ਇਸਲਾਮਾਬਾਦ: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ (ਐਲਓਸੀ) 'ਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ 'ਤੇ ਜੰਗਬੰਦੀ ਦੀ ਉਲੰਘਣਾ ਵਿਰੁੱਧ ਆਪਣਾ ਵਿਰੋਧ ਦਰਜ ਕਰਾਉਣ ਲਈ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਸਮਨ ਭੇਜਿਆ ਹੈ।
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ 29 ਅਕਤੂਬਰ ਨੂੰ ਨੇਜ਼ਾਪੀਰ ਅਤੇ ਰੱਖਚਿਕਰੀ ਸੈਕਟਰਾਂ ਵਿੱਚ ਬਿਨ੍ਹਾਂ ਉਕਸਾਵੇ ਦੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਚ 22 ਸਾਲਾਂ ਕੁੜੀ ਰੁਖਸਾਨਾ ਅਤੇ 36 ਸਾਲਾ ਮੁਹੰਮਦ ਆਜ਼ਮ ਜ਼ਖ਼ਮੀ ਹੋ ਗਏ।
ਵਿਦੇਸ਼ ਦਫ਼ਤਰ ਨੇ ਦੋਸ਼ ਲਾਇਆ ਕਿ ਭਾਰਤੀ ਸੁਰੱਖਿਆ ਬਲ ਐਲਓਸੀ ਤੇ ਅਸਥਾਈ ਸਰਹੱਦ ‘ਤੇ ਲਗਾਤਾਰ ਛੋਟੇ ਹਥਿਆਰ, ਭਾਰੀ ਮੋਰਟਾਰ ਸ਼ੈਲ ਅਤੇ ਆਟੋਮੈਟਿਕ ਹਥਿਆਰਾਂ ਨਾਲ ਨਾਗਰਿਕ ਖੇਤਰਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ।
ਪਾਕਿਸਤਾਨ ਨੇ ਭਾਰਤ ਨੂੰ ਕਿਹਾ ਕਿ ਉਹ 2003 ਦੇ ਜੰਗਬੰਦੀ ਸਮਝੌਤੇ ਦਾ ਸਨਮਾਨ ਕਰਨ, ਜਾਣਬੁੱਝ ਕੇ ਜੰਗਬੰਦੀ ਦੀ ਉਲੰਘਣਾ ਦੀ ਇਸ ਘਟਨਾ ਤੇ ਹੋਰ ਘਟਨਾਵਾਂ ਦੀ ਜਾਂਚ ਕਰਨ ਤੇ ਐਲਓਸੀ ਤੇ ਅਸਥਾਈ ਸਰਹੱਦ 'ਤੇ ਸ਼ਾਂਤੀ ਸਥਾਪਤ ਕਰਨ