ETV Bharat / bharat

IMA ਪਾਸਿੰਗ ਆਊਟ ਪਰੇਡ: ਦੇਸ਼-ਵਿਦੇਸ਼ ਨੂੰ ਮਿਲੇ 377 ਅਫ਼ਸਰ, ਕੈਡੇਟ ਵਿਨੈ ਗਰਗ ਨੂੰ ਸੋਨ ਤਗ਼ਮਾ - passing out parade

ਦੇਹਰਾਦੂਨ ਸਥਿਤ ਆਈਐਮਏ ਵਿਖੇ ਸ਼ਨੀਵਾਰ ਨੂੰ ਪਾਸਿੰਗ ਆਊਟ ਪਰੇਡ ਕਰਵਾਈ ਗਈ। ਇਸ ਦੌਰਾਨ 377 ਜੇਂਟਲਮੈਨ ਕੈਡੇਟਸ ਪਾਸ ਆਊਟ ਹੋਏ। ਇਸ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਰੇਡ ਦੀ ਸਲਾਮੀ ਲਈ।

IMA passing out parade, dehradun at uttarakhand
ਫ਼ੋਟੋ
author img

By

Published : Dec 7, 2019, 10:40 AM IST

Updated : Dec 7, 2019, 1:07 PM IST

ਦੇਹਰਾਦੂਨ: ਭਾਰਤੀ ਮਿਲਟਰੀ ਅਕਾਦਮੀ ਦੇਹਰਾਦੂਨ ਵਿੱਚ ਸ਼ਨੀਵਾਰ ਨੂੰ ਪਾਸਿੰਗ ਆਊਟ ਪਰੇਡ ਕਰਵਾਈ ਗਈ। ਇਸ ਦੌਰਾਨ 377 ਜੇਂਟਲਮੈਨ ਕੈਡੇਟਸ ਪਾਸ ਆਊਟ ਹੋਏ। ਇਸ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਰੇਡ ਦੀ ਸਲਾਮੀ ਲਈ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ। ਬੀਤੀ 29 ਨਵੰਬਰ ਤੋਂ ਹੀ IMA ਵਿਖੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ।

ਇਸ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਅੱਜ ਪਾਸਿੰਗ ਆਊਟ ਪਰੇਡ ਦੇ ਗੌਰਵਸ਼ਾਲੀ ਸਮੇਂ ਦਾ ਅਨੁਭਵ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਰੱਖਿਆ ਤੇ ਮਜ਼ਬੂਤੀ ਲਈ ਜਿੱਥੇ ਵੀ ਫੌਜ ਨੂੰ ਮੇਰੀ ਜ਼ਰੂਰਤ ਪਵੇਗੀ, ਮੈਂ ਖੜਾ ਮਿਲਾਂਗਾ। ਉਨ੍ਹਾਂ ਕਿਹਾ ਕਿ ਫੌਜ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਰੱਖਿਆ ਮੰਤਰੀ ਦੀ ਹੈ, ਜਿਨ੍ਹਾਂ ਨੂੰ ਉਹ ਹਰ ਹਾਲ ਵਿੱਚ ਪੂਰਾ ਕਰਨਗੇ।

377 ਜੇਂਟਲਮੈਨ ਹੋਏ ਪਾਸ ਆਊਟ

ਆਈਐਮਏ ਪਾਸਿੰਗ ਆਊਟ ਪਰੇਡ ਵਿੱਚ ਕੁੱਲ 377 ਜੇਂਟਲਮੈਨ ਕੈਡੇਟਸ ਪਾਸ ਆਊਟ ਹੋ ਕੇ ਫੌਜ ਵਿੱਚ ਅਧਿਕਾਰੀ ਬਣੇ, ਜਿਸ ਵਿੱਚ 306 ਕੈਡੇਟਸ ਭਾਰਤੀ ਫੌਜ ਵਿੱਚ ਸ਼ਾਮਲ ਹੋਏ। ਜਦਕਿ, ਮਿੱਤਰ ਦੇਸ਼ਾਂ 71 ਕੈਡੇਟਸ ਪਾਸਿੰਗ ਆਊਟ ਪਰੇਡ ਤੋਂ ਆਪੋਂ-ਆਪਣੇ ਦੇਸ਼ ਵਿੱਚ ਫੌਜ ਦੀ ਕਮਾਨ ਸੰਭਾਲਣਗੇ। ਪਾਸਿੰਗ ਆਊਟ ਪਰੇਡ ਵਿੱਚ ਇਸ ਵਾਰ ਉੱਤਰਾਖੰਡ ਸੂਬੇ ਦੇ 19 ਯੁਵਾ ਜੇਂਟਲਮੈਨ ਕੈਡੇਟਸ ਪਾਸ ਹੋ ਕੇ ਭਾਰਤੀ ਫੌਜ ਦੇ ਬਤੌਰ ਅਫ਼ਸਰ ਸ਼ਾਮਲ ਹੋਏ। ਇਸ ਵਾਰ ਦੀ ਪਾਸਿੰਗ ਆਊਟ ਪਰੇਡ ਵਿੱਚ ਸੱਭ ਤੋਂ ਵੱਧ ਫੌਜ ਅਫ਼ਸਰ ਉੱਤਰ ਪ੍ਰਦੇਸ਼ ਚੋਂ ਨਿਕਲੇ। ਉੱਤਰ ਪ੍ਰਦੇਸ਼ ਮੂਲ ਦੇ ਇਸ ਵਾਰ 56 ਕੈਡੇਟਸ ਪਾਸ ਆਊਟ ਹੋ ਕੇ ਫੌਜ ਅਧਿਕਾਰੀ ਬਣੇ।

IMA ਪਾਸਿੰਗ ਆਊਟ ਪਰੇਡ 'ਚ ਇਨ੍ਹਾਂ ਕੈਡੇਟਸ ਨੂੰ ਮਿਲਿਆ ਮੈਡਲ

  • ਸਵਾਰਡ ਆਫ਼ ਆਨਰ ਤੇ ਗੋਲਡ ਮੈਡਲ ਕੈਡੇਟ ਵਿਨੈ ਗਰਗ ਨੂੰ ਦਿੱਤਾ ਗਿਆ।
  • ਜੇਂਟਲਮੈਨ ਕੈਡੇਟ, ਸਿਲਵਰ ਮੈਡਲ ਆਫ਼ ਆਨਰ ਮੇਰਿਟ ਦਾ ਪੁਰਸਕਾਰ ਸੀਨੀਅਰ ਅੰਡਰ ਅਫ਼ਸਰ ਪਿਕੇਂਦਰ ਸਿੰਘ ਨੂੰ ਦਿੱਤਾ ਗਿਆ।
  • ਆਰਡਰ ਆਫ਼ ਮੇਰਿਟ ਵਿੱਚ ਤੀਜੇ ਥਾਂ 'ਤੇ ਰਹੇ ਬਟਾਲਿਅਨ ਦੇ ਅੰਡਰ ਅਫ਼ਸਰ ਧਰੁਵ ਮੇਹਲਾ ਨੂੰ ਬ੍ਰਾਂਜ਼ ਪਦਕ ਪ੍ਰਦਾਨ ਕੀਤਾ ਗਿਆ।
  • ਤਕਨੀਕੀ ਡ੍ਰੈਗ ਰੇਸ ਕੋਰਸ ਵਿੱਚ ਪਹਿਲੇ ਕ੍ਰਮ ਵਿੱਚ ਜੇਂਟਲਮੈਨ ਕੈਡੇਟ ਲਈ ਜੂਨੀਅਰ ਅੰਡਰ ਅਫ਼ਸਰ ਸ਼ਿਵਰਾਜ ਸਿੰਘ ਸਿਲਵਰ ਮੈਡਲ (ਟੀਜੀ) ਦਿੱਤਾ ਗਿਆ।
  • ਭੂਟਾਨ ਦੇ ਕੁਏਂਜਾਂਗ ਵਾਂਗਚੁਕ ਸਰਬਓਤਮ ਵਿਦੇਸ਼ੀ ਕੈਡੇਟ ਚੁਣੇ ਗਏ।
  • ਚੀਫ਼ ਆਫ਼ ਆਰਮੀ ਸਟਾਰ ਬੈਨਰ ਕੇਰਨ ਕੰਪਨੀ ਨੂੰ ਮਿਲਿਆ।

ਸੂਬਿਆਂ ਅਨੁਸਾਰ ਕੈਡਿਟ ਸੂਚੀ:

ਉੱਤਰ ਪ੍ਰਦੇਸ਼ ਤੋਂ 56, ਹਰਿਆਣਾ ਤੋਂ 39, ਬਿਹਾਰ ਤੋਂ 24, ਰਾਜਸਥਾਨ ਤੋਂ 21, ਉਤਰਾਖੰਡ ਤੋਂ 19, ਮਹਾਰਾਸ਼ਟਰ ਤੋਂ 19, ਹਿਮਾਚਲ ਤੋਂ 18, ਦਿੱਲੀ ਤੋਂ 11, ਮੱਧ ਪ੍ਰਦੇਸ਼ ਤੋਂ 10, ਕੇਰਲ ਤੋਂ 10, ਤਾਮਿਲਨਾਡੂ ਤੋਂ 9, ਕਰਨਾਟਕ ਤੋਂ 7, ਆਂਧਰਾ ਪ੍ਰਦੇਸ਼ ਤੋਂ 6, ਜੰਮੂ-ਕਸ਼ਮੀਰ ਤੋਂ 6, ਪੱਛਮੀ ਬੰਗਾਲ ਤੋਂ 6, ਤੇਲੰਗਾਨਾ ਤੋਂ 5, ਮਣੀਪੁਰ ਤੋਂ 4, ਚੰਡੀਗੜ੍ਹ ਤੋਂ 4, ਝਾਰਖੰਡ ਤੋਂ 4, ਆਸਾਮ ਤੋਂ 2, ਅੰਡੇਮਾਨ ਅਤੇ ਨਿਕੋਬਾਰ ਤੋਂ 1, ਮਿਜ਼ੋਰਮ ਤੋਂ 1, ਉੜੀਸਾ ਤੋਂ, ਸਿੱਕਮ ਤੋਂ 1 ਅਤੇ ਮਿਜ਼ੋਰਮ ਤੋਂ 1 ਸ਼ਾਮਲ ਹੈ।

ਮਿਤਰ ਦੇਸ਼ਾਂ ਦੇ 47 ਕੈਡੇਟਸ ਹੋਣਗੇ ਪਾਸ:

ਮਿਤਰ ਦੇਸ਼ਾਂ ਵਿਚੋਂ ਸਭ ਤੋਂ ਵੱਧ ਪਾਸ ਆਊਟ ਹੋਣ ਵਾਲੇ ਕੈਡੇਟਸ ਅਫ਼ਗਾਨਿਸਤਾਨ ਤੋਂ ਹਨ। ਇੱਥੋ ਦੇ 47 ਕੈਡੇਟਸ ਪਾਸ ਹੋਣਗੇ। ਦੂਜੇ ਨੰਬਰ 'ਤੇ ਭੂਟਾਨ ਦੇਸ਼ ਹੈ ਜਿਸ ਦੇ 12 ਕੈਡੇਟਸ ਪਾਸਿੰਗ ਆਊਟ ਪਰੇਡ ਨੂੰ ਪੂਰਾ ਕਰ ਕੇ ਆਪਣੇ ਦੇਸ਼ ਦੀ ਫੌਜ ਵਿੱਚ ਅਧਿਕਾਰੀ ਬਣ ਜਾਣਗੇ। ਇਸ ਦੇ ਨਾਲ ਹੀ, IMA ਦੀ ਪਾਸਿੰਗ ਆਊਟ ਪਰੇਡ ਨੂੰ ਵੇਖਦੇ ਹੋਏ ਦੇਹਰਾਦੂਨ ਸ਼ਹਿਰ ਦੀ ਆਵਾਜਾਈ ਵਿੱਚ ਤਬਦੀਲੀ ਲਿਆਂਦੀ ਗਈ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: ਝਾਰਖੰਡ ਵਿਧਾਨਸਭਾ ਚੋਣਾਂ: ਦੂਜੇ ਗੇੜ 'ਚ 20 ਸੀਟਾਂ ਲਈ ਵੋਟਿੰਗ ਜਾਰੀ

Intro:Body:

IMA 

Conclusion:
Last Updated : Dec 7, 2019, 1:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.