ਮਥੁਰਾ: ਜ਼ਿਲ੍ਹਾ ਛਾਤਾ ਕੋਤਵਾਲੀ ਖੇਤਰ ਆਗਰਾ-ਦਿੱਲੀ ਹਾਈਵੇ ਉੱਤੇ ਦੇਰ ਰਾਤ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਅੱਗ ਸੇਕ ਰਹੇ 15 ਲੋਕਾਂ ਨੂੰ ਦਰੜ ਦਿੱਤਾ।
ਇਸ ਹਾਦਸੇ ਵਿੱਚ 12 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਸਾਰਿਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਜਾਣਕਾਰੀ ਮੁਤਾਬਕ ਛਾਤਾ ਕੋਤਵਾਲੀ ਖੇਤਰ ਬੈਕਮੇਂਟ ਕੰਪਨੀ ਦੇ ਕਰਮਚਾਰੀ ਡਿਊਟੀ ਤੋਂ ਘਰ ਜਾ ਰਹੇ ਸਨ ਅਤੇ ਆਗਰਾ-ਦਿੱਲੀ ਹਾਈਵੇ ਉੱਤੇ ਅਲਾਵ ਵਿੱਚ ਅੱਗ ਸੇਕਣ ਲੱਗ ਪਏ। ਇਸੇ ਦੌਰਾਨ ਦਿੱਲੀ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਸਾਰੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ।
ਜ਼ਖਮੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਾਰ ਚਾਲਕ ਸਾਰੇ ਮਜ਼ਦੂਰਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਤੀ ਰਾਤ ਹੀ ਯੂਪੀ ਦੇ ਕੰਨੌਜ ਜ਼ਿਲ੍ਹੇ ਦੇ ਜੀਟੀ ਰੋਡ 'ਤੇ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 20 ਲੋਕ ਗੰਭੀਰ ਜ਼ਖਮੀ ਹਨ।