ਨਵੀਂ ਦਿੱਲੀ: ਰਾਜਧਾਨੀ ਵਿੱਚ 8 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵੋਟਾਂ ਵਾਲੇ ਦਿਨ ਵੋਟਾਂ ਦੀ ਡਿਊਟੀ ਅਤੇ ਵੋਟ ਪਾਉਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਦਿੱਲ ਆਵਾਜਾਈ ਵਿਭਾਗ ਨੇ ਸਵੇਰੇ 4.00 ਵਜੇ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਦਿੱਲੀ ਆਵਾਜਾਈ ਵਿਭਾਗ ਨੇ ਅਜਿਹੇ ਕੁੱਲ 35 ਰੂਟਾਂ ਦੀ ਪਹਿਚਾਣ ਕੀਤੀ ਹੈ ਜਿੱਥੇ ਇਹ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ।
ਦਿੱਲੀ ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਲੰਘੀ ਰਾਤ ਤੋਂ ਬਾਅਦ ਦਿੱਲੀ ਦਾ ਚੋਣ ਪ੍ਰਚਾਰ ਵੀ ਬੰਦ ਹੋ ਗਿਆ ਹੈ। ਹੁਣ ਤਾਂ ਬੱਸ ਲੋਕਾਂ ਨੂੰ ਅਤੇ ਸਿਆਸੀ ਆਗੂਆਂ ਨੂੰ 11 ਫ਼ਰਵਰੀ ਨੂੰ ਆਉਣ ਵਾਲੇ ਨਤੀਜਿਆਂ ਦਾ ਇੰਤਜ਼ਾਰ ਹੈ।