ਨਵੀਂ ਦਿੱਲੀ : ਰਾਜਧਾਨੀ ਦੇ ਜ਼ਿਆਦਾਤਰ ਘਰ ਪੁਰਾਣੇ ਸਮੇਂ ਦੇ ਬਣੇ ਹੋਏ ਹਨ ਤੇ ਭਾਰੀ ਮੀਂਹ ਕਾਰਨ ਇਥੇ ਕਈ ਹਾਦਸੇ ਹੁੰਦੇ ਰਹਿੰਦੇ ਹਨ। ਹੁਣ ਅਜਿਹਾ ਹੀ ਹਾਦਸਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰੀ ਰਿਹਾਇਸ਼ 'ਚ ਵਾਪਰਿਆ। ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ਦੇ ਚੈਂਬਰ ਦੀ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਹੈ। ਛੱਤ ਡਿੱਗਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਇਹ ਘਰ ਕਰੀਬ 80 ਸਾਲ ਪੁਰਾਣਾ ਹੈ।
ਮੁਰੰਮਤ ਦਾ ਕੰਮ ਹੋਇਆ ਸ਼ੁਰੂ
ਜਿਸ ਚੈਂਬਰ 'ਚ ਇਹ ਹਾਦਸਾ ਹੋਇਆ, ਉਸ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦਫ਼ਤਰ ਵਜੋਂ ਇਸਤੇਮਾਲ ਕਰਦੇ ਹਨ। ਹਾਲਾਂਕਿ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਇਥੇ ਕੋਈ ਵੀ ਮੌਜੂਦ ਨਹੀਂ ਸੀ। ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟੱਲ ਗਿਆ ਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਮਗਰੋਂ ਹਰਕਤ 'ਚ ਆਈਆਂ ਏਜੰਸੀਆਂ ਵੱਲੋਂ ਇਥੇ ਮੁਰੰਮਤ ਦਾ ਕੰਮ ਸ਼ੁਰੂ ਹੋ ਕਰ ਦਿੱਤਾ ਗਿਆ ਹੈ।
2 ਵਾਰ ਹੋਇਆ ਹਾਦਸਾ
ਪਹਿਲੀ ਵਾਰ ਛੱਤ ਡਿੱਗਣ ਤੋਂ ਬਾਅਦ ਜਦੋਂ ਛੱਤ ਦੀ ਮੁਰੰਮਤ ਕੀਤੀ ਜਾ ਰਹੀ ਸੀ, ਤਾਂ ਸੀਐਮ ਦੇ ਚੈਂਬਰ ਦੀ ਟਾਇਲਟ ਦੀ ਛੱਤ ਦਾ ਇੱਕ ਹੋਰ ਹਿੱਸਾ ਡਿੱਗ ਪਿਆ ਅਤੇ ਟਾਇਲਟ ਦੀ ਕੰਧ ਦੀਆਂ ਇੱਟਾਂ ਵੀ ਬਾਹਰ ਆਉਣ ਲੱਗੀਆ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੁਣ ਪੂਰੀ ਇਮਾਰਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੁਲਾਂਕਣ ਰਿਪੋਰਟ ਤੋਂ ਬਾਅਦ, ਸਥਾਈ ਮੁਰੰਮਤ ਦੇ ਸਬੰਧ ਵਿੱਚ ਫੈਸਲਾ ਕੀਤਾ ਜਾਵੇਗਾ।
80 ਸਾਲ ਪੁਰਾਣੀ ਇਮਾਰਤ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਸਿਵਲ ਲਾਈਨਜ਼ ‘ਤੇ ਸਥਿਤ 6 ਫਲੈਗਸਟਾਫ ਰੋਡ ਦੀ ਇਹ ਰਿਹਾਇਸ਼ ਸਾਲ 1942 ਵਿੱਚ ਬਣਾਈ ਗਈ ਸੀ, ਉਦੋਂ ਤੋਂ ਇੱਥੇ ਅਸਥਾਈ ਤੌਰ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਮਾਰਚ 2015 ਤੋਂ ਇਸ ਘਰ ਵਿੱਚ ਰਹਿ ਰਹੇ ਹਨ, ਪਰ ਇਸ ਹਾਦਸੇ ਤੋਂ ਬਾਅਦ ਹੁਣ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।