ਹੈਦਰਾਬਾਦ: ਕੋਰੋਨਾ- ਇਹ ਨਾਮ ਹੁਣ ਸੈਨੀਟਾਈਜ਼ਰ ਅਤੇ ਫੇਸ ਮਾਸਕ ਦਾ ਸਮਾਨਾਰਥੀ ਬਣ ਚੁੱਕਾ ਹੈ। ਪੈਥੋਲੋਜਿਸਟ ਇਹ ਸਲਾਹ ਦਿੰਦੇ ਨੇ ਕਿ ਸੈਨੀਟਾਈਜ਼ਰ ਦੀ ਲਗਾਤਾਰ ਵਰਤੋਂ ਨਾਲ ਵਾਇਰਸ ਨੂੰ ਫ਼ੈਲਣ ਤੋਂ ਰੋਕਿਆ ਜਾ ਸਕਦਾ ਹੈ। ਪਰ ਇਹ ਠੰਢਾ ਸੈਨੀਟਾਈਜ਼ਰ ਜੋ ਹਥੇਲੀਆਂ ਨੂੰ ਸਕੂਨ ਦਿੰਦਾ ਹੈ ਇਕ ਅਜੇਹੀ ਚੀਜ਼ ਹੈ ਜੋ ਅੱਗ ਵੀ ਫੜ੍ਹ ਸਕਦਾ ਹੈ। ਹੈਰਾਨ ਹੋ ਕਿ ਇਹ ਕਿਵੇਂ? ਮਾਹਿਰਾਂ ਦੇ ਅਨੁਸਾਰ ਇਸ ਦਾ ਕਾਰਨ ਇਨ੍ਹਾਂ ਸੈਨੇਟਾਈਜ਼ਰਜ਼ ਵਿਚ ਸ਼ਰਾਬ ਦੀ ਮੌਜੂਦਗੀ ਹੈ। ਇਨ੍ਹੀਂ ਦਿਨੀਂ, ਬਹੁਗਿਣਤੀ ਨਾਗਰਿਕ ਅਲਕੋਹਲ ਅਧਾਰਤ ਹੈਂਡ ਸੈਨੇਟਾਈਜ਼ਰਜ਼ ਵਰਤਣ ਦੇ ਰਾਹ ਤੇ ਤੁਰ ਪਏ ਹਨ। ਪਰ ਉਦਯੋਗ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਚਾਹੇ ਇਕ ਪਾਸੇ ਇਹ ਰੋਗਾਂ ਦੇ ਕੀਟਾਣੂਆਂ ਤੋਂ ਮੁਕਤ ਕਰਨ ਵਿਚ ਸਹਾਈ ਹੈ, ਪਰ ਉਥੇ ਹੀ ਇਹ ਘਰੇਲੂ ਔਰਤਾਂ ਅਤੇ ਬੱਚਿਆਂ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੁਆਰਾ ਪ੍ਰਕਾਸ਼ਤ ਇਕ ਰਿਪੋਰਟ ਵਿਚ ਇਨ੍ਹਾਂ ਜੋਖਮਾਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ।
ਸਿਹਤ ਸੰਭਾਲ ਕਰਮਚਾਰੀਆਂ ਨੇ ਇਹ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਆਪਣੇ ਹੱਥ ਬਾਰ-ਬਾਰ ਧੋਣੇ ਚਾਹੀਦੇ ਹਨ, ਚਾਹੇ ਉਹ ਘਰ ਦੇ ਅੰਦਰ ਹੀ ਕਿਉਂ ਨਾ ਹੋਣ। ਇਹ ਸਾਫ਼ ਸੀ ਕਿ ਲੋਕ ਸਾਬਣ ਨਾਲੋਂ ਸੈਨੀਟਾਈਜ਼ਰ ਨੂੰ ਤਰਜੀਹ ਦੇ ਰਹੇ ਸਨ। ਸੈਨੀਟਾਈਜ਼ਰਜ਼ ਵਿਚ ਅਲਕੋਹੋਲ ਦੀ ਮਾਤਰਾ 60 ਤੋਂ 90 ਪ੍ਰਤੀਸ਼ਤ ਹੁੰਦੀ ਹੈ। 100 ਡਿਗਰੀ ਸੈਲਸੀਅਸ ਤੇ ਵੀ ਜਲਨਸ਼ੀਲ ਹੈ। ਗੈਸ ਜਲਾਉਣੀ ਜਾਂ ਫੇਰ ਮਾਚਿਸ ਦੀ ਤੀਲੀ ਬਾਲਣ ਨਾਲ ਤੁਹਾਡੇ ਹੱਥ ਸੜ੍ਹ ਸਕਦੇ ਨੇ। ਜਲਣ ਦਾ ਨੁਕਸਾਨ ਓਨਾ ਹੀ ਜ਼ਿਆਦਾ ਹੋਏਗਾ ਜਿੰਨੀ ਸੈਨੀਟਾਈਜ਼ ਵਿਚ ਅਲਕੋਹੋਲ ਦੀ ਮਾਤਰਾ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੀ ਰਿਪੋਰਟ ਨੇ ਇਹ ਵੀ ਦੱਸਿਆ ਕਿ ਸੈਨੀਟਾਈਜ਼ਰਜ਼ ਤੋਂ ਬੱਚਿਆਂ ਨੂੰ ਵੀ ਖ਼ਤਰਾ ਹੈ। ਉਹਨਾਂ ਨੇ ਬੱਚਿਆਂ ਨੂੰ 2 ਗਰੁੱਪ ‘ਚ ਵੰਡਿਆ - 0 ਤੋਂ 5 ਸਾਲ ਅਤੇ 6 ਤੋਂ 10 ਸਾਲ।
ਹੁਣ ਤੱਕ ਵਾਪਰੇ ਹਾਦਸਿਆਂ ਵਿਚੋਂ 91 ਪ੍ਰਤੀਸ਼ਤ ਕੇਸ 0 ਤੋਂ 5 ਸਾਲ ਦੇ ਬੱਚਿਆਂ ਵਿਚ ਸਨ। ਅਸਰ ਇਸ ਉਮਰ ਦੇ ਸਮੂਹ ਵਿਚ ਸਪੱਸ਼ਟ ਤੌਰ ਤੇ ਜ਼ਿਆਦਾ ਹੈ। 5 ਸਾਲ ਦੇ ਬੱਚਿਆਂ ਵਿਚ ਚਮੜੀ ਅਤੇ ਗਲੇ ਦੀਆਂ ਬਿਮਾਰੀਆਂ ਦਾ ਵੀ ਖ਼ਤਰਾ ਬਹੁਤ ਹੈ। ਸੈਨੀਟਾਈਜ਼ਰ ਇਸਤੇਮਾਲ ਕਰਨ ਤੋਂ ਬਾਅਦ, ਬੱਚੇ ਕਈ ਵਾਰ ਆਪਣੇ ਹੱਥ ਗ਼ਲਤੀ ਨਾਲ ਮੂੰਹ ‘ਚ ਪਾ ਲੈਂਦੇ ਹਨ। ਇਸਦੇ ਨਤੀਜੇ ਵਜੋਂ, ਉਹ ਉਲਟੀਆਂ, ਗਲੇ ਦੀ ਖਰਾਸ਼, ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਅਤੇ ਦਸਤ ਤੋਂ ਪੀੜਤ ਹੋ ਸਕਦੇ ਹਨ। ਬਹੁਤ ਘੱਟ ਮਾਮਲਿਆਂ ਵਿੱਚ, ਫੇਫੜਿਆਂ ਦੀਆਂ ਬਿਮਾਰੀਆਂ ਜਿਵੇਂ ਕਿ ਸਾਹ ਲੈਣ ਵਿੱਚ ਦਿੱਕਤ ਅਤੇ ਹੋਰ ਮੁਸ਼ਕਲਾਂ ਜਿਵੇਂ ਕਿ ਕੋਮਾ, ਹਾਈਪੋਗਲਾਈਸੀਮੀਆ, ਪਾਚਕ ਕਿਰਿਆ ਦੇ ਖ਼ਰਾਬ ਹੋਣ ਦਾ ਖ਼ਤਰਾ ਹੈ। ਕੁਝ ਮਾਹਰ ਕੋਵੀਡ -19 ਨੂੰ ਫ਼ੈਲਣ ਤੋਂ ਰੋਕਣ ਲਈ ਵਾਰ ਹੱਥ ਧੋਣ ਲਈ ਕਹਿੰਦੇ ਹਨ। ਦਰਅਸਲ, ਉਹ ਲੋਕਾਂ ਨੂੰ ਸੈਨੇਟਾਈਜ਼ਰ ਦੀ ਬਜਾਇ ਸਾਬਣ ਅਤੇ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੱਕ ਹੀ ਸੀਮਤ ਹੋਣ ਦੇ ਬਾਵਜੂਦ ਵੀ ਹਰ 15 ਮਿੰਟ ਬਾਅਦ ਆਪਣੇ ਹੱਥ ਧੋਣ।