ਪੀਲੀਭੀਤ: ਨਾਬਾਲਿਗ਼ ਨੂੰ ਮਦਰੱਸੇ ਵਿੱਚ ਬੰਧੀ ਬਣਾ ਕੇ ਜੰਜ਼ੀਰਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਦੀ ਹੈਵਾਨੀਅਤ ਸਹਿਣ ਤੋਂ ਬਾਅਦ ਮਾਸੂਮ ਮਦਰੱਸੇ ਤੋਂ ਭੱਜ ਗਿਆ ਅਤੇ ਇੱਕ ਪਾਰਕ ਵਿੱਚ ਛੁਪ ਕੇ ਜਾਨ ਬਚਾਈ। ਉਪਰੰਤ ਘਟਨਾ ਬਾਰੇ ਪਤਾ ਲੱਗਾ ਹੈ। ਇਸ ਵਿਚਕਾਰ ਸੂਚਨਾ ਮਿਲਣ 'ਤੇ ਪੁੱਜੀ ਚਾਈਲਡ ਹੈਲਪਲਾਈਨ ਪੀੜਤ ਨੂੰ ਥਾਣੇ ਲੈ ਆਈ। ਜਿਥੋਂ ਉਸ ਨੂੰ ਬਾਲ ਕਲਿਆਣ ਸੰਮਤੀ ਨੂੰ ਸੌਂਪ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ। ਘਟਨਾ ਥਾਣਾ ਕੋਤਵਾਲੀ ਖੇਤਰ ਦੇ ਅਲਜਾਮਿਤੁਲ ਰਜਵੀਆ ਮਦੀਨਾਤੁਲ ਇਸਲਾਮ ਮਦਰੱਸੇ ਦੀ ਹੈ।
ਜੰਜ਼ੀਰਾਂ ਨਾਲ ਬੰਨ੍ਹ ਕੇ ਅਧਿਆਪਕ ਕਰਦੇ ਸੀ ਕੁੱਟਮਾਰ
12 ਸਾਲ ਦਾ ਮੁਜ਼ਾਹਿਦ ਨੂਰ ਪੁੱਤਰ ਜ਼ਾਹਿਦ ਨੂਰ ਵਾਸੀ ਥਾਣਾ ਜਹਾਨਾਬਾਦ ਸ਼ਹਿਰ ਦੇ ਮਦਰੱਸੇ ਵਿੱਚ ਰਹਿ ਕੇ ਪੜ੍ਹਾਈ ਕਰਦਾ ਹੈ। ਨਾਬਾਲਿਗ਼ ਦਾ ਦੋਸ਼ ਹੈ ਕਿ ਮਦਰੱਸੇ ਦਾ ਅਧਿਆਪਕ ਹਜ਼ਰਤ ਸਾਹਿਬ ਉਸ ਨੂੰ ਘਰ ਦੀ ਯਾਦ ਆਉਣ 'ਤੇ ਜੰਜ਼ੀਰਾਂ ਨਾਲ ਬੰਨ੍ਹ ਦਿੰਦੇ ਸਨ ਅਤੇ ਉਸਦੀ ਕੁੱਟਮਾਰ ਕਰਦੇ ਸਨ।
ਮਾਸੂਮਾਂ ਨਾਲ ਜਾਨਵਰਾਂ ਵਰਗਾ ਸਲੂਕ
ਸਰਕਾਰ ਨੇ ਕੋਵਿਡ-19 ਦੇ ਕਾਰਨ ਮਦਰੱਸੇ ਅਤੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ। ਇਸਤੋਂ ਬਾਅਦ ਵੀ ਪੀਲੀਭੀਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਮਦਰੱਸੇ ਚੱਲ ਹੀ ਨਹੀਂ ਰਹੇ, ਬਲਕਿ ਉਥੇ ਮਾਸੂਮਾਂ ਨਾਲ ਜਾਨਵਰਾਂ ਵਰਗਾ ਸਲੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ 'ਤੇ ਪੁੱਜੀ ਚਾਈਲਡ ਹੈਲਪਲਾਈਨ ਨੇ ਮਾਸੂਮ ਨੂੰ ਥਾਣੇ ਲਿਆਉਣ ਪਿੱਛੋਂ ਬਾਲਕ ਕਲਿਆਣ ਸੰਮਤੀ ਨੂੰ ਸੌਂਪ ਦਿੱਤ। ਬਾਲ ਕਲਿਆਣ ਸੰਮਤੀ ਦੀ ਪ੍ਰਧਾਨ ਨੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।