ਸ੍ਰੀਨਗਰ: ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੰਤਰ ਰਾਸ਼ਟਰੀ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿ ਫੌਜ ਵੱਲੋਂ ਬਗੈਰ ਕਿਸੇ ਵਜ੍ਹਾ ਕਾਰਨ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਭਾਰਤੀ ਫੌਜ ਦੀ ਚੌਕੀਆਂ ਦੇ ਨਾਲ-ਨਾਲ ਸਰਹੱਦ ਦੇ ਨੇੜਲੇ ਪਿੰਡਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਸੁਰੱਖਿਆ ਬਲ ਦੇ ਅਧਿਕਾਰੀਆਂ ਮੁਤਾਬਕ ਬੀਐਸਐਫ ਦੇ ਜਵਾਨਾਂ ਨੇ ਇਸ ਦੇ ਵਿਰੁੱਧ ਜਵਾਬੀ ਕਾਰਵਾਈ ਕਰਦੇ ਹੋਏ ਗੋਲਾਬਾਰੀ ਕੀਤੀ। ਗੋਲਾਬਾਰੀ ਦੇ ਹੀਰਾਨਗਰ ਸੈਕਟਰ ਦੇ ਚਕਰਾ ਪਿੰਡ 'ਚ ਕੀਤੀ ਗਈ ਸੀ, ਜੋ ਕਿ ਲਗਾਤਾਰ ਢਾਈ ਘੰਟਿਆਂ ਤੱਕ ਚੱਲੀ।
ਫਿਲਹਾਲ ਇਸ ਗੋਲਾਬਾਰੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਫੌਜ ਵੱਲੋਂ ਮੋਟਰਾਰ ਵੀ ਚਲਾਏ ਗਏ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿ ਫੌਜ ਨੇ ਪੁੰਛ ਜ਼ਿਲ੍ਹੇ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜਿਸ ਇੱਕ ਪਿੰਡਵਾਸੀ ਦੀ ਮੌਤ ਹੋ ਗਈ ਸੀ ਤੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਸਨ।