ਹੈਦਰਾਬਾਦ: ਪਾਕਿਸਤਾਨ ਦੀ ਉੱਤਰੀ ਲੱਦਾਖ ਸਰਹੱਦ 'ਤੇ 20,000 ਫ਼ੌਜ ਭੇਜਣ ਅਤੇ ਚੀਨੀ ਕਸ਼ਮੀਰੀ ਅੱਤਵਾਦੀ ਸਮੂਹਾਂ ਨਾਲ ਗੱਲਬਾਤ ਦੀ ਰਿਪੋਰਟਾਂ ਨੇ ਤਾਜ਼ਾ ਹਾਲਾਤਾਂ 'ਚ ਦੋਵਾਂ ਨਾਲ ਯੁੱਧ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਅਜਿਹੇ ਵਿੱਚ ਭਾਰਤ ਨੂੰ ਚੀਨ ਤੇ ਪਾਕਿਸਤਾਨ ਦੋਵਾਂ ਨਾਲ ਇੱਕਠੇ ਮੁਕਾਬਲਾ ਕਰਨਾ ਹੋਵੇਗਾ ਤੇ ਨਾਲ ਹੀ ਕਸ਼ਮੀਰ ਜਾਂ ਉੱਤਰ ਪੁਰਵ ਦੇ ਹੋਰ ਭਾਗਾਂ ਵਿੱਚ ਅੱਤਵਾਦੀ ਸਮੂਹਾਂ ਨਾਲ ਭਿੜਣਾ ਹੋਵੇਗਾ।
ਚੀਨ ਤੇ ਪਾਕਿਸਤਾਨ ਆਪਣੇ ਰਿਸ਼ਤੇ ਨੂੰ ਅਕਸਰ ਪਹਾੜਾਂ ਤੋਂ ਉੱਚਾ, ਸਮੁੰਦਰ ਤੋਂ ਡੁੰਘਾ, ਸਟੀਲ ਤੋਂ ਵੀ ਜ਼ਿਆਦਾ ਮਜ਼ਬੂਤ ਤੇ ਸ਼ਹਿਦ ਤੋਂ ਵੀ ਮਿੱਠਾ ਕਹਿੰਦੇ ਹਨ।
ਚੀਨ ਤੇ ਪਾਕਿਸਤਾਨ ਸੰਬੰਧਾਂ ਦਾ ਮੁੱਖ ਬਿੰਦੂ
ਪਾਕਿਸਤਾਨ ਤੇ ਚੀਨ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਬਿੰਦੂ ਅਹਿਮ ਭੂਮਿਕਾ ਨਿਭਾ ਰਹੇ ਹਨ।
- ਭੂਗੋਲਿਕ ਨੇੜਤਾ
ਪਾਕਿਸਤਾਨ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਦੇ ਨਾਲ ਚੀਨ ਨੇ ਸੀਮਾ ਵਿਵਾਦ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਇਆ ਸੀ। ਮਾਰਚ 1963 ਵਿੱਚ ਚੀਨ ਤੇ ਪਾਕਿਸਤਾਨ ਦੋਵਾਂ ਨੇ ਸੀਮਾ ਸਮਝੌਤੇ ਉੱਤੇ ਦਸਤਖਤ ਕੀਤੇ ਸਨ।
- ਪਾਕਿਸਤਾਨ ਦਾ ਭੂ-ਰਣਨੀਤਿਕ ਸਥਾਨ
ਪਾਕਿਸਤਾਨ ਦਾ ਰਣਨੀਤਿਕ ਸਥਾਨ ਵੀ ਇੱਕ ਮਹੱਤਵਪੂਰਨ ਬਿੰਦੂ ਹੈ। ਪਾਕਿਸਤਾਨ, ਭਾਰਤ, ਅਫ਼ਗਾਨਿਸਤਾਨ ਤੇ ਇਰਾਨ ਦੇ ਨਾਲ ਸੀਮਾ ਨੂੰ ਸਾਂਝਾ ਕਰਦਾ ਹੈ। ਇਸ ਤੋਂ ਇਲਾਵਾ ਇਹ ਅਰਬ ਸਾਗਰ ਦੇ ਤਟ ਦੇ ਕਿਨਾਰੇ ਵੀ ਵੱਸਿਆ ਹੈ। ਇਹ ਤਿੰਨ ਮਹੱਤਵਪੂਰਨ ਖੇਤਰਾਂ-ਦੱਖਣੀ, ਪੱਛਮੀ ਤੇ ਮੱਧ ਏਸ਼ੀਆ ਦੇ ਵਿਚਕਾਰ ਹੈ। ਇਹ ਊਰਜਾ ਨਾਲ ਭਰਪੂਰ ਕੇਂਦਰੀ ਏਸ਼ੀਆਈ ਤੇ ਮੱਧ ਪੂਰਵੀ ਦੇਸ਼ਾਂ ਦੇ ਕਰੀਬ ਹੈ। ਚੀਨ ਨੇ ਇਸ ਰਣਨੀਤਿਕ ਸਥਾਨ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ। 1970 ਦੌਰਾਨ ਕਾਰਾਕੋਰਮ ਰਾਜਮਾਰਗ ਦਾ ਨਿਰਮਾਣ ਹੋਇਆ ਸੀ। ਚੀਨ-ਪਾਕਿਸਤਾਨ ਆਰਥਿਕ ਲਾਂਘਾ (CPEC) ਵੀ ਇਸ ਖੇਤਰ ਤੋਂ ਗੁਜ਼ਰਦਾ ਹੈ।
- ਭਾਰਤੀ ਬਿੰਦੂ
1962 ਦੇ ਚੀਨ-ਭਾਰਤੀ ਸੀਮਾ ਯੁੱਧ ਦੌਰਾਨ ਹੀ ਚੀਨ ਤੇ ਪਾਕਿਸਤਾਨ ਦੇ ਸੰਬੰਧ ਬਣੇ ਤੇ ਮਜ਼ਬੂਤ ਹੋਏ। ਭਾਰਤ ਨੇ ਦੋਵਾਂ ਹੀ ਦੇਸ਼ਾਂ ਦੇ ਨਾਲ ਯੁੱਧ ਲੜਿਆ। ਭਾਰਤ ਤੇ ਪਾਕਿਸਤਾਨ ਦੇ ਸੰਘਰਸ਼ ਦੌਰਾਨ ਪਾਕਿਸਤਾਨ ਦੀ ਮਦਦ ਚੀਨ ਨੇ ਹਥਿਆਰਾਂ ਦੀ ਪੂਰਤੀ, ਪ੍ਰਮਾਣੂ ਤੇ ਮਿਜ਼ਾਇਲ ਨਾਲ ਕੀਤੀ।
- ਆਰਥਿਕ ਸੰਬੰਧ
1. 2013 ਵਿੱਚ ਦੋਹਾਂ ਦੇਸ਼ਾਂ ਵਿੱਚ ਖੇਤਰੀ ਸਪੰਰਕ ਤੇ ਵਪਾਰ ਨੂੰ ਵਧਾਉਣ ਲਈ ਚੀਨ ਨੇ ਚੀਨ-ਪਾਕਿਸਤਾਨ ਆਰਥਿਕ ਲਾਂਘਾ ਬਣਾਇਆ।
2. ਚੀਨ ਨੇ ਕਾਰਾਕੋਰਮ ਹਾਈਵੇਅ (KKH), (HMC), ਸੜਕਾਂ, ਰਾਜਮਾਰਗਾਂ, ਸੀਮੇਂਟ ਪਲਾਟਸ, ਗਲਾਸ ਫੈਕਟਰੀਆਂ ਵਰਗੇ ਵੱਡੇ ਪ੍ਰੋਜੈਕਟਸ ਵਿੱਚ ਨਿਵੇਸ਼ ਕੀਤਾ।
- ਅਮਰੀਕੀ ਬਿੰਦੂ
ਪਾਕਿਸਤਾਨ ਸ਼ੁਰੂਆਤ ਤੋਂ ਹੀ ਸੇਨਾ ਤੇ ਆਰਥਿਕ ਸਹਾਇਤਾ ਲਈ ਅਮਰੀਕਾ ਉੱਤੇ ਨਿਰਭਰ ਰਿਹਾ ਹੈ। ਦੋਵਾਂ ਨੇ 1950 ਦਹਾਕੇ ਦੌਰਾਨ ਰੱਖਿਆ ਸੰਧੀ ਉੱਤੇ ਹਸਤਖ਼ਰ ਕੀਤੇ ਸਨ। ਸਾਲ 1980 ਵਿੱਚ ਅਫ਼ਗਾਨਿਸਤਾਨ ਉੱਤੇ ਸੋਵੀਅਤ ਹਮਲੇ ਦੌਰਾਨ ਸਹਿਯੋਗ ਮਿਲਿਆ। ਪਰ ਹਾਲੇ ਵੀ ਇੱਕ ਨਿਰੰਤਰ ਸੰਬੰਧ ਕਾਇਮ ਕਰਨ ਵਿੱਚ ਪਾਕਿਸਤਾਨ ਪਿੱਛੇ ਰਿਹਾ ਹੈ।
ਚੀਨ ਨੇ ਕਦੋਂ-ਕਦੋਂ ਪਾਕਿਸਤਾਨ ਦੀ ਕੀਤੀ ਮਦਦ
1. ਚੀਨ ਨੇ ਵਿਸ਼ੇਸ਼ ਰੂਪ ਤੋਂ ਗਲੋਬਲ ਦਬਾਅ ਵੱਧਣ ਦੇ ਬਾਵਜੂਦ ਇਸਲਾਮਾਬਾਦ ਦਾ ਸਮਰੱਥਨ ਕੀਤਾ ਹੈ।
2. 1972 ਵਿੱਚ, ਬੰਗਲਾਦੇਸ਼ ਦੇ ਪ੍ਰਵੇਸ਼ ਨੂੰ ਰੋਕਣ ਲਈ ਪਾਕਿਸਤਾਨ ਦੇ ਅਨੁਰੋਧ ਉੱਤੇ ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਆਪਣਾ ਪਹਿਲਾਂ ਵੀਟੋ ਦਾ ਉਪਯੋਗ ਕੀਤਾ।
3. ਭਾਰਤ ਨੇ 2009, 2016, 2017 ਤੇ ਮਾਰਚ 2019 ਵਿੱਚ ਮਸੂਦ ਅਜ਼ਹਰ ਨੂੰ 'ਵਿਸ਼ਵੀ ਅੱਤਵਾਦੀ' ਐਲਾਨ ਕਰਨ ਲਈ ਕਿਹਾ, ਪਰ ਹਰ ਵਾਰ ਚੀਨ ਨੇ ਇਸ ਦਾ ਵਿਰੋਧ ਕੀਤਾ।
4. ਪਾਕਿਸਤਾਨ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਬਲੈਕ ਲਿਸਟ ਵਿੱਚ ਸ਼ਾਮਲ ਹੋਣ ਚੋਂ ਬਚਣ ਲਈ ਕਾਮਯਾਬ ਰਿਹਾ, ਕਿਉਂਕਿ ਚੀਨ, ਤੁਰਕੀ ਤੇ ਮਲੇਸ਼ੀਆ ਨੇ ਪਾਕਿਸਤਾਨ ਦਾ ਸਮਰੱਥਨ ਕੀਤਾ ਸੀ।
5. ਚੀਨ ਨੇ ਆਰਟੀਕਲ 370 ਨੂੰ ਰੱਦ ਕਰਵਾਉਣ ਲਈ ਤਿੰਨ ਵਾਰ ਕੋਸ਼ਿਸ਼ ਕੀਤੀ।