ETV Bharat / bharat

ਭਾਰਤ ਸਰਕਾਰ ਦਾ ਫੈਸਲਾ, ਚੀਨੀ ਉਪਕਰਣਾਂ ਨੂੰ BSNL ਤੋਂ ਕੀਤਾ ਜਾਵੇਗਾ ਬਾਹਰ - ਬੀਐਸਐਨਐਲ

ਗਲਵਾਲ ਘਾਟੀ ਵਿੱਚ ਭਾਰਤੀ ਫ਼ੌਜ ਤੇ ਚੀਨੀ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਸਰਕਾਰੀ ਦੂਰਸੰਚਾਰ ਕੰਪਨੀਆਂ ਬੀਐਸਐਨਐਲ ਤੇ ਐਮਟੀਐਨਐਲ ਨੂੰ ਚੀਨੀ ਉਪਕਰਣਾਂ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਫ਼ੋਟੋ।
ਫ਼ੋਟੋ।
author img

By

Published : Jun 18, 2020, 6:53 AM IST

ਨਵੀਂ ਦਿੱਲੀ: ਲੱਦਾਖ ਦੀ ਗਲਵਾਲ ਘਾਟੀ ਵਿੱਚ ਭਾਰਤੀ ਫੌ਼ਜ ਤੇ ਚੀਨੀ ਫੌ਼ਜੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਅੱਜ ਇਕ ਵੱਡਾ ਫੈਸਲਾ ਲਿਆ ਹੈ ਅਤੇ ਚੀਨ ਨੂੰ ਝਟਕਾ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ, ਸਰਕਾਰ ਨੇ ਅੱਜ ਸੰਚਾਰ ਵਿਭਾਗ ਅਤੇ ਸਰਕਾਰੀ ਦੂਰਸੰਚਾਰ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ ਨੂੰ 4 ਜੀ ਨੂੰ ਲਾਗੂ ਕਰਨ ਲਈ ਚੀਨੀ ਉਪਕਰਣਾਂ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵਿਭਾਗ ਨੇ ਇਸ ਸਬੰਧੀ ਟੈਂਡਰ ਉੱਤੇ ਮੁੜ ਤੋਂ ਕੰਮ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਚੀਨੀ ਕੰਪਨੀਆਂ ਦੁਆਰਾ ਬਣਾਏ ਯੰਤਰਾਂ 'ਤੇ ਨਿਰਭਰਤਾ ਘਟਾਉਣ ਲਈ ਨਿੱਜੀ ਮੋਬਾਈਲ ਸੇਵਾ ਆਪਰੇਟਰਾਂ 'ਤੇ ਵੀ ਵਿਚਾਰ ਕਰ ਰਿਹਾ ਹੈ। ਨਵੇਂ ਟੈਂਡਰ ਕੱਢਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਸਰਕਾਰ ਚੀਨੀ ਕੰਪਨੀਆਂ ਨੂੰ 4 ਜੀ ਲਈ ਕੋਈ ਨਵਾਂ ਟੈਂਡਰ ਨਹੀਂ ਦੇਵੇਗੀ।

ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਆਪਣੇ ਮੌਜੂਦਾ ਨੈਟਵਰਕ ਵਿਚ ਹੁਆਵੇਈ ਨਾਲ ਕੰਮ ਕਰ ਰਹੀਆਂ ਹਨ, ਜਦ ਕਿ ਜ਼ੈਡਟੀਈ ਸਰਕਾਰੀ ਬੀਐਸਐਨਐਲ ਨਾਲ ਕੰਮ ਕਰਦੀ ਹੈ। ਸਰਕਾਰ ਦਾ ਇਹ ਫੈਸਲਾ ਲੱਦਾਖ ਵਿਚ ਭਾਰੀ ਤਣਾਅ ਵਿਚਾਲੇ ਆਇਆ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਚੀਨੀ ਸੈਨਿਕਾਂ ਨਾਲ ਹੋਈ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ। ਲਗਭਗ ਪੰਜ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨਾਲ ਕੰਟਰੋਲ ਰੇਖਾ ਉੱਤੇ ਅਜਿਹੀ ਹਿੰਸਾ ਵਾਪਰੀ ਹੈ।

ਦੱਸ ਦਈਏ ਕਿ 4 ਜੀ ਨੂੰ ਅਪਗ੍ਰੇਡ ਕਰਨਾ ਬੀਐਸਐਨਐਲ ਦੇ ਪੁਨਰ-ਸੁਰਜੀਤੀ ਪੈਕੇਜ ਦਾ ਹਿੱਸਾ ਹੈ। ਇਸ ਸਾਲ ਦੇ ਸ਼ੁਰੂ ਵਿਚ, ਬੀਐਸਐਨਐਲ ਅਤੇ ਸਰਕਾਰ ਵਿਚਾਲੇ ਤਣਾਅ ਰਿਹਾ। ਬੀਐਸਐਨਐਲ ਦਾ ਕਹਿਣਾ ਸੀ ਕਿ ਦੂਜੇ ਨੈਟਵਰਕਸ ਦੀ ਤਰ੍ਹਾਂ ਉਸ ਨੂੰ ਵੀ ਬਹੁਕੌਮੀ ਕੰਪਨੀਆਂ ਦੇ ਉਪਕਰਣਾਂ ਦੀ ਜ਼ਰੂਰਤ ਹੈ ਜਦ ਕਿ ਕੇਂਦਰ ਸਰਕਾਰ ਘਰੇਲੂ ਕੰਪਨੀਆਂ ਤੋਂ ਉਪਕਰਣ ਲੈਣ ਉੱਤੇ ਜ਼ੋਰ ਦੇ ਰਹੀ ਸੀ।

ਇਹ ਵੀ ਪੜ੍ਹੋ: ਚੀਨ ਨਾਲ ਹੋਈ ਝੜਪ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਦੇਹ ਪਹੁੰਚੀ ਤੇਲੰਗਾਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.