ਕੰਨੌਜ: ਜ਼ਿਲ੍ਹੇ ਦੇ ਜੀਟੀ ਰੋਡ ਹਾਈਵੇਅ 'ਤੇ ਪਿੰਡ ਘਿਲੋਯ ਦੇ ਨੇੜੇ ਇੱਕ ਨਿੱਜੀ ਬੱਸ ਅਤੇ ਟਰੱਕ ਵਿੱਚ ਭਿਆਨਕ ਟੱਕਰ ਹੋ ਗਈ। ਬੱਸ ਅਤੇ ਟਰੱਕ ਦੀ ਟੱਕਰ ਨਾਲ ਵਾਪਰੇ ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਮੌਕੇ 'ਤੋ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਬੱਸ ਨੂੰ ਅੱਗ ਲੱਗੀ ਬੱਸ 'ਚ 60 ਦੇ ਕਰੀਬ ਲੋਕ ਸਨ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਸੀਐਮ ਯੋਗੀ ਆਦਿੱਤਿਆਨਾਥ ਨੇ ਡੀਐੱਮ ਸਮੇਤ ਵੱਡੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਸਖ਼ਤ ਨਿਰਦੇਸ਼ ਦਿੱਤੇ ਹਨਮੌਕੇ 'ਤੋ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਬੱਸ ਨੂੰ ਅੱਗ ਲੱਗੀ ਬੱਸ 'ਚ 60 ਦੇ ਕਰੀਬ ਲੋਕ ਸਨ।
ਹੁਣ ਤੱਕ 15 ਮੌਤਾਂ ਦੀ ਪੁਸ਼ਟੀ
ਕੰਨੋਜ ਦੇ ਛਿਬਰਾਮਉ ਜੀਟੀ ਰੋਡ 'ਤੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖਦਸ਼ਾ ਹੈ। ਹਾਲਾਂਕਿ, ਹੁਣ ਤੱਕ 15 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਅੱਗ ਬੁਝਾਉਣ ਵਿੱਚ ਕਈ ਅੱਗ ਬੁਝਾਉਣ ਗੱਡੀਆਂ ਲੱਗੀਆ ਹੋਇਆ ਹਨ। ਤਕਰੀਬਨ 12-15 ਯਾਤਰੀਆਂ ਨੇ ਬੱਸ ਵਿਚੋਂ ਛਾਲ ਮਾਰ ਕੇ ਜਾਨ ਬਚਾਈ। ਘਟਨਾ ਵਾਲੀ ਥਾਂ 'ਤੇ ਹਫੜਾ-ਦਫੜੀ ਦਾ ਮਾਹੌਲ ਹੈ। ਬੱਸ ਵਿੱਚ ਲਗਭਗ 60-70 ਯਾਤਰੀਆਂ ਦੇ ਹੋਂਣ ਦਾ ਖਦਸ਼ਾ ਹੈ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ
ਮੌਕੇ 'ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਮੌਜੂਦ ਹੈ ਅਤੇ ਜੀਟੀ ਰੋਡ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਾਮ ਵਿੱਚ ਦਰਜਨਾਂ ਵਾਹਨ ਫਸੇ ਹੋਏ ਹਨ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਮੌਕੇ 'ਤੇ ਪਹੁੰਚ ਰਹੇ ਹਨ। ਦੇਰ ਰਾਤ ਤੱਕ ਅੱਗ ਬੁਝਾਈ ਨਹੀਂ ਜਾ ਸਕੀ। ਅੱਗ ਦੀ ਲਪੇਟ ਵਿੱਚ ਆਉਂਦੇ ਬੱਸ ਵਿੱਚ ਕਿੰਨੇ ਯਾਤਰੀਆਂ ਦੀ ਮੌਤ ਹੋ ਗਈ।