ ਲੈ ਗਏ ਹਨ।

ਇਹ ਸਥਾਨ ਨਾਚੋ ਤੋਂ 12 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਮੈਕਮੋਹਨ ਰੇਖਾ 'ਤੇ ਸਥਿਤ ਨਾਚੋ ਆਖਰੀ ਪ੍ਰਬੰਧਕੀ ਖੇਤਰ ਹੈ ਅਤੇ ਇਹ ਡੈਪੋਰਿਜੋ ਜ਼ਿਲ੍ਹਾ ਹੈੱਡਕੁਆਰਟਰ ਤੋਂ 120 ਕਿਲੋਮੀਟਰ ਦੀ ਦੂਰੀ 'ਤੇ ਹੈ।

ਚੀਨੀ ਫ਼ੌਜ ਵੱਲੋਂ ਅਗਵਾ ਕੀਤੇ ਗਏ ਨੌਜਵਾਨਾਂ ਦੀ ਪਛਾਣ ਤੋਚ ਸਿੰਗਕਮ, ਪ੍ਰਸਾਤ ਰਿੰਗਲਿੰਗ, ਡੋਂਗਤੂ ਅਬੀਆ, ਤਨੂੰ ਬਾਕਰ ਅਤੇ ਨਾਗਰੂ ਦੀਰੀ ਵਜੋਂ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.