ਮੁੰਬਈ : ਇੱਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਵਿਧਾਨ ਭਵਨ ਸਕੱਤਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਇਥੇ ਦੀ ਕੈਂਟੀਨ ਵਿੱਚ ਸ਼ਾਕਾਹਾਰੀ ਖਾਣੇ ਵਿੱਚ ਮਾਸਾਹਾਰੀ ਖਾਣਾ ਪਰੋਸੇ ਜਾਣ ਦਾ ਦੋਸ਼ ਲਗਾਇਆ ਹੈ।
ਵਿਧਾਨ ਭਵਨ ਦੇ ਸਕੱਤਰ ਨੂੰ ਦਿੱਤੀ ਸ਼ਿਕਾਇਤ ਦੇ ਮੁਤਾਬਕ ਉਸ ਦਿਨ ਅਧਿਕਾਰੀ ਦਾ ਵਰਤ ਸੀ ਅਤੇ ਉਸ ਨੇ ਸ਼ਾਕਾਹਾਰੀ ਖਾਣਾ ਪਰੋਸੇ ਜਾਣ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਇਸ ਖਾਣੇ ਵਿੱਚ ਚਿਕਨ ਦੇ ਟੁਕੜੇ ਮਿਲੇ ਸਨ।
ਵਿਧਾਨ ਭਵਨ ਦੇ ਸਕੱਤਰ ਕੋਲ ਸ਼ਿਕਾਇਤ ਦਰਜ ਕਰਵਾਏ ਜਾਣ 'ਤੇ ਸ਼ਿਕਾਇਤ ਕਰਤਾ ਅਧਿਕਾਰੀ ਨੇ ਕੈਂਟੀਨ ਦੇ ਸ਼ਾਕਾਹਾਰੀ ਖਾਣੇ ਚੋਂ ਚਿਕਨ ਦੇ ਟੁੱਕੜੇ ਮਿਲਣ ਦੀ ਗੱਲ ਆਖੀ। ਉਸ ਨੇ ਕਿਹਾ ਕਿ ਮਾਨਸੂਨ ਸੈਸ਼ਨ ਦੇ ਸਮੇਂ ਵਿੱਚ ਜ਼ਿਆਦਤਰ ਸਰਕਾਰੀ ਕਰਮਚਾਰੀ ,ਪੱਤਰਕਾਰ ਅਤੇ ਨੇਤਾ ਇਸ ਕੈਂਟੀਨ ਵਿੱਚ ਖਾਣਾ ਖਾਂਦੇ ਹਨ।