ਨਵੀਂ ਦਿੱਲੀ: ਅਮਨ ਵਿਹਾਰ ਥਾਣਾ ਖੇਤਰ ਵਿੱਚ ਗੈਂਗਵਾਰ ਦੇ ਕਾਰਨ ਕਾਰ ਸਵਾਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਸ ਹਮਲੇ ਵਿੱਚ ਨਿਤਿਨ ਨਾਂਅ ਦੇ ਇੱਕ ਨੌਜਵਾਨ ਨੂੰ ਕਈ ਗੋਲੀਆਂ ਲੱਗੀਆਂ, ਜਿਸ ਨੂੰ ਹਸਪਤਾਲ ਵਿੱਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਦਿੱਲੀ ਪੁਲਿਸ ਦੇ ਏਐਸਆਈ ਦਾ ਪੁੱਤਰ ਹੈ।
ਭਰਾ ਉੱਤੇ ਕਰਨਾ ਸੀ ਹਮਲਾ
ਜਾਣਕਾਰੀ ਮੁਤਾਬਕ ਬਦਮਾਸ਼ ਉਸ ਦੇ ਭਰਾ 'ਤੇ ਹਮਲਾ ਕਰਨ ਆਇਆ ਸੀ ਪਰ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਨਿਤਿਨ ਆਪਣੇ ਭਰਾ ਦੀ ਕਾਰ ਚਲਾ ਰਿਹਾ ਸੀ। ਜੋ ਇਸ ਹਮਲੇ ਦਾ ਸ਼ਿਕਾਰ ਹੋਇਆ ਅਤੇ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਖ਼ਬਰ ਮਿਲਦਿਆਂ ਹੀ ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਪੁਲਿਸ ਦੀ ਵਿਸ਼ੇਸ਼ ਸਟਾਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।